ਮੁਹਾਲੀ : ਬੰਦੀ ਸਿੰਘਾਂ ਦੀ ਰਿਹਾਈ ਸਮੇਤ ਸਿੱਖ ਪੰਥ ਦੇ ਕਈ ਅਹਿਮ ਮੁੱਦਿਆਂ ਦੇ ਇਨਸਾਫ਼ ਲਈ ਚੰਡੀਗੜ੍ਹ-ਮੁਹਾਲੀ ਸਰਹੱਦ ਉੱਤੇ ਲੱਗੇ ਕੌਮੀ ਇਨਸਾਫ਼ ਮੋਰਚੇ ਨੂੰ ਲਗਪਗ ਦੋ ਸਾਲ ਹੋ ਗਏ ਹਨ। ਇਸੇ ਦੌਰਾਨ ਅੱਜ ਕੌਮੀ ਇਨਸਾਫ਼ ਮੋਰਚੇ ਵੱਲੋਂ ਅੱਜ ਵੱਡੇ ਐਕਸ਼ਨ ਦੀ ਤਿਆਕੀ ਕੀਤੀ ਜਾ ਰਹੀ ਹੈ।
ਮੋਰਚੇ ਵੱਲੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ,ਗੁੰ ਮ ਹੋਏ 328 ਸਰੂਪਾਂ ਦੇ ਮਸਲੇ ਅਤੇ ਸਾਰੇ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਾਰੀਆਂ ਮੁੱਖ ਮੰਗਾਂ ਤੇ ਲੜ ਰਹੇ ਪੰਜਾਬ ਦੇ ਸਿੱਖ ਚਿੰਤਤ ਅਤੇ ਕਿਸਾਨ ਜਥੇਬੰਦੀਆਂ ਨੇ ਸਾਂਝੇ ਤੌਰ ਮੋਰਚੇ ਦੇ ਦੋ ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਵੱਲ ਨੂੰ ਰੋਸ ਮਾਰਚ ਕਰਨ ਅਤੇ ਉਹਨਾਂ ਦੀ ਚੰਡੀਗੜ੍ਹ ਰਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਮੋਰਚੇ ਦੇ ਇਸ ਐਲਾਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਹੈ। ਪ੍ਰਸ਼ਾਸਨ ਵੱਲੋਂ ਮੁਹਾਲੀ ਚੰਡੀਗੜ੍ਹ ’ਤੇ ਚੱਪੇ -ਚੱਪੇ ’ਤੇ ਨਾਕਾਬੰਦੀ ਕੀਤੀ ਗਈ ਹੈ। ਪੁਲਿਸ ਵੱਲੋਂ ਲਾਂਡਰਾ-ਮੁਹਾਲੀ ਰੋਡ, 52 ਸੈਕਟਰ, ਚੰਡੀਗੜ੍ਹ ਫਰਨੀਚਰ ਮਾਰਕੀਟ ਸਮੇਤ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਮੋਰਚੇ ਨੂੰ ਰੋਕਣ ਲਈ ਮਿੱਟੀ ਦੇ ਟਿੱਪਰ ਵੀ ਖੜੇ ਕੀਤੇ ਗਏ ਹਨ।
ਦੱਸ ਦਈਏ ਕਿ ਮੋਰਚੇ ਦੋ ਸਾਲ ਪੂਰੇ ਹੋਣ ’ਤੇ ਮੋਰਚੇ ਵੱਲੋਂ ਪੰਜਾਬ ਦੋ ਨੌਜਵਾਨਾਂ ਨੂੰ ਮੋਰਚੇ ਵਿੱਚ ਪਹੁੰਚ ਕੇ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ। ਸੁੱਖ ਗਿੱਲ ਮੋਗਾ ਨੇ ਪੰਜਾਬ,ਹਰਿਆਣਾ,ਰਾਜਸਥਾਨ,ਹਿਮਾਚਲ,ਦਿੱਲੀ,ਪੂਰੇ ਭਾਰਤ ਅਤੇ ਐਨ ਆਰ ਆਈ ਨੂੰ ਅਪੀਲ ਕਰਦਿਆਂ ਕਿਹਾ ਕੇ ਇੱਕ ਵਾਰ ਕੌਮ ਦੇ ਲੱਗੇ ਮੋਰਚੇ ਵਿੱਚ ਹਰ ਤਰਾਂ ਦਾ ਸਾਥ ਦਿਓ। ਉਹਨਾਂ ਨੇ ਅਪੀਲ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਤੋਂ ਕੋਈ ਪੈਸਾ ਨਈ ਮੰਗ ਰਹੇ ਸਿਰਫ ਆਪੋ-ਆਪਣੀਆਂ ਗੱਡੀਆਂ,ਟਰੈਕਟਰ-ਟਰਾਲੀਆਂ ਅਤੇ ਵਹੀਕਲਾਂ ਨੂੰ ਲੈ ਕੇ ਅਤੇ ਨੌਜਵਾਨਾਂ,ਬਜੁਰਗਾਂ,ਬੀਬੀਆਂ-ਭੈਣਾਂ ਅਤੇ ਸੰਗਤਾਂ ਨੂੰ 7 ਜਨਵਰੀ ਨੂੰ ਮੋਰਚੇ ਵਿੱਚ ਲੈ ਆਓ।