Others

‘ਢੱਡਰੀਆਂਵਾਲਾ ਤੇ 12 ਸਿੱਖ ਪ੍ਰਚਾਰਕਾਂ ਨੂੰ ਹਾਜ਼ਰ ਕਰੋ’ ! ‘ਹਮਲਾ ਕਰਵਾਇਆ 40 ਨੂੰ ਜਖ਼ਮੀ ਕੀਤਾ’ !

ਬਿਉਰੋ ਰਿਪੋਰਟ : ਕੋਟਕਪੂਰਾ ਗੋਲੀਕਾਂਡ ਦੇ ਮੁਲਜ਼ਮ ਤਤਕਾਲੀ SHO ਗੁਰਦੀਪ ਸਿੰਘ ਪੰਧਰੇ ਨੇ ਪਹਿਲਾਂ ਅਦਾਲਤ ਵਿੱਚ 2 ਵੀਡੀਓ ਪੇਸ਼ ਕਰਕੇ ਦਾਅਵਾ ਕੀਤਾ ਸੀ ਕਿ 14 ਅਕਤੂਬਰ 2015 ਨੂੰ ਬੇਅਦਬੀ ਮੋਰਚੇ ਵਿੱਚ ਸ਼ਾਮਲ ਪ੍ਰਦਰਸ਼ਨਕਾਰੀਆਂ ਵੱਲੋਂ ਗੋਲੀ ਚੱਲੀ ਸੀ । ਹੁਣ ਅਦਾਲਤ ਵਿੱਚ ਉਨ੍ਹਾਂ ਦੇ ਨਾਲ ਇੱਕ ਹੋਰ ਮੁਲਜ਼ਮ ਸਾਬਕਾ SSP ਚਰਨਜੀਤ ਸ਼ਰਮਾ ਨੇ ਪਟੀਸ਼ਨ ਦਾਇਰ ਕਰਕੇ ਰਣਜੀਤ ਸਿੰਘ ਢੱਡਰੀਆਂਵਾਲਾ ਸਮੇਤ 12 ਸਿੱਖ ਪ੍ਰਚਾਰਕਾ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਮਲਜ਼ਮ ਵਜੋਂ ਅਦਾਲਤ ਵਿੱਚ ਤਲਬ ਕਰਨ ਦੀ ਮੰਗ ਕੀਤੀ ਗਈ ਹੈ ।

ਗੁਰਦੀਪ ਸਿੰਘ ਤੇ ਚਰਨਜੀਤ ਸ਼ਰਮਾ ਨੇ ਇਲਜ਼ਾਮ ਲਗਾਇਆ ਹੈ ਕਿ ਸਿੱਖ ਪ੍ਰਚਾਰਕਾਂ ਦੇ ਹਮਲੇ ਵਿੱਚ 40 ਤੋਂ ਵੱਧ ਪੁਲਿਸ ਮੁਲਾਜ਼ਮ ਜਖ਼ਮੀ ਹੋਏ ਸਨ ਪਰ ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ । ਜਦਕਿ ਪੰਜਾਬ ਸਰਕਾਰ ਦੇ ਵਕੀਲ ਨੇ ਸਾਬਕਾ ਪੁਲਿਸ ਅਧਿਕਾਰੀਆਂ ਦੇ ਇਸ ਦਾਅਵੇ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪੁਲਿਸ ‘ਤੇ ਸਿੱਖ ਪ੍ਰਚਾਰਕਾਂ ਵੱਲੋਂ ਹਮਲਾ ਨਹੀਂ ਕੀਤਾ ਗਿਆ ਸੀ । ਪੁਲਿਸ ਅਧਿਕਾਰੀਆਂ ਨੇ ਆਪਣੀ ਪਟੀਸ਼ਨ ਵਿੱਚ ਸਿੱਖ ਪ੍ਰਚਾਰ ਰਣਜੀਤ ਸਿੰਘ ਢੱਡਰੀਆਂਵਾਲੇ,ਪੰਥਪ੍ਰੀਤ ਸਿੰਘ,ਹਰਨਾਮ ਸਿੰਘ ਧੂਮਾ,ਬਲਜੀਤ ਸਿੰਘ ਦਾਦੂਵਾਲ,ਰਛਪਾਲ ਸਿੰਘ,ਅਵਤਾਰ ਸਿੰਘ ਖਿਲਾਫ ਪੁਲਿਸ ‘ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਸੀ । ਅਦਾਲਤ ਵਿੱਚ ਬਚਾਅ ਪੱਖ ਵੱਲੋਂ ਵੀਡੀਓ ਵੀ ਪੇਸ਼ ਕੀਤੇ ਗਏ । ਅਗਲੀ ਸੁਣਵਾਈ ਹੁਣ 4 ਨਵੰਬਰ ਨੂੰ ਹੋਵੇਗੀ।

16 ਸਤੰਬਰ ਨੂੰ ਕੋਟਕਪੂਰਾ ਗੋਲੀਕਾਂਡ ਨੂੰ ਲੈਕੇ SIT ਨੇ ਤੀਜਾ ਸਪਰੀਮੈਂਟਰੀ ਚਲਾਨ ਪੇਸ਼ ਕੀਤਾ ਸੀ। ਇਸੇ ਦੌਰਾਨ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਦੇ ਵਕੀਲ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ 2 ਵੀਡੀਓ ਨੇ ਜਾਂਚ ਨੂੰ ਲੈਕੇ ਵੱਡੇ ਸਵਾਲ ਖੜੇ ਕਰ ਦਿੱਤੇ ਸਨ । ਇਹ ਦੋਵੇ ਵੀਡੀਓ ਕੋਟਕਪੂਰਾ ਗੋਲੀਕਾਂਡ ਦੇ ਇੱਕੋ ਸਮੇਂ ਦੇ ਹਨ । ਪਰ ਵੱਖ-ਵੱਖ ਡਾਇਰੈਕਸ਼ਨ ਤੋਂ ਸਨ। 14 ਅਕਤੂਬਰ 2015 ਦਾ ਇੱਕ ਵੀਡੀਓ ਜਿਹੜਾ ਪੰਧੇਰ ਦੇ ਵਕੀਲ ਨੇ ਪੇਸ਼ ਕੀਤਾ ਹੈ ਉਹ 6 ਵਜਕੇ 49 ਮਿੰਟ ਦਾ ਹੈ ਅਤੇ ਉਹ ਜੈਤੋ ਰੋਡ ਦਾ ਹੈ । ਇਸੇ ਤਰ੍ਹਾਂ ਦੂਜਾ ਵੀਡੀਓ ਜਿਹੜਾ ਪੇਸ਼ ਕੀਤਾ ਗਿਆ ਹੈ ਉਹ ਵੀ 14 ਅਕਤੂਬਰ 6 ਵਜਕੇ 49 ਮਿੰਟ ਦਾ ਮੁਕਤਸਰ ਰੋਡ ਦੇ ਪਾਸੇ ਤੋਂ ਹੈ । ਇਸ ਵੀਡੀਓ ਵਿੱਚ ਇੱਕ ਸਿੱਖ ਪ੍ਰਦਰਸ਼ਨਕਾਰੀ ਅਜੀਤ ਸਿੰਘ ਗੋਲੀ ਲੱਗਣ ਦੀ ਵਜ੍ਹਾ ਕਰਕੇ ਹੇਠਾਂ ਡਿੱਗ ਜਾਂਦਾ ਹੈ । ਇਸ ਗੋਲੀ ਦੀ ਡਾਇਰੈਕਸ਼ਨ ਨੂੰ ਲੈਕੇ ਹੀ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਦੇ ਵਕੀਲ ਨੇ ਨਵੀਂ ਥਿਉਰੀ ਅਦਾਲਤ ਦੇ ਸਾਹਮਣੇ ਰੱਖੀ ਹੈ । ਪਰ ਇਸ ਥਿਉਰੀ ਨੂੰ ਲੈਕੇ ਵੀ ਗੰਭੀਰ ਸਵਾਲ ਖੜੇ ਕੀਤੇ ਜਾ ਰਹੇ ਹਨ।

ਤਤਕਾਲੀ SHO ਪੰਧੇਰ ਦੇ ਵਕੀਲ ਅਮਿਤ ਗੁਪਤਾ ਨੇ 2 ਵੀਡੀਓ ਦੇ ਜ਼ਰੀਏ ਦਾਅਵਾ ਕੀਤਾ ਹੈ ਕਿ ਜ਼ਖਮੀ ਪ੍ਰਦਰਸ਼ਨਕਾਰੀ ਅਜੀਤ ਸਿੰਘ ਦੇ ਸੱਜੇ ਪੱਟ ਤੋਂ ਗੋਲੀ ਗੁਜ਼ਰ ਦੇ ਹੋਏ ਖੱਬੇ ‘ਤੇ ਵੱਜੀ । ਸੱਜੀ ਵਾਲੀ ਸਾਇਡ ਪ੍ਰਦਰਸ਼ਨਕਾਰੀਆਂ ਸਨ ਅਤੇ ਖੱਬੀ ਵਾਲੀ ਸਾਇਡ ਪੁਲਿਸ ਸੀ । ਯਾਨੀ ਪ੍ਰਦਰਸ਼ਨਕਾਰੀਆਂ ਦੀ ਸਾਇਡ ਤੋਂ ਗੋਲੀ ਚੱਲੀ ਸੀ । ਤਤਕਾਲੀ SHO ਪੰਧਰੇ ਦੇ ਵਕੀਲ ਨੇ ਆਪਣੀ ਇਸ ਦਾਅਵੇ ਨੂੰ ਸਾਬਿਤ ਕਰਨ ਦੇ ਲਈ ਇਹ ਵੀ ਕਿਹਾ ਸੀ ਕਿ 2 ਪੁਲਿਸ ਮੁਲਾਜ਼ਮ ਯਸ਼ਪਾਲ ਸਿੰਘ ਅਤੇ ਕੁਲਵਿੰਦਰ ਸਿੰਘ ਕੋਲੋ ਉਸ ਵੇਲੇ SLR ਹਥਿਆਰ ਖੋਇਆ ਗਿਆ ਸੀ । ਇਸੇ ਤੋਂ ਗੋਲੀ ਚਲਾਈ ਹੋ ਸਕਦੀ ਹੈ । ਤਤਕਾਲੀ SHO ਦੇ ਵਕੀਲ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕੋਟਕਪੂਰਾ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਪ੍ਰਦਰਸਨਕਾਰੀਆਂ ਵੱਲੋਂ ਗੋਲੀ ਚਲਾਈ ਗਈ । ਉਨ੍ਹਾਂ ਦਾ ਦਾਅਵਾ ਹੈ ਵੀਡੀਓ SIT ਕੋਲ ਮੌਜੂਦ ਹੈ ਫਿਰ ਵੀ ਉਹ ਆਪਣੇ ਹਰ ਚਲਾਨ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਦੱਸ ਰਹੇ ਹਨ। SHO ਦੇ ਇਸ ਦਾਅਵ ‘ਤੇ ਪ੍ਰਦਰਸ਼ਨ ਵਿੱਚ ਮੌਜੂਦ ਬਲਜੀਤ ਸਿੰਘ ਦਾਦੂਵਾਲ ਅਤੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਅਤੇ ਜ਼ਖਮੀ ਅਜੀਤ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਸੀ ।

ਜਖਮੀ ਅਜੀਤ ਸਿੰਘ ਦਾ ਬਿਆਨ

ਕੋਟਕਪੂਰਾ ਵਿੱਚ ਜਖ਼ਮੀ ਹੋਏ ਅਜੀਤ ਸਿੰਘ ਨੇ ਇਹ ਗੱਲ ਮੰਨੀ ਹੈ ਕਿ ਗੋਲੀ ਉਸ ਦੇ ਸੱਜੇ ਪਾਸੇ ਤੋਂ ਆਈ ਸੀ ਜਿੱਥੇ ਪ੍ਰਦਰਸ਼ਨਕਾਰੀ ਸਨ । ਪਰ ਉਸ ਨੇ ਇਹ ਵੀ ਕਿਹਾ ਸੀ ਕਿ ਹੋ ਸਕਦਾ ਹੈ ਕਿ ਪੁਲਿਸ ਦੇ ਕੁਝ ਬੰਦਿਆਂ ਵੱਲੋਂ ਉਨ੍ਹਾਂ ਲੋਕਾਂ ਨੂੰ ਭੇਜਿਆ ਗਿਆ ਹੋਵੇ ਤਾਂਕੀ ਮਾਹੌਲ ਖਰਾਬ ਕੀਤਾ ਜਾ ਸਕੇ । ਅਜੀਤ ਸਿੰਘ ਨੇ ਕਿਹਾ ਅਸੀਂ ਸਾਂਤੀ ਨਾਲ ਬੈਠੇ ਸਨ,ਪੁਲਿਸ ਹੁਣ SLR ਖੋਣ ਦਾ ਦਾਅਵਾ ਕਰ ਹੀ ਹੈ,ਪਹਿਲਾਂ ਕਦੇ ਕਿਉਂ ਨਹੀਂ ਕੀਤਾ । ਅਜੀਤ ਸਿੰਘ ਨੇ ਕਿਹਾ ਜਿਸ ਤਰ੍ਹਾਂ ਬਹਿਬਲਕਲਾਂ ਵਿੱਚ ਪੁਲਿਸ ਨੇ ਜੀਪ ‘ਤੇ ਝੂਠਿਆਂ ਗੋਲੀਆਂ ਚੱਲਾ ਕੇ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਆਪਣੇ ਬਚਾਅ ਵਿੱਚ ਗੋਲੀਆਂ ਚਲਾਇਆ ਸੀ । ਇਸੇ ਤਰ੍ਹਾਂ ਉਹ ਕੋਟਕਪੂਰਾ ਵਿੱਚ ਵੀ ਅਜਿਹਾ ਹੀ ਕੁਝ ਕਰ ਸਕਦੇ ਸਨ ।

ਦਾਦੂਵਾਲ ਅਤੇ ਮਾਝੀ ਦਾ ਬਿਆਨ

ਬਲਜੀਤ ਸਿੰਘ ਦਾਦੂਵਾਲ ਅਤੇ ਹਰਜਿੰਦਰ ਸਿੰਘ ਮਾਝੀ ਨੇ ਅਜੀਤ ਸਿੰਘ ਦੀ ਗੱਲ ਹੀ ਹਮਾਇਤ ਕੀਤੀ ਸੀ । ਦਾਦੂਵਾਲ ਨੇ ਕਿਹਾ ਸੀ ਕੋਟਕਪੂਰਾ ਵਿੱਚ ਸਿੱਖ ਪ੍ਰਚਾਰਕ ਪੰਥਪ੍ਰੀਤ ਸਿੰਘ ਅਗਵਾਈ ਕਰ ਰਹੇ ਸਨ ਉਹ ਵਾਰ-ਵਾਰ ਸੰਗਤਾਂ ਨੂੰ ਕ੍ਰਿਪਾਨਾਂ ਗੱਡੀਆਂ ਵਿੱਚ ਰੱਖਣ ਦੀ ਅਪੀਲ ਕਰ ਰਹੇ ਸਨ । ਪ੍ਰਦਰਸ਼ਨ ਨੂੰ ਪੂਰੀ ਤਰ੍ਹਾਂ ਨਾਲ ਸ਼ਾਂਤੀ ਨਾਲ ਚਲਾਉਣ ਦਾ ਫੈਸਲਾ ਲਿਆ ਗਿਆ ਸੀ,ਫਿਰ ਬੰਦੂਕਾਂ ਕਿੱਥੋ ਆ ਗਈਆਂ ? 14 ਅਕਤੂਬਰ ਨੂੰ ਜਿਸ ਵੇਲੇ ਪੁਲਿਸ ਨੇ ਹਮਲਾ ਕੀਤਾ ਹੈ ਉਸ ਵੇਲੇ ਸੰਗਤਾਂ ਸ਼ਾਂਤੀ ਨਾਲ ਪਾਠ ਕਰ ਰਹੀਆਂ ਸਨ ਜਦੋਂ ਸਵੇਰੇ ਪੁਲਿਸ ਦੀਆਂ ਬੱਸਾਂ ਪਹੁੰਚਿਆਂ ਤਾਂ ਖਦਸ਼ਾ ਹੋ ਗਿਆ ਸੀ ਕਿ ਕੁਝ ਹੋਣ ਵਾਲਾ ਹੈ । ਦਾਦੂਵਾਲ ਨੇ ਪੁੱਛਿਆ 8 ਸਾਲ ਤੱਕ ਤਤਕਾਲੀ SHO ਪੰਧੇਰ ਕਿੱਥੇ ਸੀ ? ਹੁਣ ਕੇਸ ਨੂੰ ਉਲਝਾਉਣ ਦੇ ਲਈ ਝੂਠੀ SLR ਦੀ ਕਹਾਣੀ ਅਤੇ ਗੋਲੀ ਦੀ ਡਾਇਰੈਕਸ਼ਨ ਦੱਸੀ ਜਾ ਰਹੀ ਹੈ । ਉਧਰ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਨੇ ਕਿਹਾ ਜਿਸ ਤਰ੍ਹਾਂ ਨਾਲ ਬਹਿਬਲਕਾਂ ਵਿੱਚ ਪੁਲਿਸ ਨੇ ਆਪਣੀ ਹੀ ਜਿਪਸੀ ‘ਤੇ ਗੋਲੀਆਂ ਚੱਲਾ ਕੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪ੍ਰਦਰਸ਼ਨਕਾਰੀਆਂ ਨੇ ਗੋਲੀਆਂ ਚਲਾਇਆ ਸਨ ਉਸੇ ਦੇ ਜਵਾਬ ਵਿੱਚ ਅਸੀਂ ਗੋਲੀਆਂ ਚਲਾਇਆ ਹੁਣ ਕੋਟਕਪੂਰਾ ਦੇ ਵਿੱਚ ਨਵੀਂ ਥਿਉਰੀ ਦੇ ਜ਼ਰੀਏ ਮਾਮਲੇ ਨੂੰ ਉਲਝਾਇਆ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਨਿਹੰਗਾਂ ਕੋਲ ਕ੍ਰਿਪਾਨਾ ਸਨ ਪਰ ਸਾਡਾ ਪ੍ਰਦਰਸ਼ਨ ਪੂਰੀ ਤਰ੍ਹਾਂ ਨਾਲ ਸ਼ਾਂਤ ਸੀ । ਸਭ ਤੋਂ ਵੱਡਾ ਸਵਾਲ ਪ੍ਰਦਰਸ਼ਨਕਾਰੀ ਆਪਣੇ ਕਿਸੇ ਸਿੰਘ ‘ਤੇ ਗੋਲੀ ਕਿਉਂ ਚਲਾਉਣਗੇ। SIT ਨੂੰ ਉਸ ਸ਼ਖਸ ਦੀ ਪਛਾਣ ਕਰਨਾ ਚਾਹੀਦੀ ਹੈ ਜਿਸ ਨੇ ਅਜੀਤ ਸਿੰਘ ਤੇ ਗੋਲੀ ਚਲਾਈ ਸੀ ।