ਬਿਊਰੋ ਰਿਪੋਰਟ : ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਹਾਕੀ ਵਰਲਡ ਕੱਪ (Hockey world cup 2023 )ਦਾ ਆਗਜ਼ ਹੋ ਗਿਆ । ਪਹਿਲਾਂ ਮੁਕਾਬਲਾ ਅਰਜਨਟੀਨਾ ਨੇ ਜਿੱਤ ਲਿਆ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾਇਆ । ਅਰਜਨਟੀਨਾ ਵੱਲੋਂ ਕੇਸਿਲਾ ਮਾਇਕੋ ਨੇ 42ਵੇਂ ਮਿੰਟ ਵਿੱਚ ਗੋਲ ਕੀਤਾ । ਭਾਰਤ ਦਾ ਮੈਚ ਸ਼ਾਮ 7 ਵਜੇ ਸਪੇਨ ਦੇ ਖਿਲਾਫ਼ ਇਸੇ ਸਟੇਡੀਅਮ ਵਿੱਚ ਹੋਵੇਗਾ । ਸਪੇਨ ਦੇ ਖਿਲਾਫ ਭਾਰਤ ਨੂੰ ਮਜ਼ਬੂਤ ਟੀਮ ਮੰਨਿਆ ਜਾ ਰਿਹਾ ਹੈ । ਅੰਕੜੇ ਵੀ ਇਸ ਦੀ ਗਵਾਈ ਭਰ ਰਹੇ ਹਨ । ਘਰੇਲੂ ਮੈਦਾਨ ‘ਤੇ ਵਰਲਡ ਕੱਪ ਹੋਣ ਦੀ ਵਜ੍ਹਾ ਕਰਕੇ ਭਾਰਤ ਨੂੰ ਦਰਸ਼ਕਾਂ ਦੇ ਸਪੋਰਟ ਨਾਲ ਫਾਇਦਾ ਮਿਲੇਗਾ । ਖਾਸ ਗੱਲ ਇਹ ਹੈ ਕਿ ਭਾਰਤ ਦੇ ਕਪਤਾਨ ਸਮੇਤ 9 ਟੀਮ ਦੇ ਮੈਂਬਰ ਪੰਜਾਬ ਦੇ ਖਿਡਾਰੀ ਹਨ ।
ਕੀ ਕਹਿੰਦੇ ਹਨ ਅੰਕੜੇ
ਭਾਰਤ ਸਪੇਨ ਦੇ ਵਿਚਾਲੇ 1948 ਤੋਂ ਹਾਕੀ ਮੈਚ ਖੇਡੇ ਜਾ ਰਹੇ ਹਨ । 1973 ਤੱਕ ਭਾਰਤ ਨੇ ਸਪੇਨ ਨੂੰ 4 ਵਿਚੋਂ 3 ਮੈਚਾਂ ਵਿੱਚ ਹਰਾਇਆ ਸੀ ਇੱਕ ਡ੍ਰਾਅ ਹੋਇਆ ਸੀ । ਪਰ 1973 ਦੇ ਬਾਅਦ ਸਪੇਨ ਨੇ ਜ਼ੋਰਦਾਰ ਵਾਪਸੀ ਕੀਤੀ ਸੀ । 1978 ਤੋਂ ਹੁਣ ਤੱਕ ਖੇਡੇ ਗਏ 26 ਮੈਂਚਾਂ ਵਿੱਚੋ 10 ਦੇ ਨਤੀਜੇ ਭਾਰਤ ਦੇ ਹੱਕ ਵਿੱਚ ਰਹੇ ਜਦਕਿ 11 ਸਪੇਨ ਨੇ ਜਿੱਤੇ ਇਸ ਦੌਰਾਨ 5 ਮੈਚ ਡ੍ਰਾਅ ਰਹੇ । ਜੇਕਰ ਹੁਣ ਤੱਕ ਦੇ ਓਵਰ ਹਾਲ ਮੈਚ ਦੇ ਅੰਕੜੇ ਵੇਖੇ ਜਾਣ ਤਾਂ 30 ਕੌਮਾਂਤਰੀ ਮੈਚਾਂ ਵਿੱਚ ਦੋਵੇ ਟੀਮਾਂ ਆਹਮੋ-ਸਾਹਮਣੇ ਹੋਇਆ ਹਨ । ਭਾਰਤ ਨੇ 13 ਅਤੇ ਸਪੇਨ ਨੇ 11 ਮੈਚ ਜਿੱਤੇ,6 ਮੈਚ ਡ੍ਰਾਅ ਰਹੇ । ਟੋਕਿਓ ਓਲੰਪਿਕ ਵਿੱਚ ਭਾਰਤ ਨੇ ਸਪੇਨ ਨੂੰ 3-0 ਨਾਲ ਹਰਾਇਆ ਸੀ । ਉਧਰ ਨਵੰਬਰ 2022 ਵਿੱਚ ਖੇਡੇ ਗਏ ਅਖੀਰਲੇ ਮੁਕਾਬਲੇ ਵਿੱਚ 2-2 ਨਾਲ ਮੈਚ ਡ੍ਰਾਅ ਰਿਹਾ ਸੀ।
ਵਰਲਡ ਕੱਪ ਵਿੱਚ ਸਪੇਨ ਹਾਵੀ
ਹਾਕੀ ਵਰਲਡ ਕੱਪ ਵਿੱਚ ਸਪੇਨ ਭਾਰਤ ‘ਤੇ ਹਾਵੀ ਰਿਹਾ ਹੈ । ਦੋਵਾਂ ਦੇ ਵਿਚਾਲੇ 6 ਮੈਚ ਹੋ ਚੁੱਕੇ ਹਨ । 3 ਵਾਰ ਸਪੇਨ ਜਿੱਤਿਆ ਜਦਕਿ 2 ਵਾਰ ਭਾਰਤ,1 ਵਾਰ ਮੈਚ ਡ੍ਰਾਅ ਰਿਹਾ । ਦੋਵਾਂ ਟੀਮਾਂ ਦੇ ਵਿੱਚ ਅਖੀਰਲੀ ਵਾਰ 2014 ਵਿੱਚ ਵਰਲਡ ਕੱਪ ਦਾ ਮੁਕਾਬਲਾ ਹੋਇਆ ਸੀ । ਜੋ 1-1 ਨਾਲ ਡ੍ਰਾਅ ਰਿਹਾ ਸੀ ।
ਜਿੱਤੇ ਦਾ ਨਾਕਆਊਟ ਪੱਕਾ
ਜੇਕਰ ਭਾਰਤ ਸਪੇਨ ਨੂੰ ਹਰਾ ਦਿੰਦਾ ਹੈ ਤਾਂ ਨਾਕਆਊਟ ਰਾਉਂਡ ਵਿੱਚ ਪਹੁੰਚਣ ਦੀਆਂ ਉਮੀਦ ਵੱਧ ਜਾਵੇਗੀ । ਭਾਰਤ ਨੂੰ ਤਿੰਨੋ ਮੈਚ ਜਿੱਤ ਕੇ ਗਰੁੱਪ ਵਿੱਚ ਟਾਪ ਕਰਨਾ ਹੈ । ਸੱਟ ਨੂੰ ਧਿਆਨ ਵਿੱਚ ਰੱਖ ਦੇ ਹੋਏ ਟੀਮ ਨੂੰ ਪੂਰਾ ਟੂਰਨਾਮੈਂਟ ਖੇਡਣਾ ਹੈ । ਕਪਤਾਨ ਹਰਮਨ ਫਾਰਵਰਡ ਪਲੇਇੰਗ ਟੀਮ ਦੀ ਤਾਕਤ ਹਨ । ਪਨੈਲਟੀ ਕਾਰਨਰ ‘ਤੇ ਟੀਮ ਨੂੰ ਫੋਕਸ ਕਰਨਾ ਹੋਵੇਗਾ ।
ਭਾਰਤੀ ਟੀਮ ਦੇ ਮੈਂਬਰ
ਹਰਮਨਪ੍ਰੀਤ ਸਿੰਘ (ਕਪਤਾਨ ),ਜਰਮਨਪ੍ਰੀਤ ਸਿੰਘ,ਅਭਿਸ਼ੇਕ,ਸੁਰੇਂਦਰ ਕੁਮਾਰ,ਮਨਪ੍ਰੀਤ ਸਿੰਘ,ਹਾਰਦਿਕ ਸਿੰਘ,ਮਨਦੀਪ ਸਿੰਘ,ਬਹਾਦੁਰ ਕ੍ਰਿਸ਼ਨ ਪਾਠਕ,ਲਲਿਤ ਕੁਮਾਰ ਉਪਾਦਿਆਏ,ਸੰਜੇ ਨੀਲਮ ਜੇਸ,ਪੀ ਆਰ ਸ਼੍ਰੀਜੇਸ਼,ਨੀਲਕਾਂਤ ਸ਼ਰਮਾ,ਸ਼ਮਸ਼ੇਰ ਸਿੰਘ,ਵਰੁਣ ਕੁਮਾਰ,ਕੁਮਾਰ ਪਾਲ ਰਾਜ,ਅਕਾਸ਼ਦੀਪ ਸਿੰਘ,ਅਮਿਤ ਰੋਹਿਦਾਸ,ਜੁਗਰਾਜ ਸਿੰਘ,ਵਿਵੇਕ ਸਾਗਰ,ਸੁਖਜੀਤ ਸਿੰਘ