Punjab

ਭਾਰਤੀਆਂ ਲਈ ਵੀਜ਼ਾ ਫ੍ਰੀ ਮੁਲਕਾਂ ਦੀ ਲਿਸਟ ਹੋਰ ਲੰਮੀ ਹੋਈ !

ਬਿਉਰੋ ਰਿਪੋਰਟ : ਜੇਕਰ ਤੁਸੀਂ ਨਵੇਂ ਸਾਲ ਵਿਦੇਸ਼ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਚੰਗੀ ਅਤੇ ਜ਼ਰੂਰੀ ਹੈ । ਇਸ ਸਾਲ ਪੰਜ ਹੋਰ ਦੇਸ਼ਾਂ ਨੇ ਆਪਣੇ ਦੇਸ਼ ਵਿੱਚ ਭਾਰਤੀਆਂ ਲਈ ਵੀਜ਼ਾ ਫ੍ਰੀ ਕਰ ਦਿੱਤਾ । ਯਾਨੀ ਇੰਨਾਂ ਦੇਸ਼ਾਂ ਵਿੱਚ ਘੁੰਮਣ ਦੇ ਲਈ ਵੀਜ਼ੇ ਦੀ ਕੋਈ ਜ਼ਰੂਰਤ ਨਹੀ ਹੈ। ਇਸ ਤੋਂ ਪਹਿਲਾਂ 24 ਤੋਂ ਵੱਧ ਅਜਿਹੇ ਦੇਸ਼ ਸਨ ਜਿੱਥੇ ਭਾਰਤੀਆਂ ਲਈ ਵੀਜ਼ਾ ਫ੍ਰੀ ਐਂਟਰੀ ਸੀ । ਭਾਰਤੀਆਂ ਲਈ ਵੀਜ਼ਾ ਫ੍ਰੀ ਕਰਨ ਵਾਲਾ ਨਵਾਂ ਦੇਸ਼ ਇਰਾਨ ਹੈ । ਇਸ ਤੋਂ ਪਹਿਲਾਂ ਸ਼੍ਰੀਲੰਕਾ, ਮਲੇਸ਼ੀਆ,ਵਿਅਤਨਾਮ,ਥਾਇਲੈਂਡ ਅਤੇ ਤਾਇਵਾਨ ਨੇ ਇਸੇ ਸਾਲ ਹੀ ਭਾਰਤੀਆਂ ਲਈ ਵੀਜ਼ਾ ਫ੍ਰੀ ਐਂਟਰੀ ‘ਤੇ ਮੋਹਰ ਲਗਾਈ ਸੀ ।

ਵੀਜ਼ਾ ਫ੍ਰੀ ਐਂਟਰੀ ਦੇ ਲਈ ਖਾਸ ਗੱਲਾਂ ਦਾ ਧਿਆਨ ਜ਼ਰੂਰੀ ਹੈ

ਵੱਖ-ਵੱਖ ਦੇਸ਼ਾਂ ਦੇ ਵੀਜ਼ਾ ਫ੍ਰੀ ਦਾਖਲੇ ਦੇ ਨਿਯਮ ਵੱਖ ਹਨ । ਇਸ ਲਈ ਤੁਹਾਨੂੰ ਕੁਝ ਖਾਸ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਹੋਵੇਗਾ । ਸਭ ਤੋਂ ਪਹਿਲਾਂ ਤੁਹਾਡੇ ਕੋਲ ਪਾਸਪੋਰਟ ਤਾਂ ਹੋਣਾ ਚਾਹੀਦਾ ਹੈ ਉਸ ਦੇ ਖਤਮ ਹੋਣ ਦੀ ਤਰੀਕ ਵਿੱਚ ਘੱਟੋ-ਘੱਟ 6 ਮਹੀਨੇ ਦਾ ਸਮਾਂ ਜ਼ਰੂਰ ਹੋਵੇ। ਵੀਜ਼ਾ ਫ੍ਰੀ ਦੇਸ਼ ਤੁਹਾਡੇ ਕੋਲੋ ਰਹਿਣ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰਦਾ ਹੈ ਕਿ ਤੁਸੀਂ ਕਿੰਨੇ ਸਮੇਂ ਦੇ ਲਈ ਰਹੋਗੇ। ਜੇਕਰ ਤੁਸੀਂ ਇਸ ਤੋਂ ਵੱਧ ਰਹਿੰਦੇ ਹੋ ਤਾਂ ਤੁਹਾਨੂੰ ਜੁਰਮਾਨਾ ਵੀ ਲੱਗ ਸਕਦਾ ਹੈ ਅਤੇ ਡਿਪੋਰਟ ਵੀ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਰਹਿਣ ਦੇ ਦਿਨ ਵੱਧਣ ਤਾਂ ਤੁਹਾਨੂੰ ਇੱਕ ਵਾਰ ਉਹ ਦੇਸ਼ ਛੱਡਣਾ ਹੀ ਪਏਗਾ ਤੁਸੀਂ ਮੁੜ ਤੋਂ ਵਾਪਸ ਆ ਸਕਦੇ ਹੋ । ਪਰ ਹਰ ਦੇਸ਼ ਵਿੱਚ ਮੁੜ ਤੋਂ ਐਂਟਰੀ ਨੂੰ ਲੈਕੇ ਵੱਖ-ਵੱਖ ਨਿਯਮ ਹਨ ।

ਵੀਜ਼ਾ ਫ੍ਰੀ ਐਂਟਰੀ ਦੇ ਸਮੇਂ ਤੁਹਾਨੂੰ ਆਪਣਾ ਬੈਂਕ ਖਾਤਾ ਵਿਖਾਉਣਾ ਹੁੰਦਾ ਹੈ ਕਿ ਤੁਹਾਡੇ ਕੋਲ ਉਸ ਦੇਸ਼ ਵਿੱਚ ਖਰਚ ਦੇ ਲਈ ਫੰਡ ਹਨ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਨਾ ਪਏ । ਤੁਹਾਨੂੰ ਕੈਸ਼,ਕ੍ਰਡਿਟ ਅਤੇ ਡੈਬਿਟ ਕਾਰਡ ਦੀ ਡਿਟੇਲ ਸਾਂਝੀ ਕਰਨੀ ਪੈਂਦੀ ਹੈ । ਤੁਹਾਨੂੰ ਵਾਪਸੀ ਦੀ ਟਿਕਟ ਵੀ ਵਿਖਾਉਣੀ ਪੈਂਦੀ ਹੈ ।

ਇਸ ਤੋਂ ਇਲਾਵਾ ਕੁਝ ਦੇਸ਼ਾਂ ਵਿੱਚ ਤੁਹਾਡੇ ਕੋਲੋ ਰਹਿਣ ਬਾਰੇ ਜਾਣਕਾਰੀ ਦੀ ਮੰਗੀ ਜਾਂਦੀ ਹੈ । ਇਸ ਲਈ ਤੁਹਾਡੇ ਕੋਲ ਆਪਣੇ ਹੋਟਲ ਦੀ ਰਸੀਦ ਜਾਂ ਫਿਰ ਕਿਸੇ ਦੋਸਤ,ਰਿਸ਼ਤੇਦਾਰ ਕੋਲ ਰਹਿ ਰਹੇ ਹੋ ਉਸ ਦਾ ਲੈਟਰ ਆਫ ਇਨਵੀਟੇਸ਼ਨ ਦੇਣਾ ਜ਼ਰੂਰੀ ਹੁੰਦਾ ਹੈ ।

ਇਸ ਤੋਂ ਇਲਾਵਾ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਟਰੈਵਲ ਇੰਸ਼ੋਰੈਂਸ ਵੀ ਬਹੁਤ ਜ਼ਰੂਰੀ ਹੈ। ਮੁਸ਼ਕਲ ਦੇ ਸਮੇਂ ਤੁਸੀਂ ਮੈਡੀਕਲ ਇੰਸ਼ੋਰੈਂਸ ਦੀ ਵਰਤੋਂ ਕਰ ਸਕਦੇ ਹੋ। ਟ੍ਰਿਪ ਕੈਨਸੇਲੇਸ਼ਨ ਅਤੇ ਸਮਾਨ ਦੇ ਚੋਰੀ ਹੋਣ ਤੇ ਤੁਹਾਨੂੰ ਆਰਥਿਕ ਮਦਦ ਮਿਲ ਸਕਦੀ ਹੈ।

ਤੁਹਾਡੀ ਅਪਰਾਧਿਕ ਰਿਕਾਰਡ ਵੀ ਮੰਗਿਆ ਜਾਂਦਾ ਹੈ । ਕਈ ਵਾਰ ਜੇਕਰ ਕਿਸੇ ਛੋਟੇ ਸਾਮਲੇ ਵਿੱਚ ਵੀ ਤੁਹਾਡਾ ਨਾਂ ਆਇਆ ਹੋਵੇ ਤਾਂ ਤੁਹਾਡੀ ਐਂਟਰੀ ਤੇ ਰੋਕ ਲੱਗ ਸਕਦੀ ਹੈ।

ਜਿਸ ਦੇਸ਼ ਵਿੱਚ ਤੁਸੀਂ ਯਾਤਰਾ ਕਰਨ ਜਾ ਰਹੇ ਹੋ ਉੱਥੇ ਦੇ ਕਸਟਮ ਅਤੇ ਡੈਕਲਾਰੇਸ਼ਨ ਨਿਯਮਾਂ ਨੂੰ ਚੰਗੀ ਤਰ੍ਹਾਂ ਪੜੋ ਤਾਂਕੀ ਤੁਸੀਂ ਪਾਬੰਦੀਸ਼ੁਦਾ ਸਮਾਨ ਆਪਣੇ ਨਾਲ ਨਾ ਲੈਕੇ ਜਾਉ

ਕਿਸੇ ਵੀ ਵੀਜ਼ਾ ਫ੍ਰੀ ਦੇਸ਼ ਜੇਕਰ ਤੁਸੀਂ ਜਾ ਰਹੇ ਹੋ ਤਾਂ ਉਸ ਦੇਸ਼ ਦੇ ਨਿਯਮਾਂ ਬਾਰੇ ਜਾਣਕਾਰੀ ਜ਼ਰੂਰ ਹਾਸਲ ਕਰੋ ਇਹ ਜਾਣਕਾਰੀ ਤੁਹਾਨੂੰ ਅੰਬੈਸੀ ਦੀ ਵੈਬਸਾਈਟ ਤੇ ਮਿਲ ਸਕਦੀ ਹੈ ।

ਇਹ ਦੇਸ ਭਾਰਤੀਆਂ ਲਈ ਇੰਨੇ ਮਿਹਰਬਾਨ ਕਿਉਂ?

ਭਾਰਤੀ ਘੁੰਮਣ ਦੇ ਲਈ ਸਭ ਤੋਂ ਵੱਧ ਦੁਬਈ,ਬੈਂਗਕੌਕ,ਸਿੰਗਾਪੁਰ,ਲੰਡਨ ਅਤੇ ਪੈਰਿਸ ਜਾ ਰਹੇ ਹਨ । ਕੋਵਿਡ ਤੋਂ ਬਾਅਦ ਪੂਰੀ ਦੁਨੀਆ ਦੀ ਆਰਥਿਕ ਹਾਲਤ ਵਿਗੜ ਗਈ । ਖਾਸ ਕਰਕੇ ਜਿਹੜੇ ਦੇਸ਼ਾਂ ਨੇ ਭਾਰਤ ਨੂੰ ਤਾਜ਼ਾ ਫ੍ਰੀ ਵੀਜ਼ਾ ਵਿੱਚ ਛੋਟ ਦਿੱਤੀ ਹੈ ਉਨ੍ਹਾਂ ਦੇ ਦੇਸ਼ ਵਿੱਚ ਸੈਲਾਨੀ ਆਮਦਨ ਦਾ ਵੱਡਾ ਸਰੋਤ ਹੈ। ਸ਼੍ਰੀਲੰਕਾ ਨੇ ਵੀ ਇਸੇ ਲਈ ਭਾਰਤੀ ਯਾਤਰੀਆਂ ਦੇ ਲਈ ਵੀਜ਼ਾ ਫ੍ਰੀ ਸੇਵਾ ਸ਼ੁਰੂ ਕੀਤੀ ਹੈ ਤਾਂਕੀ ਵੱਧ ਤੋਂ ਵੱਧ ਸੈਲਾਨੀ ਆਉਣ। ਭਾਰਤੀਆਂ ਨੇ ਸਾਲ 2019 ਵਿੱਚ ਘਰੇਲੂ ਅਤੇ ਵਿਦੇਸ਼ੀ ਯਾਤਰਾਵਾਂ ਤੇ 150 ਬਿਲੀਅਨ ਯਾਨੀ 15 ਹਜ਼ਾਰ ਕਰੋੜ ਡਾਲਰ ਖਰਚ ਕੀਤੇ ਹਨ । ਅੰਦਾਜ਼ਾ ਲਗਾਇਆ ਜਾ ਰਿਹਾ ਹੈ 2030 ਤੱਕ ਇਹ 173 ਫੀਸਦੀ ਵਾਧੇ ਦੇ ਨਾਲ 410 ਬਿਲੀਅਨ ਯਾਨੀ 41 ਹਜ਼ਾਰ ਕਰੋੜ ਦਾ ਤੱਕ ਪਹੁੰਚ ਜਾਵੇਗਾ । ਭਾਰਤ ਯਾਤਰਾਵਾਂ ਤੇ ਖਰਚ ਕਰਨ ਦੇ ਮਾਮਲੇ ਵਿੱਚ 6ਵੇਂ ਨੰਬਰ ਤੇ ਹੈ ।

ਜਿੰਨਾਂ ਦੇਸ਼ਾਂ ਨੇ ਭਾਰਤ ਦੇ ਲਈ ਵੀਜ਼ਾ ਫ੍ਰੀ ਸ਼ੁਰੂ ਕੀਤੇ ਹਨ ਉਨ੍ਹਾਂ ਦਾ ਇੱਕ ਹੋਰ ਮਕਸਦ ਹੁੰਦਾ ਹੈ ਦੋਵਾਂ ਦੇਸ਼ਾਂ ਦੇ ਵਿਚਾਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ । ਟੂਰ ਐਂਡ ਟਰੈਵਰ ਕੰਪਨੀਆਂ ਦਾ ਕਹਿਣਾ ਹੈ ਕਿ ਜਦੋਂ ਤੋਂ ਕੁਝ ਦੇਸ਼ਾਂ ਨੇ ਵੀਜ਼ਾ ਫ੍ਰੀ ਸੇਵਾਵਾਂ ਸ਼ੁਰੂ ਕੀਤੀਆਂ ਹਨ ਸਾਡਾ ਕੰਮ ਵੀ ਵਧਿਆ ਹੈ ਅਤੇ ਸੈਲਾਨੀਆਂ ਦੀ ਗਿਣਤੀ ਵੀ ਵਧ ਹੈ।