ਬਿਊਰੋ ਰਿਪੋਰਟ : ਲੋਕ ਪਿਆਰ ਵਿੱਚ ਜਾਂ ਫਿਰ ਰਿਸ਼ਤਿਆਂ ਵਿੱਚ ਧੋਖਾ ਖਾਣ ਤੋਂ ਬਾਅਦ ਅਕਸਰ ਟੁੱਟ ਜਾਂਦੇ ਹਨ ਪਰ ਇੱਕ ਸ਼ਖ਼ਸ ਨੇ ਦਰਦ ਨਾਲ ਭਵਿੱਖ ਸਵਾਰ ਲਿਆ ਹੈ । ‘ਬੇਵਫ਼ਾ ਦਾ ਦਰਦ’,’ਬੇਵਫ਼ਾ ਦੇ ਅੱਥਰੂ’,’ਘਰ ਵਾਲੀ’ ਇਹ ਕਿਸੇ ਦਰਦ ਭਰੀ ਫ਼ਿਲਮ ਦੇ ਨਾਂ ਨਹੀਂ ਹਨ ਬਲਕਿ ਚਾਹ ਦੇ ਨਾਂ ਹਨ । ਦਰਅਸਲ ਕੋਟਾ ਰਾਜਸਥਾਨ ਵਿੱਚ ਨੌਜਵਾਨਾਂ ਵਿੱਚ ਮਸ਼ਹੂਰ ਇਸ ਚਾਹ ਦੀ ਦੁਕਾਨ ਦਾ ਨਾਂ ਹੀ ਦਰਦਨਾਕ ਹੈ,’ਬੇਵਫ਼ਾ ਚਾਹਵਾਲਾ’। ਇੱਥੇ ਚਾਹ ਦਰਦ ਭਰੇ ਨਾਵਾਂ ਨਾਲ ਵਿਕਦੀ ਹੈ ।
MP ਦੇ ਰਹਿਣ ਵਾਲੇ ਦੀਪਕ ਨੇ ਪਤਨੀ ਦੀ ਜੁਦਾਈ ਦੇ ਗ਼ਮ ਵਿੱਚ ਕੋਟਾ ਆਕੇ ‘ਬੇਵਫ਼ਾ ਚਾਹ’ ਦਾ ਟੀ ਸਟਾਲ ਖੋਲ੍ਹਿਆ ਸੀ। ਉਸ ‘ਤੇ ਅਜਿਹੇ ਸਲੋਗਨ ਲਿਖੇ ਜੋ ਇੱਥੇ ਆਉਣ ਵਾਲੇ ਗਾਹਕਾਂ ਦੇ ਦਿਲਾਂ ਨੂੰ ਖਿੱਚ ਲੈਂਦੇ ਹਨ । ਲੋਕ ਇਸ ਨੂੰ ਟੁੱਟੇ ਹੋਏ ਦਿਲ ਵਾਲਿਆਂ ਦਾ ਹਸਪਤਾਲ ਕਹਿੰਦੇ ਹਨ । ਫਿਰ ਇਹ ਹੀ ਟੀ-ਸਟਾਲ ਸਲੋਗਨ ਬਣ ਗਿਆ । ਹੁਣ ਇਹ ਨਾਂ ਸ਼ਹਿਰ ਵਿੱਚ ਬਰਾਂਡ ਬਣ ਗਿਆ ਹੈ, ਕਈ VIP ਚਾਹ ਪੀਣ ਦੇ ਲਈ ਆਉਂਦੇ ਹਨ । ਇਸ ਸਟਾਲ ਦੇ ਨਾਲ ਦੀਪਕ ਨੇ ਸ਼ੁਰੂਆਤ ਕੀਤੀ ਸੀ ਇਸ ਵੇਲੇ ਸ਼ਹਿਰ ਵਿੱਚ 4 ਟੀ-ਸਟਾਲ ਹਨ । ਦੀਪਕ ਦਾ ਸਲਾਨਾ ਟਰਨ ਓਵਰ ਲੱਖਾਂ ਰੁਪਏ ਵਿੱਚ ਹੈ,ਹੁਣ ਉਸ ਦਾ ਟਾਰਗੈਟ ਕਰੋੜਾਂ ਦਾ ਹੈ।
ਬਠਿੰਡਾ ਵਿੱਚ ਦੀਪਕ ਸੀ ਵੋਟਰ
27 ਸਾਲ ਦੇ ਦੀਪਕ ਨੇ ਦੱਸਿਆ ਕਿ ਉਨ੍ਹਾਂ ਨੇ ਹੋਟਲ ਮੈਨੇਜਮੈਂਟ ਦਾ ਡਿਪਲੋਮਾ ਕੀਤਾ ਸੀ । 2012 ਵਿੱਚ ਬਠਿੰਡਾ ਦੇ ਇੱਕ ਹੋਟਲ ਵਿੱਚ ਵੇਟਰ ਤੋਂ ਨੌਕਰੀ ਸ਼ੁਰੂ ਕੀਤੀ । ਇਸ ਦੌਰਾਨ ਉਨ੍ਹਾਂ ਨੂੰ ਪਿਆਰ ਹੋ ਗਿਆ,ਪਰਿਵਾਰ ਦੀ ਸਹਿਮਤੀ ਨਾਲ ਉਸ ਨੇ ਵਿਆਹ ਵੀ ਕੀਤਾ । ਫਿਰ ਬਠਿੰਡਾ ਛੱਡ ਕੇ ਦਿੱਲੀ ਆ ਗਿਆ,2014 ਵਿੱਚ ਦਿੱਲੀ ਦੇ ਕਲੱਬ ਵਿੱਚ ਸੁਪਰਵਾਈਜ਼ਰ ਬਣੇ,ਫਿਰ ਪ੍ਰਮੋਸ਼ਨ ਨਾਲ ਮੈਨੇਜਰ ਬਣੇ। ਨੌਕਰੀ ਦੇ ਕਾਰਨ ਵਿਆਹ ਵਿੱਚ ਵਿਵਾਦ ਹੋ ਗਿਆ । 2016 ਵਿੱਚ ਇੰਦੌਰ ਵਿੱਚ ਕੈਫ਼ੇ ਖੋਲ੍ਹਿਆ ਉੱਥੇ ਵੀ ਸੰਤੁਸ਼ਟੀ ਨਹੀਂ ਮਿਲੀ ਤਾਂ ਵਾਪਸ ਦਿੱਲੀ ਆਕੇ ਨੌਕਰੀ ਸ਼ੁਰੂ ਕਰ ਦਿੱਤੀ । 2019 ਵਿੱਚ ਪਰਿਵਾਰ ਦੇ ਹਾਲਤਾਂ ਦੀ ਵਜ੍ਹਾ ਕਰਕੇ ਪਤਨੀ ਵੱਖ ਰਹਿਣ ਲੱਗੀ । ਪਤਨੀ ਦੀ ਜੁਦਾਈ ਨੇ ਦੀਪਕ ਦੀ ਜ਼ਿੰਦਗੀ ਬਦਲ ਦਿੱਤੀ । ਜਿਸ ਪਤਨੀ ਨਾਲ ਪਿਆਰ ਕੀਤਾ ਉਹ ਹੀ ਬੱਚਿਆਂ ਨੂੰ ਲੈ ਕੇ ਚੱਲੀ ਗਈ । ਦੀਪਕ ਨੂੰ ਇਹ ਗ਼ਮ ਪਰੇਸ਼ਾਨ ਕਰਦਾ ਰਿਹਾ,ਪਰ ਉਸ ਨੇ ਇਸ ਵਿੱਚ ਡੁੱਬਣ ਦੀ ਥਾਂ ਤੈਰ ਦੇ ਹੋਏ ਨਵੀਂ ਸ਼ੁਰੂਆਤ ਕੀਤੀ ।
ਕੋਟਾ ਵਿੱਚ ਨਵੀਂ ਸ਼ੁਰੂਆਤ ਕੀਤੀ,ਮਿਲਿਆ ਗ਼ਮ ਵਾਲਿਆਂ ਦਾ ਸਾਥ
2020 ਦੇ ਨਵੰਬਰ ਵਿੱਚ ਦੀਪਕ ਕੋਟਾ ਪਹੁੰਚਿਆ ਅਤੇ ਚਾਹ ਦੇ ਸਟਾਲ ਦੇ ਲਈ ਥਾਂ ਲੱਭੀ, 2021 ਦੇ ਸ਼ੁਰੂਆਤ ਵਿੱਚ ਡੇਢ ਲੱਖ ਦੇ ਨਾਲ ‘ਬੇਵਫ਼ਾ ਚਾਹ’ ਦਾ ਸਟਾਲ ਸ਼ੁਰੂ ਕੀਤਾ । ਸਟਾਲ ਦਾ ਇਹ ਨਾਂ ਦੀਪਕ ਦੀ ਜ਼ਿੰਦਗੀ ਦਾ ਅਸਲੀ ਹਿੱਸਾ ਸੀ । ਦੀਪਕ ਦੀ ਚਾਹ ਨੂੰ ਹੋਲੀ-ਹੋਲੀ ਪਛਾਣ ਮਿਲੀ ਅਤੇ ਅੱਜ ਕੋਟਾ ਸ਼ਹਿਰ ਵਿੱਚ ‘ਬੇਵਫ਼ਾ ਚਾਹ’ ਦੇ ਚਾਰ ਆਊਟ ਲੈਟਸ ਹਨ । ਦੀਪਕ ਆਪਣੇ ਟੀ ਸਟਾਲ ਨੂੰ ਟੁੱਟੇ ਹੋਏ ਦਿਲਾਂ ਦਾ ਹਸਪਤਾਲ ਕਹਿੰਦੇ ਹਨ। ਉਨ੍ਹਾਂ ਨੇ ਆਪਣੀ ਦੁਕਾਨ ਦਾ ਸਲੋਗਨ ਵੀ ਇਹ ਹੀ ਰੱਖਿਆ ਹੈ । ਟੀ ਸਟਾਲ ਦੇ ਬਾਹਰ ਇਹ ਵੀ ਲਿਖਿਆ ਹੈ ਕਿ ‘ਧੋਖੇਬਾਜ਼ਾਂ ਦਾ ਆਉਣਾ ਇੱਥੇ ਮਨਾ ਹੈ’ ।
ਰੋਜ਼ਾਨਾ 50 ਹਜ਼ਾਰ ਦੀ ਚਾਹ ਵੇਚ ਦਾ ਹੈ
ਦੀਪਕ ਦੇ ਚਾਹ ਦੇ ਸਟਾਲ ਕੋਚਿੰਗ ਏਰੀਆ ਵਿੱਚ ਹਨ । ਸੈਂਕੜੇ ਵਿਦਿਆਰਥੀ ਉਸ ਦੀ ਚਾਹ ਦੇ ਦੀਵਾਨੇ ਨਹੀਂ । ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਹ ਪੀਂਦੇ ਹਨ । ਦੀਪਕ ਦੇ ਮੁਤਾਬਕ ਹਰ ਟੀ ਸਟਾਲ ਤੋਂ 15 ਤੋਂ 20 ਹਜ਼ਾਰ ਦੀ ਰੋਜ਼ਾਨਾ ਚਾਹ ਵਿਕ ਜਾਂਦੀ ਹੈ । ਜਲਦ ਹੀ ਉਹ ਇੰਦੌਰ ਵਿੱਚ ਵੀ ਬੇਵਫ਼ਾ ਚਾਹ ਦਾ ਆਊਟਲੈੱਟ ਖੋਲ੍ਹਣ ਜਾ ਰਿਹਾ ਹੈ ।
ਚਾਹ ਦੇ ਜਿਵੇਂ ਦੇ ਨਾਂ ਓਵੇਂ ਦਾ ਅਸਰ
ਦੀਪਕ ਦੇ ਟੀ-ਸਟਾਲ ਵਿੱਚ 20 ਵੱਖ-ਵੱਖ ਵੈਰਾਇਟੀ ਦੀ ਚਾਹ ਹਨ । ਸਭ ਤੋਂ ਸਸਤੀ 10 ਰੁਪਏ ਅਤੇ ਸਭ ਤੋਂ ਮਹਿੰਗੀ 250 ਰੁਪਏ ਦੀ ਹੈ। ਸਭ ਤੋਂ ਸਸਤੀ ਹੈ ਬੇਵਫ਼ਾ ਚਾਹ ਜਿਸ ਦਾ ਰੇਟ ਹੈ 10 ਰੁਪਏ। ਉਸ ਦੇ ਬਾਅਦ 50 ਰੁਪਏ ਦੀ ਰੇਂਜ ਵਿੱਚ 5 ਤੋਂ 6 ਵਰਾਇਟੀ ਦੀ ਚਾਹ ਹਨ । ਸਭ ਤੋਂ ਮਹਿੰਗੀ ਚਾਹ ਹੈ ‘ਬੇਵਫ਼ਾ ਦਾ ਦਰਦ’ ਇਸ ਦੀ ਕੀਮਤ 250 ਰੁਪਏ ਹੈ । ਇਸ ਚਾਹ ਵਿੱਚ ਕੇਸਰ ਪਾਇਆ ਜਾਂਦਾ ਹੈ,ਇਸ ਨੂੰ ਕੰਬੋ ਦੇ ਨਾਲ ਪੇਸ਼ ਕੀਤਾ ਜਾਂਦਾ ਹੈ,ਜਿਸ ਵਿੱਚ 2 ਸਨੈਕਸ ਹੁੰਦੇ ਹਨ,ਚੀਜ਼ ਨਾਚੋਜ ਸੈਂਡਵਿਚ ਵੀ ਦਿੱਤਾ ਜਾਂਦਾ ਹੈ । 150 ਰੁਪਏ ਦੀ ‘ਬੇਵਫ਼ਾ ਦੇ ਅੱਥਰੂ’ ਚਾਹ ਵੀ ਨੌਜਵਾਨਾਂ ਵੀ ਕਾਫ਼ੀ ਪਾਪੂਲਰ ਹੈ।
ਬ੍ਰੇਕ ਅੱਪ ਵਾਲੀ ਚਾਹ : ਇਸ ਦੀ ਖ਼ਾਸੀਅਤ ਹੈ ਕਿ ਇਸ ਚਾਹ ਵਿੱਚ ਪਹਿਲਾਂ ਬਟਰ ਪਾਇਆ ਜਾਂਦਾ ਹੈ ਫਿਰ ਗ਼ੁਲਾਮ ਦੇ ਫੁੱਲ ਦੀ ਸੁੱਕੀਆਂ ਪਤੀਆਂ ਦਾ ਤੜਕਾ ਲਾਇਆ ਜਾਂਦਾ ਹੈ,ਫਿਰ ਤੁਲਸੀ ਦੀਆਂ ਪਤੀਆਂ ਅਤੇ ਅਤੇ ਫਿਰ ਹਲਕਾ ਕੇਸਰ ਪਾਇਆ ਜਾਂਦਾ ਹੈ।
ਸਿਰਦਰਦ ਫ਼ਰੀ ਚਾਹ : ਲੌਂਗ,ਤੁਲਸੀ,ਅਦਰਕ ਦੇ ਮਸਾਲੇ ਦੇ ਨਾਲ ਬਣਾਈ ਜਾਂਦੀ ਹੈ ਤਾਂਕਿ ਚਾਹ ਪੀਣ ਵਾਲੇ ਨੂੰ ਵੱਖ ਤੋਂ ਦਵਾਈ ਨਾ ਲੈਣ ਪਏ । ਚਾਹ ਪੀਣ ਨਾਲ ਉਸ ਦਾ ਸਿਰਦਰਦ ਠੀਕ ਹੋ ਜਾਵੇ ।
ਬੇਵਫ਼ਾ ਦੇ ਅੱਥਰੂ : ਇਹ ਸ਼ਰਤਾਂ ‘ਤੇ ਦਿੱਤੀ ਜਾਂਦੀ ਹੈ, ਜਿਨ੍ਹਾਂ ਦਾ ਬ੍ਰੇਕ ਅੱਪ ਹੋ ਜਾਂਦਾ,ਦਿਲ ਟੁੱਟ ਜਾਂਦਾ ਹੈ, ਜੋ ਬਿਲਕੁਲ ਚੁੱਪ ਹੋ ਜਾਂਦੇ ਹਨ । ਉਨ੍ਹਾਂ ਨੂੰ ਚਾਹ ਪਿਲਾ ਕੇ ਮੋਟੀਵੇਟ ਕੀਤਾ ਜਾਂਦਾ ਹੈ । ਉਨ੍ਹਾਂ ਨੂੰ ਸਮਝਾਇਆ ਜਾਂਦਾ ਹੈ ਕਿ ਜ਼ਿੰਦਗੀ ਬਹੁਤ ਕੀਮਤੀ ਹੈ ਜੋ ਹੋ ਗਿਆ ਉਸ ਨੂੰ ਭੁੱਲ ਜਾਓ ਅਤੇ ਅੱਗੇ ਦੀ ਜ਼ਿੰਦਗੀ ਦੇ ਬਾਰੇ ਸੋਚੋ
ਘਰ ਵਾਲੀ ਚਾਹ : ਇਹ ਬਿਲਕੁਲ ਆਪਣੇ ਘਰ ਵਾਲੀ ਚਾਹ ਵਰਗੀ ਹੁੰਦੀ ਹੈ,ਇਸ ਵਿੱਚ ਅਦਰਕ ਪਾਇਆ ਜਾਂਦਾ ਹੈ,ਇਸ ਚਾਹ ਨੂੰ ਪੀਣ ਤੋਂ ਬਾਅਦ ਇਹ ਅਹਿਸਾਸ ਨਹੀਂ ਹੁੰਦਾ ਹੈ ਕਿ ਬਾਹਰੋਂ ਚਾਹ ਪੀਤੀ ਹੈ ਬਲਕਿ ਘਰ ਵਰਗਾ ਅਹਿਸਾਸ ਹੁੰਦਾ ਹੈ ।