India

ਕੋਲਕਾਤਾ ਬਲਾਤਕਾਰ-ਕਤਲ ਮਾਮਲਾ, ਬੰਗਾਲ ਬੰਦ ਦੌਰਾਨ ਹਿੰਸਾ: ਭਾਜਪਾ ਨੇਤਾ ਦੀ ਕਾਰ ‘ਤੇ ਗੋਲੀਬਾਰੀ

ਪੱਛਮੀ ਬੰਗਾਲ ‘ਚ ਬੁੱਧਵਾਰ ਨੂੰ ਭਾਜਪਾ ਬੰਦ ਦੇ ਸੱਦੇ ਦੌਰਾਨ ਹੋਈ ਹਿੰਸਾ ‘ਚ ਦੋ ਲੋਕ ਜ਼ਖਮੀ ਹੋ ਗਏ ਹਨ।ਉੱਤਰੀ 24 ਪਰਗਨਾ ਜ਼ਿਲੇ ਦੇ ਭਾਟਾਪਾੜਾ ‘ਚ ਬੰਦ ਦੌਰਾਨ ਭਾਜਪਾ ਨੇਤਾ ਦੀ ਕਾਰ ‘ਤੇ ਗੋਲੀਬਾਰੀ ਹੋਈ। ਬੀਜੇਪੀ ਨੇਤਾ ਪ੍ਰਿਯਾਂਗੂ ਪਾਂਡੇ ਨੇ ਦੱਸਿਆ – ਟੀਐਮਸੀ ਦੇ ਕਰੀਬ 50-60 ਲੋਕਾਂ ਨੇ ਸੜਕ ‘ਤੇ ਜਾਮ ਲਗਾ ਦਿੱਤਾ ਅਤੇ ਗੱਡੀ ਨੂੰ ਰੋਕਿਆ ਅਤੇ ਭੀੜ ਤੋਂ 6-7 ਰਾਉਂਡ ਫਾਇਰ ਕੀਤੇ ਗਏ ਅਤੇ 7-8 ਬੰਬ ਸੁੱਟੇ ਗਏ। ਡਰਾਈਵਰ ਸਮੇਤ ਦੋ ਲੋਕਾਂ ਨੂੰ ਗੋਲੀ ਲੱਗੀ ਹੈ। ਇੱਕ ਗੰਭੀਰ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਉੱਤਰੀ 24 ਪਰਗਨਾ ਦੇ ਭਾਟਪਾੜਾ ਵਿੱਚ ਭਾਜਪਾ ਆਗੂ ਪ੍ਰਿਯਾਂਗੂ ਪਾਂਡੇ ਦੀ ਕਾਰ ਉੱਤੇ ਹੋਏ ਹਮਲੇ ਅਤੇ ਗੋਲੀਬਾਰੀ ਵਿੱਚ ਦੋ ਲੋਕ ਜ਼ਖ਼ਮੀ ਹੋ ਗਏ ਹਨ।

ਭਾਜਪਾ ਨੇਤਾ ਅਰਜੁਨ ਸਿੰਘ ਨੇ ਦੋਸ਼ ਲਗਾਇਆ, “ਅੱਜ ਪ੍ਰਿਯਾਂਗੂ ਪਾਂਡੇ ਦੀ ਕਾਰ ‘ਤੇ ਹਮਲਾ ਕੀਤਾ ਗਿਆ ਅਤੇ ਗੋਲੀਬਾਰੀ ਕੀਤੀ ਗਈ… ਡਰਾਈਵਰ ਨੂੰ ਗੋਲੀ ਮਾਰੀ ਗਈ ਅਤੇ 7 ਰਾਉਂਡ ਫਾਇਰ ਕੀਤੇ ਗਏ। ਇਹ ਸਭ ਏਸੀਪੀ ਦੀ ਮੌਜੂਦਗੀ ਵਿੱਚ ਹੋਇਆ। ਦੋ ਲੋਕ ਜ਼ਖਮੀ ਹੋਏ ਹਨ ਅਤੇ ਗੰਭੀਰ ਹਾਲਤ ਵਿੱਚ।” ਉਨ੍ਹਾਂ ਨੇ ਇਸ ਹਮਲੇ ਲਈ ਟੀਐਮਸੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ‘ਪ੍ਰਿਯਾਂਗੂ ਪਾਂਡੇ ਦੀ ਹੱਤਿਆ ਯੋਜਨਾਬੱਧ ਸੀ।’

ਕੋਲਕਾਤਾ ਦੇ ਆਰਜੀ ਕਾਰ ਮੈਡੀਕਲ ਕਾਲਜ ‘ਚ 9 ਅਗਸਤ ਨੂੰ ਪੋਸਟ ਗ੍ਰੈਜੂਏਟ ਮੈਡੀਕਲ ਦੀ ਵਿਦਿਆਰਥਣ ਨਾਲ ਬਲਾਤਕਾਰ ਅਤੇ ਹੱਤਿਆ ਦੇ ਵਿਰੋਧ ‘ਚ ਮੰਗਲਵਾਰ ਨੂੰ ਭਾਜਪਾ ਅਤੇ ਆਰਐੱਸਐੱਸ ਨਾਲ ਜੁੜੇ ਕੁਝ ਸੰਗਠਨਾਂ ਨੇ ਮਾਰਚ ਕੱਢਿਆ, ਜਿਸ ‘ਚ ਪੁਲਸ ਨੇ ਬਲ ਦੀ ਵਰਤੋਂ ਕੀਤੀ।

ਇਸ ਦੇ ਵਿਰੋਧ ‘ਚ ਭਾਜਪਾ ਨੇ ਬੁੱਧਵਾਰ ਨੂੰ ਸੂਬੇ ‘ਚ ਬੰਦ ਦਾ ਸੱਦਾ ਦਿੱਤਾ ਹੈ। ਉਥੇ ਹੀ ਟੀ.ਐੱਮ.ਸੀ ਵਰਕਰ ਵੀ ਭਾਜਪਾ ਦੇ ਇਸ ਬੰਦ ਦੇ ਵਿਰੋਧ ‘ਚ ਸੜਕਾਂ ‘ਤੇ ਉਤਰ ਆਏ ਹਨ। ਉੱਤਰੀ 24 ਪਰਗਨਾ ਵਿੱਚ ਵੀ ਟੀਐਮਸੀ ਵਰਕਰਾਂ ਨੇ ਰੇਲ ਗੱਡੀਆਂ ਰੋਕ ਦਿੱਤੀਆਂ।

ਭਾਜਪਾ ਆਗੂ ਰੂਪਾ ਗਾਂਗੁਲੀ ਨੇ ਕਿਹਾ, “ਟੀਐਮਸੀ ਵਾਲੇ ਕਹਿ ਰਹੇ ਹਨ ਕਿ ਲੋਕ ਬੰਦ ਨੂੰ ਸਵੀਕਾਰ ਨਹੀਂ ਕਰ ਰਹੇ ਹਨ, ਜਦਕਿ ਬੱਸਾਂ ਖਾਲੀ ਚੱਲ ਰਹੀਆਂ ਹਨ। ਇਸ ਦਾ ਮਤਲਬ ਹੈ ਕਿ ਲੋਕ ਬੰਦ ਨੂੰ ਸਵੀਕਾਰ ਕਰ ਰਹੇ ਹਨ।”