The Khalas Tv Blog India ਕੋਹਲੀ 10 ਸਾਲਾਂ ਬਾਅਦ ਟਾਪ-20 ਟੈਸਟ ਰੈਂਕਿੰਗ ਤੋਂ ਬਾਹਰ! ਟਾਪ-10 ’ਚ ਸਿਰਫ਼ ਦੋ ਬੱਲੇਬਾਜ਼
India Sports

ਕੋਹਲੀ 10 ਸਾਲਾਂ ਬਾਅਦ ਟਾਪ-20 ਟੈਸਟ ਰੈਂਕਿੰਗ ਤੋਂ ਬਾਹਰ! ਟਾਪ-10 ’ਚ ਸਿਰਫ਼ ਦੋ ਬੱਲੇਬਾਜ਼

ਬਿਉਰੋ ਰਿਪੋਰਟ: ਕ੍ਰਿਕੇਟਰ ਵਿਰਾਟ ਕੋਹਲੀ ਆਈਸੀਸੀ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਟਾਪ-20 ਵਿੱਚੋਂ ਅਤੇ ਰੋਹਿਤ ਸ਼ਰਮਾ ਟਾਪ-25 ਵਿੱਚੋਂ ਬਾਹਰ ਹਨ। ਅੱਜ ਬੁੱਧਵਾਰ ਨੂੰ ਜਾਰੀ ਹੋਈ ਤਾਜ਼ਾ ਰੈਂਕਿੰਗ ’ਚ ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਨੂੰ ਫਾਇਦਾ ਹੋਇਆ ਹੈ। ਉਥੇ ਹੀ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਰਵੀਚੰਦਰਨ ਅਸ਼ਵਿਨ ਪੰਜਵੇਂ ਸਥਾਨ ’ਤੇ ਪਹੁੰਚ ਗਏ ਹਨ।

ਵਿਰਾਟ ਕੋਹਲੀ 22ਵੇਂ ਨੰਬਰ ’ਤੇ ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ ’ਚ ਸਿਰਫ ਇੱਕ ਅਰਧ ਸੈਂਕੜਾ ਹੀ ਬਣਾ ਸਕੇ। ਉਨ੍ਹਾਂ ਨੇ 10 ਪਾਰੀਆਂ ਵਿੱਚ 21.33 ਦੀ ਔਸਤ ਨਾਲ 192 ਦੌੜਾਂ ਬਣਾਈਆਂ। ਲਗਾਤਾਰ 5 ਟੈਸਟਾਂ ’ਚ ਕਮਜ਼ੋਰ ਪ੍ਰਦਰਸ਼ਨ ਕਾਰਨ ਵਿਰਾਟ 8 ਸਥਾਨ ਗੁਆ ​​ਕੇ 22ਵੇਂ ਸਥਾਨ ’ਤੇ ਪਹੁੰਚ ਗਏ।

ਵਿਰਾਟ 10 ਸਾਲ ਬਾਅਦ ਟਾਪ-20 ਟੈਸਟ ਰੈਂਕਿੰਗ ਤੋਂ ਬਾਹਰ ਹੋ ਗਏ ਸਨ, ਆਖਰੀ ਵਾਰ ਉਹ 2014 ’ਚ ਇੰਗਲੈਂਡ ਖਿਲਾਫ ਖਰਾਬ ਪ੍ਰਦਰਸ਼ਨ ਕਾਰਨ ਟਾਪ-20 ਤੋਂ ਬਾਹਰ ਹੋਏ ਸਨ। ਇਸੇ ਸਾਲ ਉਹ ਆਸਟ੍ਰੇਲੀਆ ’ਚ 4 ਸੈਂਕੜੇ ਲਗਾ ਕੇ ਟਾਪ-10 ’ਚ ਵਾਪਸੀ ਕੀਤੀ। ਹੁਣ ਭਾਰਤ ਇੱਕ ਵਾਰ ਫਿਰ 22 ਨਵੰਬਰ ਤੋਂ ਆਸਟ੍ਰੇਲੀਆ ਦੌਰੇ ’ਤੇ ਜਾ ਰਿਹਾ ਹੈ।

ਨਿਊਜ਼ੀਲੈਂਡ ਟੈਸਟ ਟੀਮ ਰੈਂਕਿੰਗ ’ਚ ਇੱਕ ਸਥਾਨ ਦੀ ਛਾਲ ਮਾਰ ਕੇ 5ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਟੀਮ ਨੇ ਸ਼੍ਰੀਲੰਕਾ ਨੂੰ ਪਿੱਛੇ ਧੱਕ ਦਿੱਤਾ। ਆਸਟ੍ਰੇਲੀਆ ਪਹਿਲੇ ਅਤੇ ਭਾਰਤ ਦੂਜੇ ਸਥਾਨ ’ਤੇ ਹੈ। ਆਲਰਾਊਂਡਰਾਂ ਦੀ ਸੂਚੀ ’ਚ ਰਵਿੰਦਰ ਜਡੇਜਾ ਸਿਖਰ ’ਤੇ ਬਰਕਰਾਰ ਹੈ। ਦੂਜੇ ਸਥਾਨ ’ਤੇ ਆਰ ਅਸ਼ਵਿਨ ਹੈ।

Exit mobile version