ਜਾਪਾਨ ਦੇ ਪਾਸਪੋਰਟ ਨੂੰ ਦੁਨਿਆ ਵਿੱਚ ਨੰਬਰ 1 ਦਾ ਥਾਂ ਹਾਸਲ ਹੈ
‘ਦ ਖ਼ਾਲਸ ਬਿਊਰੋ : ਕਿਸੇ ਵੀ ਦੇਸ਼ ਵਿੱਚ ਜਾਣ ਦੇ ਲਈ ਸਭ ਤੋਂ ਪਹਿਲਾਂ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ, ਇਸ ਤੋਂ ਬਾਅਦ ਜਿਸ ਮੁਲਕ ਜਾਣਾ ਹੈ ਉਸ ਦਾ ਵੀਜ਼ਾ ਵੀ ਹੋਣਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਏਅਰਲਾਇੰਸ ‘ਤੇ ਨਹੀਂ ਚੜਨ ਦਿੱਤਾ ਜਾਵੇਗਾ । ਕਿਸੇ ਵੀ ਦੇਸ਼ ਦੇ ਪਾਸਪੋਰਟ ਦੀ ਤਾਕਤ ਉਸ ਦੇ ਵੀਜ਼ਾ ਤੋਂ ਲਗਾਈ ਜਾ ਸਕਦੀ ਹੈ। ਕੁਝ ਦੇਸ਼ਾਂ ਨੂੰ ਅਜਿਹੀ ਸਹੂਲਤ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਨਾਗਰਿਕ ਸਿਰਫ਼ ਪਾਸਪੋਰਟ ਦੇ ਜ਼ਰੀਏ ਕਿਸੇ ਵੀ ਦੇਸ਼ ਵਿੱਚ ਜਾ ਸਕਦੇ ਹਨ । ਦੁਨੀਆ ਦੇ 8 ਅਜਿਹੇ ਮੁਲਕ ਨੇ ਜਿੰਨਾਂ ਦੇ ਪਾਸਪੋਰਟ ਦੀ ਤਾਕਤ ਮੰਨੀ ਜਾਂਦੀ ਹੈ ।
ਜਾਪਾਨ ਨੰਬਰ 1
ਹੇਨਲੀ ਪਾਸਪੋਰਟ ਇਨਡੈਕਟ ਮੁਤਾਬਿਕ ਏਸ਼ੀਆ ਵਿੱਚ ਜਾਪਾਨ ਅਜਿਹਾ ਦੇਸ਼ ਹੈ ਜਿਸ ਦਾ ਪਾਸਪੋਰਟ ਸਭ ਤੋਂ ਪਾਵਰਫੁੱਲ ਮੰਨਿਆ ਜਾਂਦਾ ਹੈ, ਜਾਪਾਨ ਦੇ ਨਾਗਰਿਕ ਅਸਾਨੀ ਨਾਲ ਬਿਨਾਂ ਵੀਜਾ 193 ਦੇਸ਼ਾਂ ਵਿੱਚ ਸਫ਼ਰ ਕਰ ਸਕਦੇ ਹਨ।
ਦੂਜੇ ਨੰਬਰ ‘ਤੇ ਸਿੰਗਾਪੁਰ
ਜਾਪਾਨ ਤੋਂ ਬਾਅਦ ਏਸ਼ੀਆਂ ਦਾ ਦੂਜਾ ਮੁਲਕ ਸਿੰਗਾਪੁਰ ਹੈ ਜਿਸ ਦੇ ਪਾਸਪੋਰਟ ਦੀ ਤਾਕਤ ਵੀ ਦੁਨੀਆ ਵਿੱਚ ਮੰਨੀ ਜਾਂਦੀ ਹੈ, 192 ਦੇਸ਼ਾਂ ਵਿੱਚ ਇਸ ਦੇ ਪਾਸਪੋਰਟ ਨਾਲ ਸਫ਼ਰ ਕੀਤਾ ਜਾ ਸਕਦਾ ਹੈ।
ਤੀਜੇ ਨੰਬਰ ‘ਤੇ ਦੱਖਣੀ ਕੋਰਿਆ
ਉੱਤਰ ਕੋਰਿਆ ਮੁਲਕ ਭਾਵੇਂ ਤਾਨਾਸ਼ਾਹ ਦੇ ਲਈ ਮਸ਼ਹੂਰ ਹੈ ਪਰ ਦੱਖਣੀ ਕੋਰਿਆ ਆਪਣੀ ਤਰਕੀ ਦੇ ਲਈ ਮਸ਼ਹੂਰ ਹੈ । ਵਪਾਰ ਅਤੇ ਹਰ ਪੱਖੋਂ ਦੇਸ਼ ਨੇ ਕੌਮਾਂਤਰੀ ਪੱਧਰ ‘ਤੇ ਆਪਣੀ ਤਾਕਤ ਵਿਖਾਈ ਹੈ ਇਸੇ ਲਈ 192 ਦੇਸ਼ਾਂ ਵਿੱਚ ਦੱਖਣੀ ਕੋਰਿਆ ਦੇ ਲੋਕ ਅਰਾਮ ਨਾਲ ਜਾ ਸਕਦੇ ਨੇ, ਕਿਸੇ ਵੀਜ਼ਾ ਦੀ ਜ਼ਰੂਰਤ ਨਹੀਂ ਹੈ।
ਚੌਥੇ ਨੰਬਰ ‘ਤੇ ਜਰਮਨੀ
ਯੁਰੋਪ ਵਿੱਚ ਜਰਮਨੀ ਦਾ ਪਾਸਪੋਰਟ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਹੈ, 190 ਦੇਸ਼ਾ ਵਿੱਚ ਇੱਥੇ ਦੇ ਨਾਗਰਿਕਾਂ ਨੂੰ ਵੀਜ਼ਾ ਆਨ ਅਰਾਇਵਲ ਮਿਲ ਜਾਂਦਾ ਹੈ, ਇਹ ਦੇਸ਼ ਦੁਨੀਆ ਦੇ ਟਾਪ 10 ਦੇਸ਼ਾਂ ਵਿੱਚ ਸ਼ਾਮਲ ਹੈ।
ਪੰਜਵੇਂ ਨੰਬਰ ‘ਤੇ ਸਪੇਨ
ਸਪੇਨ ਦੇ ਨਾਗਰਿਕਾਂ ਵੀ 190 ਦੇਸ਼ਾਂ ਵਿੱਚ ਬਿਨਾਂ ਕਿਸੇ ਪਰੇਸ਼ਾਨੀ ਦੇ ਯਾਤਰਾ ਕਰ ਸਕਦੇ ਨੇ ਇੰਨਾਂ ਨੂੰ ਵੀਜ਼ਾ ਫ੍ਰੀ ਜਾਂ ਫਿਰ ਵੀਜ਼ਾ ਆਨ ਅਰਾਇਵਲ ਐਂਟਰੀ ਮਿਲ ਜਾਂਦੀ ਹੈ।
ਫਿਨਲੈਂਡ 6ਵੇਂ ਨੰਬਰ ‘ਤੇ
ਫਿਨਲੈਂਡ ਭਾਵੇਂ ਛੋਟਾ ਮੁਲਕ ਹੈ ਪਰ ਇਸ ਦੇ ਪਾਸਪੋਰਟ ਦੀ ਤਾਕਤ ਵੱਡੀ ਹੈ, 189 ਦੇਸ਼ਾਂ ਵਿੱਚ ਇਸ ਦੇ ਨਾਗਰਿਕ ਬਿਨਾਂ ਵੀਜ਼ਾ ਟਰੈਵਲ ਕਰ ਸਕੇਦ ਹਨ।
7ਵੇਂ ਨੰਬਰ ‘ਤੇ ਇਟਲੀ
ਫਿਨਲੈਂਡ ਤੋਂ ਬਾਅਦ ਇਟਲੀ 7ਵੇਂ ਨੰਬਰ ‘ਤੇ ਹੈ,ਇਸ ਦੇਸ਼ ਦੇ ਪਾਸਪੋਰਟ ਦੇ ਜ਼ਰੀਏ ਨਾਗਰਿਕ 189 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਜਾ ਸਕਦੇ ਨੇ, ਇਸ ਤੋਂ ਇਲਾਵਾ 7ਵੇਂ ਨੰਬਰ ‘ਤੇ ਹੀ ਲਕਜਮਬਰਗ ਵਰਗਾ ਛੋਟਾ ਮੁਲਕ ਹੈ ਪਰ ਇਸ ਦੇ ਪਾਸਪੋਰਟ ਦੇ ਜ਼ਰੀਏ 189 ਦੇਸ਼ਾਂ ਵਿੱਚ ਜਾਇਆ ਜਾ ਸਕਦਾ ਹੈ ।
8ਵੇਂ ਨੰਬਰ ਤੇ ਆਸਟ੍ਰਿਆ
ਆਸਟ੍ਰਿਆ ਖ਼ੂਬਸੂਰਤ ਮੁਲਕ ਹੈ,ਦੂਜੇ ਦੇਸ਼ਾਂ ਤੋਂ ਇੱਥੇ ਲੋਕ ਘੁੰਮਣ ਦੇ ਲਈ ਆਉਂਦੇ ਨੇ ਪਰ ਇਸ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਮੁਲਕ ਦੇ ਪਾਸਪੋਰਟ ਦੇ ਜ਼ਰੀਏ 188 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਜਾਣ ਦੀ ਇਜਾਜ਼ਤ ਹੈ, ਡੈਨਮਾਰਗ ਵੀ 8ਵੇਂ ਨੰਬਰ ‘ਤੇ ਹੈ ਜਿੰਨਾਂ ਦੇ ਨਾਗਰਿਕ 188 ਦੇਸ਼ਾਂ ਵਿੱਚ ਬਿਨਾਂ ਵੀਜ਼ਾ ਦੇ ਜਾ ਸਕਦੇ ਹਨ।
ਭਾਰਤ ਦਾ ਪਾਸਪੋਰਟ ਟਾਪ 50 ਵਿੱਚ ਨਹੀਂ
ਭਾਰਤ ਦੇ ਪਾਸਪੋਰਟ ਦੀ ਰੇਟਿੰਗ ਕਾਫੀ ਹੇਠਾ ਹੈ, ਦੇਸ਼ ਦੇ ਪਾਸਪੋਰਟ ਨੂੰ ਟਾਪ 50 ਮੁਲਕਾਂ ਵਿੱਚ ਵੀ ਥਾਂ ਨਹੀਂ ਮਿਲੀ ਹੈ, ਹੇਨਲੀ ਪਾਸਪੋਰਟ ਇਨਡੈਕਟ ਮੁਤਾਬਿਕ ਭਾਰਤ ਦਾ ਪਾਸਪੋਰਟ 87ਵੇਂ ਨੰਬਰ ‘ਤੇ ਹੈ।