Punjab

ਇੱਕ ਹੀ ਝਟਕੇ ‘ਚ ਪੰਜਾਬ ਦੇ 7 ਘਰਾਂ ‘ਚ ਲਾਸ਼ਾਂ ਵਿਛਿਆ ! ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ

ਬਿਉਰੋ ਰਿਪੋਰਟ : ਪੰਜਾਬ ਵਿੱਚ ਅੱਜ 2 ਭਿਆਨਕ ਸੜਕੀ ਹਾਦਸਿਆਂ ਵਿੱਚ 7 ਲੋਕਾਂ ਦੀ ਮੌਤ ਹੋਈ ਹੈ । ਪਹਿਲਾਂ ਹਾਦਸਾ ਕੋਟਕਪੂਰਾ ਵਿੱਚ ਵਿੱਚ ਹੋਇਆ,ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ । ਮ੍ਰਿਤਕ ਪਿੰਡਗਰਾਈਂ ਖੁਰਦ ਦੇ ਰਹਿਣ ਵਾਲੇ ਸਨ । ਇਹ ਸਾਰੇ ਲੋਕ ਕਿਸੇ ਧਾਰਮਿਕ ਸਮਾਗਮ ਤੋਂ ਪਰਤ ਰਹੇ ਸਨ। ਹਾਦਸੇ ਵਿੱਚ 2 ਔਰਤਾਂ ਅਤੇ 3 ਪੁਰਸ਼ਾ ਦੀ ਮੌਤ ਹੋਈ ਹੈ ਜਦਕਿ 8 ਦੀ ਗੰਭੀਰ ਜਖਮੀ ਹਨ ਜਿੰਨਾਂ ਨੂੰ ਕੋਟਕਪੂਰ ਅਤੇ ਫਰੀਦਕੋਟ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ।

ਧਾਰਮਿਕ ਸਮਾਗਮ ਤੋਂ ਆ ਰਹੇ ਸ਼ਰਧਾਲੂ ਛੋਟਾ ਹਾਥੀ ‘ਤੇ ਸਵਾਰ ਸਨ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਛੋਟਾ ਹਾਥੀ ਨੂੰ ਜ਼ਬਰਦਸਤ ਟੱਕਰ ਮਾਰੀ ਕਿ ਛੋਟੇ ਹਾਥੀ ਦੇ ਪਰਖੱਚੇ ਹੀ ਉੱਡ ਗਏ । 5 ਲੋਕਾਂ ਨੇ ਮੌਕੇ ‘ਤੇ ਦਮ ਤੋੜ ਦਿੱਤੀ । ਜਿਸ ਨੇ ਵੀ ਇਹ ਹਾਦਸਾ ਵੇਖਇਆ ਹੈ ਉਹ ਕੰਭ ਗਿਆ ਹੈ। ਬਣੀ ਮੁਸ਼ਕਿਲ ਦੇ ਨਾਲ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਬਾਘਾ ਪੁਰਾਣਾ ਦੇ ਪਿੰਡ ਨਿਗਾਹਾ ਵਿੱਚ ਧਾਰਮਿਕ ਸਮਾਗਮ ਸੀ।

ਮ੍ਰਿਤਕਾਂ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਿਹੜੇ ਜਖਮੀ ਹੋਏ ਹਨ ਉਨ੍ਹਾਂ ਦੀ ਹਾਲਤ ਵੀ ਠੀਕ ਨਹੀਂ ਦੱਸੀ ਜਾ ਰਹੀ ਹੈ,ਗੰਭੀਰ ਸੱਟਾਂ ਦੀ ਵਜ੍ਹਾ ਕਰਕੇ ਉਹ ਜ਼ਿੰਦਗੀ ਦੀ ਜੰਗ ਲੜ ਰਹੇ ਹਨ । ਦੁਰਘਟਨਾ ਤੋਂ ਬਾਅਦ ਟਰਾਲੇ ਦੇ ਡਰਾਈਵਰ ਫਰਾਰ ਹੋ ਗਿਆ ਹੈ । ਪੁਲਿਸ ਮਾਲਕ ਦੇ ਜ਼ਰੀਏ ਉਸ ਦੀ ਤਲਾਸ਼ ਕਰ ਰਹੀ ਹੈ ।

ਦੂਜਾ ਹਾਦਸੇ ਵਿੱਚ 2 ਦੀ ਮੌਤ

ਦੂਜਾ ਹਾਦਸਾ ਦੀਨਾਨਗਰ ਦੇ ਪਿੰਡ ਕਰਵਾਲ ਵਿੱਚ ਹੋਇਆ ਜਿੱਥੇ 2 ਨੌਜਵਾਨ ਮੋਟਰਸਾਈਕਲ ‘ਤੇ ਜਾ ਰਹੇ ਸਨ ਉਨ੍ਹਾਂ ਦਾ ਸੰਤੁਲਨ ਵਿਗੜਨ ਕਾਰਨ ਮੌਤ ਹੋ ਗਈ । ਮ੍ਰਿਤਕਾਂ ਦੀ ਪਛਾਣ ਸੰਦੀਪ ਕੁਮਾਰ ਅਤੇ ਲਵਪ੍ਰੀਤ ਦੇ ਰੂਪ ਵਿੱਚ ਹੋਈ ਹੈ,ਉਹ ਗੁਰਦਾਸਪੁਰ ਵਾਲੀ ਸਾਈਡ ਤੋਂ ਪੰਡੋਰੀ ਰੋਡ ‘ਤੇ ਜਾ ਰਹੇ ਸਨ । ਜਦੋ ਮੋਟਰਸਾਈਕਲ ਸਵਾਰ ਪਿੰਡ ਲੱਖਣਪਾਲ ਦੇ ਮੋੜ ‘ਤੇ ਪਹੁੰਚੇ ਬੈਲੰਸ ਵਿਗੜ ਗਿਆ ਅਤੇ ਬਾਈਕ ਸੜਕ ਦੇ ਕੰਢੇ ਬਿਜਲੀ ਦੇ ਖੰਬੇ ਨਾ ਲੱਗੀ ਅਤੇ ਉਨ੍ਹਾਂ ਦੀ ਮੌਤ ਹੋ ਗਈ ।