The Khalas Tv Blog Khalas Tv Special ਪੰਜਾਬ ਬਜਟ 2023-24 : ਪੰਜਾਬੀਆਂ ਲਈ ਕੀ ਕੁਝ ਨਿਕਲਿਆ ਪੰਜਾਬ ਸਰਕਾਰ ਦੇ ਪਿਟਾਰੇ ‘ਚੋਂ , ਜਾਣੋ
Khalas Tv Special Khetibadi Punjab Technology

ਪੰਜਾਬ ਬਜਟ 2023-24 : ਪੰਜਾਬੀਆਂ ਲਈ ਕੀ ਕੁਝ ਨਿਕਲਿਆ ਪੰਜਾਬ ਸਰਕਾਰ ਦੇ ਪਿਟਾਰੇ ‘ਚੋਂ , ਜਾਣੋ

Know what has come out of the pitara of the Punjab government for Punjabis

ਪੰਜਾਬ ਬਜਟ 2023-24 : ਪੰਜਾਬੀਆਂ ਲਈ ਕੀ ਕੁਝ ਨਿਕਲਿਆ ਪੰਜਾਬ ਸਰਕਾਰ ਦੇ ਪਿਟਾਰੇ 'ਚੋਂ , ਜਾਣੋ

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪੰਜਾਬ ਬਜਟ 2023-24 ਪੇਸ਼ ਕੀਤਾ। ਇਸ ਵਾਰ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਵਿੱਚ 1 ਲੱਖ 23 ਹਜ਼ਾਰ 441 ਸੂਬੇ ਦਾ ਮਾਲੀ ਖਰਚਾ ਪੇਸ਼ ਕੀਤਾ ਗਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 14 ਫੀਸਦੀ ਵੱਧ ਹੈ।

ਖੇਤੀਬਾੜੀ ਖੇਤਰ

• ਖੇਤੀ ਦੇ ਲਈ 13,888 ਕਰੋੜ ਰੁਪਏ ਰਾਖਵੇਂ

• ਖੇਤੀਬਾੜੀ ਵਿਭਿੰਨਤਾ ਲਈ 1000 ਕਰੋੜ ਰੁਪਏ ਰਾਖਵੇਂ

• ਝੋਨੇ ਦੀ ਸਿੱਧੀ ਬਿਜਾਈ ਅਤੇ ਘੱਟੋ ਘੱਟ ਸਮਰਥਨ ਮੁੱਲ ‘ਤੇ ਮੂੰਗੀ ਦੀ ਖਰੀਦ ਲਈ 125 ਕਰੋੜ ਰੁਪਏ ਰਾਖਵੇਂ

• ਪਰਾਲੀ ਨੂੰ ਸਾੜਨ ਤੋਂ ਰੋਕਣ ਲਈ 350 ਕਰੋੜ ਰੁਪਏ ਰਾਖਵੇਂ

• ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9,331 ਕਰੋੜ ਰੁਪਏ ਰਾਖਵੇਂ

• ਨਵੀਂ ਖੇਤੀਬਾੜੀ ਨੀਤੀ ਲਿਆਂਦੀ ਜਾਵੇਗੀ

• 2 ਹਜ਼ਾਰ 754 ਕਿਸਾਨ ਮਿੱਤਰਾਂ ਦੀ ਸ਼ਮੂਲੀਅਤ

• ਕਿਸਾਨਾਂ ਲਈ ਫ਼ਸਲ ਬੀਮਾ ਯੋਜਨਾ ਲਿਆਂਦੀ ਜਾਵੇਗੀ

• ਸਰਕਾਰ ਕਿਸਾਨ ਮਿਲਣੀ ਦਾ ਹੋਰ ਪ੍ਰਬੰਧ ਕੀਤਾ ਜਾਵੇਗਾ

• ਕੁਆਲਿਟੀ ਵਾਲੇ ਬੀਜਾਂ ਲਈ ਸਰਕਾਰ 50 ਹਜ਼ਾਰ ਕਿਸਾਨਾਂ ਦੇ ਲਈ 10 ਕਰੋੜ ਰੁਪਏ ਦੀ ਸਬਸਿਡੀ ਵਾਲੇ ਬੀਜ ਦੇਵੇਗੀ

• ਕਪਾਹ ਦੇ ਬੀਜ ‘ਤੇ 33 ਫੀਸਦੀ ਸਬਸਿਡੀ

• 2500 ਭੱਠਿਆ ਵਿੱਚ ਪਰਾਲੀ ਨੂੰ ਵਰਤਿਆ ਜਾਵੇਗਾ

ਬਾਗਬਾਨੀ

• ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹਿਆਂ ਵਿੱਚ 5 ਨਵੇਂ ਬਾਗਬਾਨੀ ਅਸਟੇਟਾਂ ਦੀ ਸਥਾਪਨਾ ਲਈ 40 ਕਰੋੜ ਰੁਪਏ ਰਾਖਵੇਂ

• ਗੰਨੇ ਦੀ ਕੁਸ਼ਲ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਲਈ ਬਟਾਲਾ ਅਤੇ ਗੁਰਦਾਸਪੁਰ ਵਿਖੇ ਸ਼ੂਗਰ ਕੰਪਲੈਕਸਾਂ ਦੀ ਸਥਾਪਨਾ ਲਈ 100 ਕਰੋੜ ਰੁਪਏ ਰਾਖਵੇਂ

• ਗੰਨਾ ਉਤਪਾਦਕਾਂ ਨੂੰ ਅਦਾਇਗੀ ਲਈ 250 ਕਰੋੜ ਰੁਪਏ ਰਾਖਵੇਂ

• ਅਗਲੇ 2 ਸਾਲਾਂ ‘ਚ ਪੰਜਾਬ ਵਿੱਚ ਸੇਬਾਂ ਦੇ ਬਾਗ ਲਗਾਉਣ ਦੀ ਹੋਵੇਗੀ ਤਿਆਰੀ

• GNDU ਅੰਮ੍ਰਿਤਸਰ ਨੇ ਪੰਜਾਬ ਦੇ ਜਲਵਾਯੂ ਅਨੁਕੂਲ ਸੇਬਾਂ ਦੀ ਕਿਸਮ ਤਿਆਰ ਕੀਤੀ

• ਮਾਰਕਫੈੱਲ ਲਈ 13 ਸਥਾਨਾਂ ਉੱਤੇ ਨਵੇਂ ਗੁਦਾਮਾਂ ਦੀ ਸਥਾਪਨਾ ਲਈ 100 ਕਰੋੜ ਰੁਪਏ ਰਾਖਵੇਂ

• ਮਿਲਕਫੈੱਡ ਵੱਲੋਂ ਪਿੰਡਾਂ ਵਿੱਚ ਆਪਣੇ ਖਰੀਦ ਨੈੱਟਵਰਕ ਦੇ ਵਿਸਥਾਰ ਲਈ 100 ਕਰੋੜ ਰੁਪਏ ਰਾਖਵੇਂ

• ਸਰ੍ਹੋਂ ਦੀ ਫ਼ਸਲ ਦੀ ਪ੍ਰੋਸੈਸਿੰਗ ਲਈ ਬੁਢਲਾਡਾ ਅਤੇ ਗਿੱਦੜਬਾਹਾ ਵਿਖੇ ਦੋ ਨਵੀਆਂ ਤੇਲ ਮਿੱਲਾਂ ਦੀ ਹੋਵੇਗੀ ਸਥਾਪਨਾ

ਪਸ਼ੂ ਪਾਲਣ

• ਪਸ਼ੂ ਪਾਲਣ ਖੇਤਰ ਦੇ ਲਈ 605 ਕਰੋੜ ਰੁਪਏ ਅਲਾਟ

• ਪਸ਼ੂਆਂ ਅਤੇ ਪੋਲਟਰੀ ਦਾ ਟੀਕਾਕਰਨ ਲਈ 25 ਕਰੋੜ ਰੁਪਏ ਰਾਖਵੇਂ

• ਮੋਬਾਇਲ ਵੈਟਰਨਰੀ ਯੂਨਿਟਾਂ ਦੀ ਸਥਾਪਨਾ ਲਈ 13 ਕਰੋੜ ਰੁਪਏ ਰਾਖਵੇਂ

ਮੱਛੀ ਪਾਲਣ

• ਝੀਂਗਾ ਦੀ ਕਾਸ਼ਤ ਅਧੀਨ ਮੌਜੂਦਾ ਖੇਤਰ 1,212 ਏਕੜ ਨੂੰ ਅਗਲੇ 5 ਸਾਲਾਂ ਵਿੱਚ 5,000 ਏਕੜ ਤੱਕ ਵਧਾਉਣ ਲਈ 10 ਕਰੋੜ ਰੁਪਏ ਰਾਖਵੇਂ

• ਮੱਛੀ, ਝੀਂਗੇ ਅਤੇ ਇਨ੍ਹਾਂ ਤੋਂ ਬਣੇ ਪਦਾਰਤਾਂ ਦੀ ਸਾਂਭ ਸੰਭਾਲ ਲਈ 30 ਟਨ ਸਮਰੱਥਾ ਵਾਲਾ ਇੱਕ ਆਈਸ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ

ਵਣ ਅਤੇ ਜੰਗਲੀ ਜੀਵ

• ਜੰਗਲੀ ਜੀਵ ਅਤੇ ਚਿੜੀਆਘਰ ਵਿਕਾਸ ਲਈ 13 ਕਰੋੜ ਰੁਪਏ ਰਾਖਵੇਂ

• ਗਰੀਨ ਪੰਜਾਬ ਮਿਸ਼ਨ ਲਈ 31 ਕਰੋੜ ਰੁਪਏ ਰਾਖਵੇਂ

ਸਕੂਲ ਸਿੱਖਿਆ

• ਸਿੱਖਿਆ ਅਤੇ ਉਚੇਰੀ ਸਿੱਖਿਆ ਲਈ 17,074 ਕਰੋੜ ਦਾ ਬਜਟ

• ਸਰਕਾਰੀ ਸਕੂਲਾਂ ਦੀ ਸਾਂਭ ਸੰਭਾਲ ਲਈ ਵਿੱਤੀ ਸਹਾਇਤਾ ਲਈ 99 ਕਰੋੜ ਰੁਪਏ ਰਾਖਵੇਂ

• ਅਧਿਆਪਕਾਂ, ਸਕੂਲਾਂ ਮੁਖੀਆਂ, ਵਿੱਦਿਅਕ ਪ੍ਰਬੰਧਾਂ ਦੇ ਹੁਨਰ ਵਾਧੇ ਲਈ ਪ੍ਰੋਗਰਾਮ ਵਾਸਤੇ 20 ਕਰੋੜ ਰੁਪਏ ਰਾਖਵੇਂ

• ਸਕੂਲ ਆਫ਼ ਐਮੀਨੈਂਸ ਲਈ 200 ਕਰੋੜ ਰੁਪਏ ਰਾਖਵੇਂ

• ਓਬੀਸੀ ਵਿਦਿਆਰਥੀਆਂ ਲ਼ਈ ਪ੍ਰੀ ਮੈਟਰਿਕ ਵਜ਼ੀਫ਼ਾ ਸਕੀਮ ਲਈ 18 ਕਰੋੜ ਰੁਪਏ ਰਾਖਵੇਂ

• ਐਸਸੀ ਵਿਦਿਆਰਥੀਆਂ ਲਈ ਪ੍ਰੀ ਮੈਟਰਿਕ ਵਜ਼ੀਫ਼ਾ ਸਕੀਮ ਲਈ 60 ਕਰੋੜ ਰੁਪਏ ਰਾਖਵੇਂ

• ਪੰਜਾਬ ਯੁਵਾ ਉੱਦਮੀ ਪ੍ਰੋਗਰਾਮ ਤਹਿਤ ਸ਼ੁਰੂਆਤੀ ਪੈਸੇ ਵਜੋਂ ਪ੍ਰਤੀ ਵਿਦਿਆਰਥੀ 2 ਹਜ਼ਾਰ ਰੁਪਏ ਲਈ 30 ਕਰੋੜ ਰੁਪਏ ਰਾਖਵੇਂ

• ਸਰਕਾਰੀ ਸਕੂਲਾਂ ਦੀਆਂ ਛੱਤਾਂ ਉੱਪਰ ਸੋਲਰ ਪੈਨਲ ਸਿਸਟਮ ਲਗਾਉਣ ਲਈ 100 ਕਰੋੜ ਰੁਪਏ ਰਾਖਵੇਂ

• ਸਰਕਾਰੀ ਸਕੂਲਾਂ ਵਿੱਚ ਚਾਰਦੀਵਾਰੀ ਸਮੇਤ ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ ਲਈ 324 ਕਰੋੜ ਰੁਪਏ ਰਾਖਵੇਂ

• ਮਿਡ ਡੇ ਮੀਲ ਲਈ 456 ਕਰੋੜ ਰੁਪਏ ਰਾਖਵੇਂ

• ਸਮੱਗਰ ਸਿੱਖਿਆ ਅਭਿਆਨ ਲਈ 1425 ਕਰੋੜ ਰੁਪਏ ਰਾਖਵੇਂ

• ਪ੍ਰੀ ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਨੂੰ ਵਰਦੀਆਂ ਲਈ 25 ਕਰੋੜ ਰੁਪਏ ਰਾਖਵੇਂ

• ਸਕੂਲਾਂ ਦੀ ਮੁਰੰਮਤ ਸਮੇਤ ਸਾਂਭ ਸੰਭਾਲ ਅਤੇ ਮੁਫ਼ਤ ਕਿਤਾਬਾਂ ਲਈ 90 ਕਰੋੜ ਰੁਪਏ ਰਾਖਵੇਂ

• ਨੌਜਵਾਨ ਇੰਟਰਪ੍ਰਨਿਊਰ ਪ੍ਰੋਗਰਾਮ ਦੇ ਲਈ 11ਵੀਂ ਦੇ ਵਿਦਿਆਰਥੀਆਂ ਨੂੰ 2000 ਦਿੱਤੇ ਜਾਣਗੇ

• ਇੰਟਰਪ੍ਰਨਿਊਰ ਪ੍ਰੋਗਰਾਮ ਦੇ ਲਈ 30 ਕਰੋੜ ਰੱਖੇ ਗਏ ਹਨ

• ਸਰਕਾਰੀ ਸਕੂਲਾਂ ਵਿੱਚ ਰੂਫ ਟਾਪ ਸੋਲਰ ਦੇ ਲਈ 100 ਕਰੋੜ ਰੱਖੇ ਗਏ ਹਨ

• ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਲਈ 324 ਕਰੋੜ

ਉਚੇਰੀ ਸਿੱਖਿਆ

• ਬੁਨਿਆਦੀ ਢਾਂਚੇ ਦੀਆਂ ਸਹੂਲਾਂ ਵਿੱਚ ਸੁਧਾਰ ਅਤੇ ਲਾਇਬ੍ਰੇਰੀਆਂ ਦੀ ਸਥਾਪਨਾ ਲਈ 68 ਕਰੋੜ ਰੁਪਏ ਰਾਖਵੇਂ

• ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ ਲਈ 116 ਕਰੋੜ ਰੁਪਏ ਰਾਖਵੇਂ

• ਉਰਦੂ ਅਕਾਦਮੀ, ਮਲੇਰਕੋਟਲਾ ਦੇ ਨਵੀਨੀਕਰਨ ਅਤੇ ਮਜ਼ਬੂਤੀਕਰਨ ਲਈ 2 ਕਰੋੜ ਰੁਪਏ ਰਾਖਵੇਂ

• ਸਰਕਾਰੀ ਕਾਲਜਾਂ ਵਿੱਚ ਸਮਰਪਿਤ ਰੁਜ਼ਗਾਰ ਯੋਗਤਾ ਕੋਚਿੰਗ ਸੈਂਟਰ ਸਥਾਪਤ ਕੀਤੇ ਜਾਣਗੇ

• 10 ਕਰੋੜ ਦੀ ਲਾਗਤ ਨਾਲ ਲਾਲੜੂ ਵਿਖੇ ਇੰਸਟੀਚਿਊਟ ਆਫ ਟਰੇਨਿੰਗ ਖੋਲਿਆ ਜਾਵੇਗਾ

• ITI ਅਤੇ ਪੌਲੀਟੈਕਨਿਕ ਕਾਲਜਾਂ ਦੇ ਲਈ 63 ਕਰੋੜ

ਤਕਨੀਕੀ ਸਿੱਖਿਆ

• ਉਦਯੋਗਿਕ ਸਿਖਲਾਈ ਸੰਸਥਾਵਾਂ ਦੇ ਅਪਗ੍ਰੇਡੇਸ਼ਨ ਅਤੇ ਮੁਕੰਮਲ ਕਰਨ ਲਈ 63 ਕਰੋੜ ਰੁਪਏ ਰਾਖਵੇਂ

• ਇੰਡਸਟਰੀਅਲ ਵੈਲਿਊ ਇਨਹਾਂਸਮੈਂਟ ਲਈ ਹੁਨਰ ਦੀ ਮਜ਼ਬੂਤੀ ਲਈ 40 ਕਰੋੜ ਰੁਪਏ ਰਾਖਵੇਂ

ਖੇਡਾਂ ਅਤੇ ਯੁਵਕ ਸੇਵਾਵਾਂ

• ਖੇਡਾਂ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ, ਅਪਗ੍ਰੇਡੇਸ਼ਨ ਅਤੇ ਮਜ਼ਬੂਤੀਕਰਨ ਲਈ 35 ਕਰੋੜ ਰੁਪਏ ਰਾਖਵੇਂ

• ਖੇਡ ਸਾਜੋ ਸਮਾਨ ਦੀ ਖਰੀਦ ਲਈ 3 ਕਰੋੜ ਰੁਪਏ ਰਾਖਵੇਂ

• ਪਟਿਆਲਾ ਵਿਖੇ ਸਪੋਰਟ ਯੂਨੀਵਰਸਿਟੀ ਲਈ 53 ਕਰੋੜ ਰੁਪਏ ਰਾਖਵੇਂ

• ਵੱਕਾਰੀ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ

ਮੈਡੀਕਲ ਸਿੱਖਿਆ ਅਤੇ ਖੋਜ

• ਮੈਡੀਕਲ ਸਿੱਖਿਆ ਅਤੇ ਖੋਜ ਦੇ ਲਈ 1,015 ਕਰੋੜ ਦਾ ਬਜਟ ਰੱਖਿਆ ਗਿਆ

• ਪੰਜਾਬ ਸਟੇਟ ਇੰਸਟੀਚਿਊਟ ਆਫ਼ ਲਿਵਰ ਅਤੇ ਬਿਲਰੀ ਸਾਇੰਜ਼ ਲਈ 25 ਕਰੋੜ ਰੁਪਏ ਰਾਖਵੇਂ

• ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ 100-100 ਐਮਬੀਬੀਐੱਸ ਸੀਟਾਂ ਵਾਲੇ ਮੈਡੀਕਲ ਕਾਲਜ ਸਥਾਪਤ ਕੀਤੇ ਜਾਣਗੇ

• ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ ਵਿਖੇ ਕੈਂਸਰ ਦੇ ਮਰੀਜ਼ਾਂ ਲਈ ਸਟੇਟ ਕੈਂਸਰ ਇੰਸਟੀਚਿਊਟ ਬਣਾਇਆ ਜਾਵੇਗਾ

• ਫ਼ਾਜ਼ਿਲਕਾ ਵਿਖੇ ਕੈਂਸਰ ਕੇਅਰ ਸੈਂਟਰ ਸਥਾਪਿਤ ਕੀਤਾ ਜਾਵੇਗਾ

• ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਕੈਂਸਰ ਦੇ ਮਰੀਜ਼ਾਂ ਲਈ 119 ਕਰੋੜ

• ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਲਈ 990 ਕਰੋੜ ਰੱਖੇ ਗਏ

ਸਿਹਤ ਅਤੇ ਪਰਿਵਾਰ ਭਲਾਈ

• ਸੈਕੰਡਰੀ ਸਿਹਤ ਸੰਭਾਲ ਸੰਸਥਾਵਾਂ ਅਤੇ ਜ਼ਿਲ੍ਹਾ ਹਸਪਤਾਲਾਂ ਦੇ ਮਜ਼ਬੂਤੀਕਰਨ ਲਈ 39 ਕਰੋੜ ਰੁਪਏ ਰਾਖਵੇਂ

• 504 ਮੁਹੱਲਾ ਕਲੀਨਿਕ ਖੁੱਲ ਚੁੱਕੇ ਹਨ 142 ਹੋਰ ਖੋਲੇ ਜਾਣਗੇ

• 7 ਨਵੇਂ ਐੱਮਸੀਐੱਚ ਹਸਪਤਾਲਾਂ ਦੀ ਸਥਾਪਨਾ ਲਈ 16 ਕਰੋੜ ਰੁਪਏ ਰਾਖਵੇਂ

• 24 ਘੰਟੇ ਐਮਰਜੈਂਸੀ ਰਿਸਪਾਂਸ ਸੇਵਾਵਾਂ ਲਈ 61 ਕਰੋੜ ਰੁਪਏ ਰਾਖਵੇਂ

• ਹੁਨਰ ਵਿਕਾਸ ਲਈ 163 ਕਰੋੜ ਰੁਪਏ ਰਾਖਵੇਂ

• 535 ਸੇਵਾਂ ਕੇਂਦਰਾਂ ਰਾਹੀ 110 ਨਵੀਆਂ ਸੇਵਾਵਾਂ ਦਾ ਆਰੰਭ ਕੀਤਾ ਜਾਵੇਗਾ

• ਡਰੱਗ ਪ੍ਰੰਬਧਨ ਸਹੂਲਤਾਂ ਅਤੇ ਕੇਂਦਰਾਂ ਨੂੰ ਅਪਗ੍ਰੇਡ ਕਰਨ ਲਈ 40 ਕਰੋੜ

ਰੁਜ਼ਗਾਰ ਸਿਰਜਣ ਅਤੇ ਹੁਨਰ ਵਿਕਾਸ

• ਰੁਜ਼ਗਾਰ ਪੈਦਾ ਕਰਨ ਦੇ ਲਈ 231 ਕਰੋੜ ਦਾ ਬਜਟ

• ਪਿਛਲੇ ਸਾਲ 26,797 ਨੌਕਰੀਆਂ ਦਿੱਤੀਆਂ,22,594 ਅਸਾਮੀਆਂ ਭਰਨ ਲਈ ਪਹਿਲਾਂ ਇਸ਼ਤਿਹਾਰ ਜਾਰੀ

• ਹੁਨਰ ਦੇ ਪਾੜੇ ਨੂੰ ਦੂਰ ਕਰਨ ਲਈ 5 ਹਜ਼ਾਰ ਉਮੀਦਵਾਰਾਂ ਨੂੰ ਸਿਖਲਾਈ ਪ੍ਰਦਾਨ ਕੀਤੀ

ਉਦਯੋਗ ਅਤੇ ਵਣਜ

• ਉਦਯੋਗਾਂ ਨੂੰ ਸਹਿਯੋਗ ਦੇਣ ਲਈ 3751 ਕਰੋੜ ਰੱਖੇ ਗਏ

• ਵੱਖ-ਵੱਖ ਉਦਯੋਗਿਕ ਇਕਾਈਆਂ ਨੂੰ 100 ਫੀਸਦੀ ਬਿਜਲੀ ਡਿਊਟੀ ਛੋਟ

• ਉਦਯੋਗਿਕ ਇਕਾਈਆਂ ਨੂੰ ਸਬਸਿਡੀ ਵਾਲੀ ਬਿਜਲੀ ਦੇਣ ਲਈ 3,133 ਕਰੋੜ ਰੱਖੇ ਗਏ

• ਪੰਜਾਬ ਵਿੱਚ 11 ਮਹੀਨੇ ਅੰਦਰ 41,043 ਕਰੋੜ ਰੁਪਏ ਦੇ 2295 ਨਿਵੇਸ਼ ਦੇ ਪ੍ਰਸਤਾਵ ਆਏ ਹਨ

• 2.5 ਲੱਖ ਲੋਕਾਂ ਲਈ ਨੌਕਰੀ ਦੇ ਰਸਤੇ ਖੋਲੇਗਾ

ਰੱਖਿਆ ਭਲਾਈ

• ਅੰਮ੍ਰਿਤਸਰ ਵਿਖੇ ਯੁੱਧ ਸਮਾਰਕ ਕੰਪਲੈਕਸ ਦੀਆਂ ਦੋ ਨਵੀਆਂ ਗੈਲਰੀਆਂ ਦੀ ਅਪਗ੍ਰੇਡੇਸ਼ਨ ਅਤੇ ਸਥਾਪਨਾ ਲਈ 15 ਕਰੋੜ ਰੁਪਏ ਰਾਖਵੇਂ

• ਫ਼ੌਜੀ ਸਕੂਲ, ਕਪੂਰਥਲਾ ਦੇ ਸਾਂਭ ਸੰਭਾਲ ਲਈ 3 ਕਰੋੜ ਰੁਪਏ ਰਾਖਵੇਂ

ਸ਼ਹਿਰੀ ਹਵਾਬਾਜ਼ੀ

• ਇੰਡੀਅਨ ਏਅਰ ਫੋਰਸ ਸਟੇਸ਼ਨ, ਹਲਵਾਲਾ ਵਿਖੇ ਟਰਮੀਨਲ ਬਿਲਡਿੰਗ ਦੇ ਵਿਕਾਸ ਲਈ 57 ਕਰੋੜ ਰੁਪਏ ਰਾਖਵੇਂ

ਬਿਜਲੀ

• ਘਰੇਲੂ ਖਪਤਕਾਰਾਂ ਨੂੰ ਬਿਜਲੀ ਸਬਸਿਡੀ ਲਈ 7780 ਕਰੋੜ ਰੁਪਏ ਰਾਖਵੇਂ

ਆਵਾਜਾਈ

• 28 ਬੱਸ ਸਟੈਂਡਾਂ ਦੀ ਸਥਾਪਨਾ, ਅਪਗ੍ਰੇਡੇਸ਼ਨ ਲਈ 35 ਕਰੋੜ ਰੁਪਏ ਰਾਖਵੇਂ

• ਪੰਜਾਬ ਸਟੇਟ ਰੋਡ ਸੇਫ਼ਟੀ ਫੰਡ ਲਈ 48 ਕਰੋੜ ਰੁਪਏ ਰਾਖਵੇਂ

ਜਲ ਸਪਲਾਈ ਅਤੇ ਸੈਨੀਟੇਸ਼ਨ

• ਸਵੱਛ ਭਾਰਤ ਮਿਸ਼ਨ ਲਈ 400 ਕਰੋੜ ਰੁਪਏ ਰਾਖਵੇਂ

• ਜਲ ਜੀਵਨ ਮਿਸ਼ਨ ਲਈ 200 ਕਰੋੜ ਰੁਪਏ ਰਾਖਵੇਂ

• ਮੁਹਾਲੀ ਵਿਖੇ ਜਲ ਭਵਨ ਦੀ ਉਸਾਰੀ ਲਈ 40 ਕਰੋੜ ਰੁਪਏ ਰਾਖਵੇਂ

ਪੇਂਡੂ ਵਿਕਾਸ ਅਤੇ ਪੰਚਾਇਤਾਂ

• ਮਨਰੇਗਾ ਸਕੀਮ ਲਈ 655 ਕਰੋੜ ਰੁਪਏ ਰਾਖਵੇਂ

• ਪ੍ਰਧਾਨ ਮੰਤਰੀ ਆਵਾਸ ਯੋਜਨਾ – ਗ੍ਰਾਮੀਣ ਲਈ 150 ਕਰੋੜ ਰੁਪਏ ਰਾਖਵੇਂ

• ਸੜਕਾਂ ਅਤੇ ਪੁਲਾਂ ਦੇ ਨਵੀਨੀਕਰਨ, ਨਿਰਮਾਣ ਅਤੇ ਮੁਰੰਮਤ ਲਈ 1101 ਕਰੋੜ ਰੁਪਏ ਰਾਖਵੇਂ

• ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ 600 ਕਰੋੜ ਰੁਪਏ ਰਾਖਵੇਂ

• ਕੇਂਦਰੀ ਸੜਕ ਫੰਡ ਯੋਜਨਾ ਲਈ 190 ਕਰੋੜ ਰੁਪਏ ਰਾਖਵੇਂ

ਸਮਾਜ ਭਲਾਈ ਅਤੇ ਨਿਆਂ

• 33.26 ਲੱਖ ਬਜ਼ੁਰਗਾਂ, ਵਿਧਵਾਵਾਂ ਅਤੇ ਬੇਆਸਰਾ ਔਰਤਾਂ, ਅਨਾਥ ਬੱਚਿਆਂ ਅਤੇ ਅਪਾਹਜ ਵਿਅਕਤੀਆਂ ਦੀ ਵਿੱਤੀ ਸਹਾਇਤਾ ਲਈ 5650 ਕਰੋੜ ਰੁਪਏ ਰਾਖਵੇਂ

• ਔਰਤਾਂ ਨੂੰ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਲਈ 497 ਕਰੋੜ ਰੁਪਏ ਰਾਖਵੇਂ

• ਪੋਸਟ ਮੈਟਰਿਕ ਵਜ਼ੀਫ਼ਾ ਯੋਜਨਾ, ਅਸ਼ੀਰਵਾਦ ਯੋਜਨਾ ਅਤੇ ਪ੍ਰਧਾਨ ਮੰਤਰੀ ਆਦਰਸ਼ ਗ੍ਰਾਮ ਯੋਜਨਾ ਲਈ 850 ਕਰੋੜ ਰੁਪਏ ਰਾਖਵੇਂ

ਪੁਲਿਸ ਅਤੇ ਕਾਨੂੰਨ ਵਿਵਸਥਾ

• ਪੁਲਿਸ ਬਲਾਂ ਦੇ ਆਧੁਨਿਕੀਕਰਨ ਲਈ 64 ਕਰੋੜ ਰੁਪਏ ਰਾਖਵੇਂ

• ਪੁਲਿਸ ਲਾਈਨ, ਪੁਲਿਸ ਸਟੇਸ਼ਨਾਂ ਅਤੇ ਹੋਰ ਪੁਲਿਸ ਦਫ਼ਤਰਾਂ ਲਈ ਜ਼ਮੀਨ ਦੀ ਖਰੀਦ ਲਈ 33 ਕਰੋੜ ਰੁਪਏ ਰਾਖਵੇਂ

ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ

• ਵਿਭਿੰਨ ਸਮਾਰਕਾਂ ਦੇ ਨਿਰਮਾਣ, ਸਾਂਭ ਸੰਭਾਲ ਅਤੇ ਪੁਨਰ ਬਹਾਲੀ ਲਈ 110 ਕਰੋੜ ਰੁਪਏ ਰਾਖਵੇਂ

ਪ੍ਰਸ਼ਾਸਨਿਕ ਸੁਧਾਰ

• ਈ ਗਵਰਨੈਂਸ ਪ੍ਰੋਜੈਕਟਾਂ ਲਈ 77 ਕਰੋੜ ਰੱਖੇ ਗਏ ਹਨ

• ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤੇ ਸਰਕਾਰ ਕੰਮ ਕਰ ਰਹੀ ਹੈ

• 553 ਸੇਵਾ ਕੇਂਦਰਾਂ ਰਾਹੀਂ 110 ਨਵੀਆਂ ਸੇਵਾਵਾਂ ਸ਼ੁਰੂ ਕੀਤੀਆਂ

ਸਮਾਜਿਕ ਸੁਰੱਖਿਆ ਪੈਨਸ਼ਨ

• ਬਜ਼ੁਰਗ,ਵਿਧਵਾਵਾਂ ਅਤੇ ਬੇਆਸਰਾ ਔਰਤਾਂ,ਅਨਾਥ ਬੱਚਿਆ ਲਈ 1500 ਰੁਪਏ ਦੀ ਵਿੱਤੀ ਸਹਾਇਤਾ

• 33.26 ਲੱਖ ਲਾਭਪਾਤਰੀਆਂ ਲਈ 5,650 ਕਰੋੜ ਦਾ ਬਜਟ ਰੱਖਿਆ ਗਿਆ

• ਪਿਛਲੇ ਸਾਲ ਦੇ ਮੁਕਾਬਲੇ 1002 ਕਰੋੜ ਯਾਨੀ 22 ਫੀਸਦੀ ਵੱਧ

Exit mobile version