Punjab

ਮਜੀਠੀਆ ਨੂੰ ਜ਼ਮਾਨਤ ਮਿਲਣ ਪਿੱਛੇ 6 ਵਜ੍ਹਾ ! ਜਾਣੋ ਕਿਵੇਂ ਪੁਲਿਸ ਜਾਂਚ ‘ਚ ਫੇਲ੍ਹ ਸਾਬਿਤ ਹੋਈ ?

ਮਜੀਠੀਆ ਨੂੰ 5 ਮਹੀਨੇ ਬਾਅਦ ਨਸ਼ਾ ਸਮਗਲਿੰਗ ਦੇ ਮਾਮਲੇ ਵਿੱਚ ਜ਼ਮਾਨਤ ਮਿਲੀ

‘ਦ ਖ਼ਾਲਸ ਬਿਊਰੋ :- ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ਤੋਂ ਪਰੇਸ਼ਾਨ ਸੁਖਬੀਰ ਬਾਦਲ ਲਈ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਵੱਡੀ ਰਾਹਤ ਦੀ ਖ਼ਬਰ ਹੈ,ਨਸ਼ੇ ਦੇ ਮਾਮਲੇ ਵਿੱਚ ਮਜੀਠੀਆ 5 ਮਹੀਨੇ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਸਨ, ਹਾਈਕੋਰਟ ਦੀ ਡਬਲ ਬੈਂਚ ਨੇ 26 ਸਫਿਆਂ ਦੇ ਆਪਣੇ ਫੈਸਲੇ ਵਿੱਚ ਅਜਿਹੀਆਂ ਕਈ ਟਿੱਪਣੀਆਂ ਕੀਤੀਆਂ ਨੇ ਜੋ ਪੁਲਿਸ ਜਾਂਚ ਅਤੇ ਮਜੀਠੀਆ ਖਿਲਾਫ਼ ਦਰਜ ਡਰੱਗ ਕੇਸ ਨੂੰ ਲੈਕੇ ਕਈ ਸਵਾਲ ਖੜੇ ਕਰ ਰਿਹਾ ਹੈ।

ਹਾਈਕੋਰਟ ਵੱਲੋਂ ਮਜੀਠੀਆ ਨੂੰ 6 ਵਜ੍ਹਾ ਨਾਲ ਮਿਲੀ ਜ਼ਮਾਨਤ

  1. ਨਸ਼ੇ ਦੇ ਸਮੱਗਲਰਾਂ ਨੂੰ ਪਨਾਹ ਦੇਣ ‘ਤੇ ਹਾਈਕੋਰਟ ਨੇ ਕਿਹਾ ਕਿ ਮਜੀਠੀਆ ‘ਤੇ ਇਲ਼ਜ਼ਾਮ ਹੈ ਕਿ ਉਸ ਨੇ 2021 ਵਿੱਚ ਸਤਪ੍ਰੀਤ ਸਿੰਘ ਉਰਫ ਸੱਤਾ ਨੂੰ ਆਪਣੇ ਘਰ ਠਹਿਰਾਇਆ ਅਤੇ ਗੱਡੀ ਦਿੱਤੀ ਸੀ ਜਦਕਿ ਸੂਬਾ ਸਰਕਾਰ ਸੱਤਾ ਅਤੇ ਪਿੰਦੀ ਨੂੰ 23 ਦਸੰਬਰ 2021 ਵਿੱਚ ਕੇਸ ਵਿੱਚ ਨਾਮਜ਼ਦ ਕਰ ਰਹੀ ਹੈ,ਉਧਰ ਪਿੰਦੀ ਅਤੇ ਅਮਰਿੰਦਰ ਸਿੰਘ ਲਾਡੀ ਨੂੰ 16 ਅਕਤੂਬਰ 2014 ਅਤੇ 22 ਅਪ੍ਰੈਲ 2014 ਵਿੱਚ ਭਗੌੜਾ ਕਰਾਰ ਦਿੱਤਾ ਗਿਆ। ਇਹ ਦੋਵੇਂ 2013 ਦੇ ਬਾਅਦ ਪੰਜਾਬ ਵਿੱਚ ਨਹੀਂ ਆਏ, ਮਜੀਠੀਆ ਨਾਲ ਉਨ੍ਹਾਂ ਦੇ ਮਿਲਣ ਦੀ ਗੱਲ 2013 ਤੋਂ ਪਹਿਲਾਂ ਦੀ ਹੈ,ਉਸ ਵਕਤ ਕਿਸੇ ‘ਤੇ ਕੋਈ ਇਲਜ਼ਾਮ ਨਹੀਂ
  2. ਹਾਈਕੋਰਟ ਨੇ ਕਿਹਾ ਮਜੀਠੀਆ ਖਿਲਾਫ ਨਸ਼ਾ ਸਮੱਗਲਰਾਂ ਤੋਂ ਜਿਹੜੇ ਪੈਸੇ ਲੈਣ ਦਾ ਇਲਜ਼ਾਮ ਲੱਗ ਰਿਹਾ ਹੈ ਉਸ ਦੇ ਸਬੂਤ ਵੀ ਪੁਖਤਾ ਨਹੀਂ ਨੇ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਮਜੀਠੀਆ ਨੇ ਨਸ਼ਾ ਤਸਕਰਾਂ ਤੋਂ ਪੈਸੇ ਲਏ ਸਨ।
  3. ਹਾਈਕੋਰਟ ਨੇ ਮਜੀਠੀਆ ਖਿਲਾਫ਼ 8 ਸਾਲ ਦੇਰ ਨਾਲ ਦਰਜ ਕੇਸ ਨੂੰ ਲੈ ਕੇ ਵੀ ਸਵਾਲ ਚੁੱਕੇ, ਮਜੀਠੀਆ ‘ਤੇ ਪੈਸੇ ਦੇ ਲੈਣ-ਦੇਣ ਦਾ ਇਲਜ਼ਾਮ 2007 ਤੋਂ 2013 ਦੇ ਵਿੱਚ ਲੱਗਿਆ ਸੀ ਜਦੋਂ ਸੱਤਾ ਅਤੇ ਪਰਮਿੰਦਰ ਸਿੰਘ ਪਿੰਦਾ ਪੰਜਾਬ ਆਉਂਦੇ ਸਨ ਜਦਕਿ ਕੇਸ 8 ਸਾਲ ਬਾਅਦ 20 ਦਸੰਬਰ 2021 ਵਿੱਚ ਦਰਜ ਹੋਇਆ।
  4. ਡਰੱਗ ਦੀ ਰਿਕਵਰੀ ਨਾ ਹੋਣ ‘ਤੇ ਵੀ ਡਬਲ ਬੈਂਚ ਨੇ ਆਪਣੇ ਫੈਸਲੇ ਵਿੱਚ ਵੱਡੀ ਟਿੱਪਣੀ ਕੀਤੀ, ਅਦਾਲਤ ਨੇ ਕਿਹਾ ਮਜੀਠੀਆ ਕੋਲ ਡਰੱਗ ਰਿਕਵਰ ਨਹੀਂ ਹੋਈ, ਜਿਸ ਨਾਲ ਸਾਬਿਤ ਹੋਏ ਕਿ ਡਰੱਗ ਦੀ ਟਰਾਂਸਪੋਰਟੇਸ਼ਨ ਕੀਤੀ ਗਈ ਹੋਵੇ ਜਾਂ ਫਿਰ ਉਸ ਨੂੰ ਸਟੋਰ ਕੀਤੀ ਗਿਆ ਹੋਵੇ।
  5. ਅਦਾਲਤ ਨੇ ਪੁਲਿਸ ‘ਤੇ ਸਵਾਲ ਚੁੱਕ ਦੇ ਹੋਏ ਕਿਹਾ FIR ਦੇ 8 ਮਹੀਨੇ ਬਾਅਦ ਵੀ ਹੁਣ ਤੱਕ ਸਬੂਤ ਨਹੀਂ ਜੁਟਾਏ ਗਏ,ਪੁਲਿਸ ਨੇ ਮਜੀਠੀਆ ਦੀ ਰਿਮਾਂਡ ਤੱਕ ਨਹੀਂ ਮੰਗੀ, ਉਨ੍ਹਾਂ ਨੂੰ ਜੁਡੀਸ਼ਲ ਰਿਮਾਂਡ ‘ਤੇ ਭੇਜ ਦਿੱਤਾ ਗਿਆ।
  6. ਹਾਈਕੋਰਟ ਨੇ ਪੂਰੇ ਸਬੂਤ ਵੇਖਣ ਤੋਂ ਬਾਅਦ ਕਿਹਾ ਕਿ ਮਜੀਠੀਆ ਕੇਸ ਵਿੱਚ ਨਾ ਕਸੂਰਵਾਰ ਹੈ ਨਾ ਹੀ ਉਸ ਦੀ ਉਮੀਦ ਹੈ ਨਾ ਹੀ ਅਜਿਹਾ ਲੱਗ ਰਿਹਾ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਉਹ ਕੋਈ ਅਜਿਹਾ ਕ੍ਰਾਈਮ ਕਰੇਗਾ,ਟਰਾਇਲ ਖ਼ਤਮ ਹੋਣ ‘ਤੇ ਸਮਾਂ ਲੱਗੇਗਾ ਅਜਿਹੇ ਵਿੱਚ ਮਜੀਠੀਆ ਨੂੰ ਅਣਮਿੱਥੇ ਸਮੇਂ ਲਈ ਜੇਲ੍ਹ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਹੈ,ਹਾਈਕੋਰਟ ਨੇ ਇਹ ਵੀ ਸਾਫ ਕੀਤਾ ਕਿ ਇਹ ਟਿੱਪਣੀਆਂ ਉਨ੍ਹਾਂ ਦੀ ਆਬਜ਼ਰਵੇਸ਼ਨ ਨੇ,ਕੇਸ ਦਾ ਟਰਾਇਲ ਨਿਰਪੱਖ ਤਰੀਕੇ ਨਾਲ ਚੱਲ ਦਾ ਰਹਿਣਾ ਚਾਹੀਦਾ ਹੈ।