International

ਯੂਕਰੇਨ ਦੀ ਰਾਜਧਾਨੀ ‘ਚ ਹੋਇਆ ਇਹ ਕਾਰਾ, 8 ਲੋਕਾਂ ਨਾਲ ਕੀ ਹੋਇਆ , ਜਾਣੋ

Russia-Ukraine war

ਰੂਸ (Russia)ਨੇ ਯੂਕਰੇਨ (Ukraine) ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ ‘ਤੇ ਭਿਆਨਕ ਮਿਜ਼ਾਈਲ ਹਮਲੇ ਕੀਤੇ ਹਨ। ਕੀਵ ‘ਤੇ ਘੱਟੋ-ਘੱਟ ਚਾਰ ਮਿਜ਼ਾਈਲਾਂ ਡਿੱਗੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੀਵ ਵਿਚ 8 ਨਾਗਰਿਕ ਮਾਰੇ ਗਏ ਅਤੇ 24 ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਯੂਕਰੇਨ ਦੇ ਹੋਰ ਸ਼ਹਿਰਾਂ ‘ਤੇ ਵੀ ਰੂਸੀ ਮਿਜ਼ਾਈਲ ਹਮਲੇ ਹੋਏ ਹਨ। ਦੱਸ ਦੇਈਏ ਕਿ ਸ਼ਨੀਵਾਰ ਨੂੰ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਪ੍ਰਾਇਦੀਪ (Crimean Peninsula) ‘ਚ ਇੱਕ ਪੁਲ਼ ‘ਤੇ ਹੋਏ ਧਮਾਕੇ ਤੋਂ ਬਾਅਦ ਇਹ ਹਮਲੇ ਸਾਹਮਣੇ ਆਏ ਹਨ।

ਯੂਕਰੇਨ ਵਿੱਚ ਰੂਸ ਦੇ ਵੱਡੇ ਮਿਜ਼ਾਈਲ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਲਈ ਬੇਸਮੈਂਟ ਵਿੱਚ ਆਏ ਬੱਚੇ ਯੂਕਰੇਨ ਦਾ ਰਾਸ਼ਟਰੀ ਗੀਤ ਗਾ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੀਵ ਵਿਚ 8 ਨਾਗਰਿਕ ਮਾਰੇ ਗਏ ਅਤੇ 24 ਲੋਕ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਦੇਸ਼ ਭਰ ਦੇ ਸ਼ਹਿਰਾਂ ‘ਚ ਹੋਏ ਕਈ ਹਮਲਿਆਂ ‘ਚ ਕਈ ਲੋਕਾਂ ਦੇ ਮਾਰੇ ਜਾਣ ਅਤੇ ਕਈ ਜ਼ਖਮੀ ਹੋਣ ਦੀ ਖਬਰ ਹੈ।

ਯੂਕਰੇਨ ਦੇ ਕਮਾਂਡਰ-ਇਨ-ਚੀਫ਼ ਵੈਲੇਰੀ ਜ਼ਲੁਜ਼ਨੀ ਨੇ ਕਿਹਾ ਕਿ ਸਵੇਰ ਤੋਂ ਯੂਕਰੇਨ ‘ਤੇ 75 ਰਾਕੇਟ ਦਾਗੇ ਗਏ ਹਨ। ਉਨ੍ਹਾਂ ਵਿੱਚੋਂ 41 ਨੂੰ ਸਾਡੀ ਹਵਾਈ ਰੱਖਿਆ ਪ੍ਰਣਾਲੀ ਨੇ ਮਾਰ ਦਿੱਤਾ ਹੈ। ਜਦੋਂ ਕਿ ਸੋਮਵਾਰ ਸਵੇਰੇ ਘੱਟੋ-ਘੱਟ ਚਾਰ ਮਿਜ਼ਾਈਲਾਂ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਡਿੱਗਣ ਦੀ ਖਬਰ ਹੈ। ਇਸ ਤੋਂ ਪਹਿਲਾਂ ਰੂਸ ਨੇ ਜ਼ਾਪੋਰਿਜ਼ਝਿਆ ਅਤੇ ਬੰਦਰਗਾਹ ਸ਼ਹਿਰ ਮਾਈਕੋਲਾਈਵ ‘ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ।
ਦੱ

ਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ ਯੂਕਰੇਨ ਵਿੱਚ ਹੋਏ ਹਮਲਿਆਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜਦੋਂ ਕਿ ਰੂਸ ਨੇ ਯੂਕਰੇਨ ਦੇ ਪੱਛਮੀ ਖੇਤਰ ਲਵੀਵ ਵਿੱਚ ਊਰਜਾ ਸਹੂਲਤਾਂ ਸਮੇਤ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕੀਤੇ।
ਯੂ

ਕਰੇਨ ਦੇ ਸ਼ਹਿਰਾਂ ‘ਤੇ ਰੂਸ ਦੇ ਮਿਜ਼ਾਈਲ ਹਮਲਿਆਂ ਨੂੰ ਵਲਾਦੀਮੀਰ ਪੁਤਿਨ ਦੁਆਰਾ ਕ੍ਰੀਮੀਅਨ ਪੁਲ ‘ਤੇ ਬੰਬ ਧਮਾਕੇ ਦੀ ਪ੍ਰਤੀਕ੍ਰਿਆ ਵਜੋਂ ਵਿਆਪਕ ਤੌਰ ‘ਤੇ ਦੇਖਿਆ ਜਾਂਦਾ ਹੈ। ਜੰਗ ਵਿੱਚ ਆਪਣੇ ਨੁਕਸਾਨ ਨੂੰ ਕਾਬੂ ਕਰਨ ਵਿੱਚ ਅਸਮਰੱਥ, ਪੁਤਿਨ ਨੇ ਹੁਣ ਆਮ ਯੂਕਰੇਨੀ ਜਨਤਾ ਨੂੰ ਡਰਾਉਣ ਅਤੇ ਮਾਰਨ ਦਾ ਰਾਹ ਚੁਣਿਆ ਹੈ। ਸੱਤ ਮਹੀਨੇ ਪੁਰਾਣੇ ਯੁੱਧ ਵਿੱਚ ਰੂਸ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹੈ। ਮਾਸਕੋ ਨੇ ਕ੍ਰੀਮੀਆ ਨੂੰ ਰੂਸ ਨਾਲ ਜੋੜਨ ਵਾਲੇ ਪੁਲ ‘ਤੇ ਹੋਏ ਘਾਤਕ ਧਮਾਕੇ ਲਈ ਯੂਕਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਕ ਦਿਨ ਬਾਅਦ, ਯੂਕਰੇਨ ਦੇ ਸ਼ਹਿਰਾਂ ‘ਤੇ ਭਿਆਨਕ ਮਿਜ਼ਾਈਲ ਹਮਲੇ ਕੀਤੇ ਗਏ।