India

ਕੋਲਕਾਤਾ ਦੀ ਹੈਵਾਨੀਅਤ ਦਾ ਸੱਚ ਬਾਹਰ ਆਵੇਗਾ ! ਮੁਲਜ਼ਮ ਸਮੇਤ,ਪ੍ਰਿੰਸੀਪਲ ਤੇ 4 ਡਾਕਟਰ ਖਿਲਾਫ ਵੱਡਾ ਐਕਸ਼ਨ

ਬਿਉਰੋ ਰਿਪੋਰਟ – ਕੋਲਕਾਤਾ (KOLKATTA) ਵਿੱਚ ਟ੍ਰੇਨੀ ਡਾਕਟਰ ਨਾਲ ਜ਼ਬਰਜਨਾਹ ਅਤੇ ਕਤਲ (TRAINEE DOCTOR RAPE AND MURDER) ਮਾਮਲੇ ਵਿੱਚ ਹੁਣ ਸੱਚ ਬਾਹਰ ਲਿਆਉਣ ਦੇ ਲਈ ਵੱਡਾ ਫੈਸਲਾ ਲਿਆ ਗਿਆ ਹੈ । ਮੁਲਜ਼ਮ ਸੰਜੇ ਰਾਏ (SANJAY RAI) ਦੇ ਨਾਲ 6 ਹੋਰ ਲੋਕਾਂ ਪਾਲੀਗਰਾਫ ਟੈਸਟ (POLYGRAPHIC TEST) ਕਰਵਾਇਆ ਜਾਵੇਗਾ । ਇਸ ਵਿੱਚ ਕਾਲਜ ਦੇ ਪ੍ਰਿੰਸੀਪਲ ਸੰਦੀਪ ਘੋਸ਼ (PRINCIPAL SANDEEP GOSH) ਦੇ ਇਲਾਵਾ ਪੀੜ੍ਹਤ ਡਾਕਟਰ ਦੇ ਨਾਲ 8 ਅਗਸਤ ਦੀ ਰਾਤ ਡਿਨਰ ਕਰਨ ਵਾਲੇ 4 ਡਾਕਟਰ ਵੀ ਸ਼ਾਮਲ ਹਨ ।

ਸ਼ੁੱਕਵਾਰ 23 ਅਗਸਤ ਨੂੰ CBI ਨੇ ਮੁੱਖ ਮੁਲਜ਼ਮ ਸੰਜੇ ਰਾਏ ਨੂੰ ਸਿਆਲਦਹ ਸਪੈਸ਼ਲ ਕੋਰਟ ਵਿੱਚ ਪੇਸ਼ ਕੀਤਾ ਜਿੱਥੇ ਕੋਰਟ ਨੇ 14 ਦਿਨਾਂ ਦੀ ਜੁਡੀਸ਼ਲ ਹਿਰਾਸਤ ਵਿੱਚ ਭੇਜ ਦਿੱਤਾ ਹੈ । ਸੁਣਵਾਈ ਦੇ ਦੌਰਾਨ ਸੰਜੇ ਪਾਲੀਗਰਾਫੀ ਟੈਸਟ ਦੇ ਲਈ ਤਿਆਰ ਹੋ ਗਿਆ ਸੀ । ਬੀਤੇ ਦਿਨ CBI ਨੇ ਸਟੇਟਸ ਰਿਪੋਰਟ ਸੁਪਰੀਮ ਕੋਰਟ ਵਿੱਚ ਸੌਂਪੀ ਸੀ ਅਤੇ ਦਾਅਵਾ ਕੀਤਾ ਸੀ ਕਿ ਸਬੂਤਾਂ ਦੇ ਨਾਲ ਛੇੜਖਾਨੀ ਕੀਤੀ ਗਈ ਹੈ । ਅਦਾਲਤ ਨੇ CBI ਅਤੇ ਕੋਲਕਾਤਾ ਪੁਲਿਸ ਦੀ ਰਿਪੋਰਟ ਵਿੱਚ ਵਖਰੇਵਾ ਹੋਣ ‘ਤੇ ਹੈਰਾਨੀ ਜਤਾਈ ਸੀ ।

ਆਰਜੀ ਕਰ ਮੈਡੀਕਲ ਕਾਲਜ (RGKAR MEDICAL COLLAGE) ਵਿੱਚ 9 ਅਗਸਤ ਨੂੰ ਇੱਕ ਟ੍ਰੇਨੀ ਡਾਕਟਰ ਦੇ ਮਾਮਲੇ ਵਿੱਚ ਕੋਲਕਾਤਾ ਦੇ ਡਾਕਟਰ 15ਵੇਂ ਦਿਨ ਵੀ ਹੜ੍ਹਤਾਲ (DOCTOR STRIKE) ‘ਤੇ ਹਨ । ਉਨ੍ਹਾਂ ਨੇ ਕਿਹਾ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਅਸੀਂ ਕੰਮ ‘ਤੇ ਜਾਵਾਂਗੇ । ਬੀਤੇ ਦਿਨ ਇੱਕ ਵਾਰ ਮੁੜ ਤੋਂ ਸੁਪਰੀਮ ਕੋਰਟ ਨੇ ਮਰੀਜ਼ਾਂ ਦਾ ਵਾਸਤਾ ਦਿੰਦੇ ਹੋਏ ਡਾਕਟਰਾਂ ਨੂੰ ਹੜ੍ਹਤਾਲ ਖਤਮ ਕਰਨ ਦੀ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਕੋਲਕਾਤਾ ਨੂੰ ਛੱਡ ਦੇਸ਼ ਦੇ ਹੋਰ ਡਾਕਟਰਾਂ ਨੇ ਹੜ੍ਹਤਾਲ ਖਤਮ ਕਰ ਦਿੱਤੀ ਸੀ।

ਇਸ ਤੋਂ ਪਹਿਲਾਂ ਬੀਤੇ ਦਿਨ ਡਾਕਟਰਾਂ ਦੇ ਵਕੀਲ ਨੇ ਸੁਪਰੀਮ ਕੋਰਟ ਵਿੱਚ ਸੁਣਵਾਈ ਦੇ ਦੌਰਾਨ ਦਾਅਵਾ ਕੀਤਾ ਸੀ ਕਿ ਡਾਕਟਰਾਂ ਨੂੰ ਮਾਰਨ ਦੀਆਂ ਧਮਕੀਆਂ ਦਿੱਤੀ ਜਾ ਰਹੀਆਂ ਹਨ ਜਿਸ ਤੇ ਚੀਫ ਜਸਟਿਸ DY ਚੰਦਰਚੂੜ ਨੇ ਹੈਰਾਨੀ ਜਤਾਉਂਦੇ ਹੋਏ ਪੁੱਛਿਆ ਸੀ ਕੌਣ ਧਮਕੀ ਦੇ ਰਿਹਾ ਹੈ । ਵਕੀਲ ਨੇ ਕਿਹਾ ਸੀ ਡਰ ਦੀ ਵਜ੍ਹਾ ਕਰਕੇ ਡਾਕਟਰ ਆਪਣਾ ਨਾਂ ਨਹੀਂ ਦੱਸ ਸਕਦੇ ਹਨ ।