India

CA ਦੇ ਘਰ ਰੇਡ ਦੌਰਾਨ ਫੜੇ ਗਏ 28 ਕਰੋੜ ਹੀਰੇ ਤੇ ਸੋਨਾ ! ਬੈਂਕ ਮੁਲਾਜ਼ਮ ਦੀ ਹੁਸ਼ਿਆਰੀ ਨੇ ਖੋਲੀ ਪੋਲ

police recoverd 8 crore case from kolkata ca

ਪੱਛਮੀ ਬੰਗਾਲ : ਪੱਛਮੀ ਬੰਗਾਲ (West bengal)ਭ੍ਰਿਸ਼ਟਾਚਾਰ (Corruption) ਦਾ ਵੱਡਾ ਅੱਡਾ ਬਣ ਦਾ ਜਾ ਰਿਹਾ ਹੈ । TMC ਦੇ ਮੰਤਰੀ ਰਹੇ ਪਾਰਥ ਚੈੱਟਰਜੀ (TMC minister Partha Chatterjee) ਦੀ ਸਹਿਯੋਗੀ ਅਰਪਿਤਾ ਮੁਖਰਜੀ (Arpita mukherjee) ਦੇ ਘਰ ਤੋਂ ਤਕਰੀਬਨ 50 ਕਰੋੜ ਕੈਸ਼ ਬਰਾਮਦ ਹੋਇਆ ਸੀ । ਹੁਣ ਪੱਛਮੀ ਬੰਗਾਲ ਦੇ CA ਦੇ ਘਰ ਤੋਂ ਕਰੋੜਾਂ ਦਾ ਕੈਸ਼ ਬਰਾਮਦ ਹੋਇਆ ਹੈ ਜਿਸ ਦੀ ਗਿਣਤੀ ਲਈ ਮਸ਼ੀਨਾਂ ਮੰਗਵਾਇਆ ਗਈਆਂ ਹਨ। CA ਦਾ ਨਾਂ ਸ਼ੈਲੇਸ਼ ਪਾਂਡੇ ਦੱਸਿਆ ਜਾ ਰਿਹਾ ਹੈ। ਪਾਂਡੇ ਦੇ 2 ਘਰਾਂ ਤੋਂ ਇਲਾਵਾ ਗੱਡੀ ਤੋਂ ਵੀ ਕਰੋੜਾਂ ਦਾ ਕੈਸ਼ ਮਿਲਿਆ ਹੈ । ਸ਼ੈਲੇਸ਼ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਉਸ ਦੇ ਖਿਲਾਫ਼ ਲੁੱਕ ਆਉਟ ਨੋਟਿਸ ਜਾਰੀ ਕਰ ਦਿੱਤਾ ਹੈ। ਸ਼ੈਲੇਸ਼ ਦੇ ਬੈਂਕ ਐਕਾਉਂਟ ਵਿੱਚੋਂ 20 ਕਰੋੜ ਰੁਪਏ ਫੜੇ ਗਏ ਹਨ । ਕਾਲੇ ਧੰਨ ਦੀ ਇਸ ਪੂਰੀ ਖੇਪ ਨੂੰ ਫੜਵਾਉਣ ਵਿੱਚ ਬੈਂਕ ਮੁਲਾਜ਼ਮ ਦਾ ਵੱਡਾ ਰੋਲ ਰਿਹਾ ਹੈ ।

3 ਥਾਵਾਂ ਤੋਂ ਕੈਸ਼ ਬਰਾਮਦ ਹੋਇਆ ।

CA ਸੈਲੇਸ਼ ਪਾਂਡੇ ਦੇ ਹਾਵੜਾ ਸਥਿਤ ਸ਼ਿਵਪੁਰ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ 5 ਕਰੋੜ 95 ਲੱਖ ਫੜੇ ਗਏ। ਜਦਕਿ ਉਸ ਦੀ ਇੱਕ ਕਾਰ ਤੋਂ 2 ਕਰੋੜ ਕੈਸ਼ ਮਿਲੇ ਹਨ। ਇਸ ਤੋਂ ਇਲਾਵਾ ਸ਼ੈਲੇਸ਼ ਦੇ ਇੱਕ ਹੋਰ ਘਰ ਤੋਂ 2 ਕਰੋੜ 20 ਲੱਖ 50 ਹਜ਼ਾਰ ਮਿਲੇ ਹਨ। ਪੁਲਿਸ ਨੇ ਹੁਣ ਤੱਕ 8 ਕਰੋੜ ਤੋਂ ਵੱਧ ਕੈਸ਼ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਸ਼ੈਲੇਸ਼ ਦੇ ਇੱਕ ਫਲੈਟ ਦਾ ਤਾਲਾ ਤੋੜ ਕੇ ਨਕਦੀ ਦੇ ਨਾਲ ਹੀਰੇ,ਸੋਨਾ-ਚਾਂਦੀ ਵੀ ਬਰਾਮਦ ਕੀਤਾ ਹੈ,CA ਦੇ ਇੱਕ ਬੈਂਕ ਖਾਤੇ ਤੋਂ 20 ਕਰੋੜ ਵੀ ਮਿਲੇ ਹਨ । ਜਿਸ ਵਿੱਚ ਸ਼ੱਕੀ ਲੈਣ-ਦੇਣ ਦੀ ਵਜ੍ਹਾ ਕਰਕੇ ਸ਼ੈਲੇਸ਼ ਪਾਂਡੇ ਫੜਿਆ ਗਿਆ

ਕੇਨਰਾ ਬੈਂਕ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਸੀ

ਦੱਸਿਆ ਜਾ ਰਿਹਾ ਹੈ ਕਿ ਕੇਨਰਾ ਬੈਂਕ ਵੱਲੋਂ ਸ਼ੈਲੇਸ਼ ਪਾਂਡੇ ਦੀ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਖਿਲਾਫ਼ ਕਾਰਵਾਈ ਕੀਤੀ । ਕੇਨਰਾ ਬੈਂਕ ਦੇ ਮੁਲਾਜ਼ਮ ਨੂੰ ਸ਼ੈਲੇਸ਼ ਦੇ ਖਾਤੇ ਤੋਂ ਹੋ ਰਹੇ ਲੈਣ-ਦੇਣ ਨੂੰ ਲੈਕੇ ਸ਼ੱਕ ਹੋਇਆ ਤਾਂ ਬੈਂਕ ਨੇ ਇਸ ਖਾਤੇ ਦੀ ਪੜਤਾਲ ਸ਼ੁਰੂ ਕਰ ਦਿੱਤੀ । ਜਦੋਂ ਯਕੀਨ ਹੋਇਆ ਤਾਂ ਲਾਲਬਾਜ਼ਾਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ । CA ਪਾਂਡੇ ਖਿਲਾਫ਼ ਮਿਲੀ ਸ਼ਿਕਾਇਤ ਤੋਂ ਬਾਅਦ ਪੁਲਿਸ ਦੇ ਡਿਟੈਕਟਿਵ ਵਿਭਾਗ ਦੀ ਐਂਟੀ ਬੈਂਕ ਫਰਾਡ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਮੁਲਜ਼ਮ ਦਾ ਬੈਂਕ ਖਾਤਾ ਕੇਨਰਾ ਬੈਂਕ ਦੀ ਨਰਿੰਦਰਪੁਰ ਬ੍ਰਾਂਚ ਵਿੱਚ ਸੀ ।

ਇੱਥੇ ਫਰਜ਼ੀ ਕੰਪਨੀਆਂ ਦੇ ਦਸਤਾਵੇਜ਼ ਨਾਲ ਬੈਂਕ ਖਾਤਾ ਖੋਲ੍ਹਿਆ ਗਿਆ ਸੀ। ਜਿਸ ਦੇ ਜ਼ਰੀਏ ਵੱਡਾ ਲੈਣ -ਦੇਣ ਹੋ ਰਿਹਾ ਸੀ। ਪੁਲਿਸ ਦੀ ਨਜ਼ਰ ਸੀਏ ਸ਼ੈਲੇਸ਼ ਪਾਂਡੇ ਦੇ ਹੋਰ ਬੈਂਕ ਖਾਤਿਆਂ ‘ਤੇ ਵੀ ਹੈ । ਫਿਲਹਾਲ ਜਿਸ ਐਕਾਉਂਟ ਵਿੱਚ 20 ਕਰੋੜ ਹੈ ਉਸ ਨੂੰ ਬਲਾਕ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਸ਼ੈਲੇਸ਼ ਦੇ ਭਰਾ ਦੀ ਵੀ ਪੁਲਿਸ ਤਲਾਸ਼ ਕਰ ਰਹੀ ਹੈ ਉਸ ਦੇ ਵੀ ਇਸ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਹਨ ।