India

ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ‘ਚ ਸਿੱਖਾਂ ਨੂੰ ਕਦੋਂ ਤੇ ਕਿਉਂ ਸ਼ਾਮਲ ਕੀਤਾ ਗਿਆ ? ਜਾਣੋ ਇਤਿਹਾਸ

ਸਿਰਫ਼ ਸਿੱਖ ਜਾਟ ਤੇ ਰਾਜਪੂਤ ਹੀ ਰਾਸ਼ਟਰਪਤੀ ਗਾਰਡ ਵਿੱਚ ਸ਼ਾਮਲ ਹੋ ਸਕਦਾ ਹੈ

‘ਦ ਖ਼ਾਲਸ ਬਿਊਰੋ : 1947 ਦੀ ਵੰਡ ਵੇਲੇ ਭਾਰਤ ਅਤੇ ਪਾਕਿਸਤਾਨ ਵਿੱਚ ਇੱਕ-ਇੱਕ ਚੀਜ਼ ਦਾ ਬਟਵਾਰਾ ਹੋਇਆ। ਰਾਸ਼ਟਰਪਤੀ ਦੀ ਸੁਰੱਖਿਆ ਲਈ ਤੈਨਾਤ PGB ਦਾ ਵੀ ਬਟਵਾਰਾ ਹੋਇਆ। ਆਜ਼ਾਦੀ ਤੋਂ ਬਾਅਦ PGB ਗਾਰਡ ਨੂੰ 2:1 ਅਨੁਪਾਤ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਵੰਡਿਆ ਗਿਆ। ਮੁਸਲਮਾਨ ਯੂਨਿਟ ਪਾਕਿਸਤਾਨ ਨੂੰ ਦਿੱਤੀ ਗਈ ਜਦਕਿ ਸਿੱਖ ਅਤੇ ਜਾਟ ਯੂਨਿਟ ਭਾਰਤ ਨੂੰ ਮਿਲੀ। PGB ਵਿੱਚ ਜਾਟ,ਸਿੱਖ ਅਤੇ ਰਾਜਪੂਤਾ ਦੀ ਗਿਣਤੀ 33.1% ਦੇ ਬਰਾਬਰ ਹੈ। ਇਸ ਯੂਨਿਟ ਵਿੱਚ ਭਰਤੀ ਹੋਣ ਵਾਲੇ ਜਵਾਨ ਪੰਜਾਬ,ਹਰਿਆਣਾ ਅਤੇ ਰਾਜਸਥਾਨ ਤੋਂ ਆਉਂਦੇ ਹਨ ।

ਸਿੱਖਾਂ ਦੀ ਰਾਸ਼ਟਰਪਤੀ ਗਾਰਡ ਵਿੱਚ ਇਸ ਤਰ੍ਹਾਂ ਐਂਟਰੀ ਹੋਈ

ਭਾਰਤ ਦੇ ਰਾਸ਼ਟਰਪਤੀ ਗਾਰਡ ਦਾ ਇਤਿਹਾਸ ਤਕਰੀਬਨ ਢਾਈ ਸੌ ਸਾਲ ਪੁਰਾਣਾ ਹੈ। 1773 ਵਿੱਚ ਅੰਗਰੇਜ਼ ਗਵਰਨ ਵਾਰੇਨ ਹੇਸਟਿੰਗਸ ਨੇ ਆਪਣੀ ਸੁਰੱਖਿਆ ਦੇ ਲਈ 50 ਫੌਜੀਆਂ ਦੀ ਤੈਨਾਤੀ ਕੀਤੀ ਸੀ। 1773 ਤੱਕ ਇਸ ਵਿੱਚ ਮੁਸਲਮਾਨਾਂ ਦੀ ਭਰਤੀ ਹੁੰਦੀ ਸੀ। 1800 ਵਿੱਚ ਮੁਸਲਮਾਨਾਂ ਦੇ ਨਾਲ ਹਿੰਦੂ ਰਾਜਪੂਤਾ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਣ ਲਗਿਆ। 1857 ਦੀ ਕਰਾਂਤੀ ਤੋਂ ਬਾਅਦ ਭਾਰਤੀ ਫੌਜ ਵਿੱਚ ਪੰਜਾਬ ਨੇ ਇਸ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ। 1895 ਦੇ ਬਾਅਦ ਇਸ ਵਿੱਚ ਬ੍ਰਾਹਮਣਾ ਦੀ ਭਰਤੀ ਬੰਦ ਕਰਕੇ 50 ਫੀਸਦੀ ਸਿੱਖ ਅਤੇ 50 ਫੀਸਦੀ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਗਿਆ ।

ਰਾਸ਼ਟਰਪਤੀ ਦੇ ਗਾਰਡ ਲਈ ਜ਼ਰੂਰੀ ਯੋਗਤਾ

ਆਜ਼ਾਦੀ ਤੋਂ ਪਹਿਲਾਂ ਰਾਸ਼ਟਰਪਤੀ ਗਾਰਡ ਦੇ ਲਈ ਜਵਾਨਾਂ ਦਾ ਕੱਦ ਘੱਟੋ ਘੱਟ 6.3 ਫੁੱਟ ਹੋਣਾ ਜ਼ਰੂਰੀ ਹੈ। ਰਾਸ਼ਟਰਪਤੀ ਗਾਰਡ ਦੇ ਪਹਿਲੇ ਕਮਾਂਡਰ ਲੈਫਟਿਨੈਂਟ ਕਰਨਲ ਠਾਕੁਰ ਗੋਵਿੰਦ ਸਿੰਘ ਸੀ। ਉਨ੍ਹਾਂ ਦੇ ਡਿਪਟੀ ਯਾਕੂਬ ਖ਼ਾਨ ਸੀ ਜੋ ਬਟਵਾਰੇ ਤੋਂ ਬਾਅਦ ਪਾਕਿਸਤਾਨ ਫ਼ੌਜ ਨਾਲ ਜੁੜ ਗਏ। PBG ਵਿੱਚ 4 ਅਫਸਰ ਅਤੇ 14 ਯੂਨੀਅਰ ਕਮਿਸ਼ਨ ਅਫਸਰ ਸਮੇਤ 200 ਤੋਂ ਵੱਧ ਜਵਾਨ ਹੁੰਦੇ ਹਨ । PBG ਦੇ ਜਵਾਨਾਂ ਦੀ ਖਾਸੀਅਤ ਮਜਬੂਤ ਘੋੜੇ ਹੁੰਦੇ ਹਨ । ਉੱਚੇ ਘੋੜਿਆ ਦਾ ਵਜਨ ਤਕਰੀਬਨ 450 ਤੋਂ 500 ਕਿੱਲੋ ਹੁੰਦਾ ਹੈ। ਇਹ ਘੋੜੇ 50 ਕਿਲੋਮੀਟਰ ਦੀ ਰਫ਼ਤਾਰ ਨਾਲ ਭੱਜ ਦੇ ਹਨ।