The Khalas Tv Blog Punjab ਕੌਣ ਹੈ ਗੁਰਪ੍ਰੀਤ ਕੌਰ ਜਿਸ ਦੇ ਨਾਲ CM ਮਾਨ ਲਾਵਾਂ ਫੇਰੇ ਲੈਣਗੇ ? ਕਿਸ ਦੇ ਕਹਿਣ ‘ਤੇ ਹੋਏ ਰਾਜ਼ੀ
Punjab

ਕੌਣ ਹੈ ਗੁਰਪ੍ਰੀਤ ਕੌਰ ਜਿਸ ਦੇ ਨਾਲ CM ਮਾਨ ਲਾਵਾਂ ਫੇਰੇ ਲੈਣਗੇ ? ਕਿਸ ਦੇ ਕਹਿਣ ‘ਤੇ ਹੋਏ ਰਾਜ਼ੀ

ਵੀਰਵਾਰ 7 ਜੁਲਾਈ ਨੂੰ ਭਗਵੰਤ ਮਾਨ ਡਾਕਟਰ ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਨ ਜਾ ਰਹੇ ਨੇ

ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਘਰ ਉਨ੍ਹਾਂ ਦੇ ਦੂਜੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਹ ਸਾਦਗੀ ਨਾਲ ਡਾਕਟਰ ਗੁਰਪ੍ਰੀਤ ਕੌਰ ਨਾਲ ਆਨੰਦ ਕਾਰਜ ਕਰਨਗੇ ਅਤੇ ਸਮਾਗਮ ਵਿੱਚ ਘੱਟ ਹੀ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਆਪਣੇ ਪੂਰੇ ਪਰਿਵਾਰ ਨਾਲ ਵਿਆਹ ਸਮਾਗਮ ਵਿੱਚ ਪਹੁੰਚ ਰਹੇ ਹਨ। ਭਗਵੰਤ ਮਾਨ ਦੇ ਵਿਆਹ ਦੀ ਖ਼ਬਰ ਸਭ ਨੂੰ ਹੈਰਾਨ ਕਰਨ ਵਾਲੀ ਸੀ, ਪਰ ਹਰ ਹੋਈ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਬਾਰੇ ਜਾਣਨ ਲਈ ਉਤਾਵਲਾ ਹੈ। ਆਖਿਰ ਕਿਵੇਂ ਭਗਵੰਤ ਮਾਨ ਦੂਜੇ ਵਿਆਹ ਲਈ ਰਾਜ਼ੀ ਹੋਏ ? ਕਿਵੇਂ ਮਾਨ ਗੁਰਪ੍ਰੀਤ ਨੂੰ ਮਿਲੇ ? ਭਗਵੰਤ ਮਾਨ ਦੀ ਭੈਣ ਅਤੇ ਮਾਂ ਦਾ ਗੁਰਪ੍ਰੀਤ ਤੇ ਭਗਵੰਤ ਮਾਨ ਨੂੰ ਮਿਲਵਾਉਣ ਵਿੱਚ ਕੀ ਯੋਗਦਾਨ ਸੀ ? ਤੁਹਾਨੂੰ ਸਿਲਸਿਲੇ ਵਾਰ ਦੱਸਦੇ ਹਾਂ ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕੌਣ ਹੈ ਡਾਕਟਰ ਗੁਰਪ੍ਰੀਤ ਕੌਰ ?

ਡਾਕਟਰ ਗੁਰਪ੍ਰੀਤ ਕੌਰ ਨੱਤ ਪੇਸ਼ੇ ਤੋਂ ਡਾਕਟਰ ਹਨ। ਹਰਿਆਣਾ ਦੇ ਮੁਲਾਣਾ ਤੋਂ ਉਨ੍ਹਾਂ ਨੇ MBBS ਦੀ ਪੜਾਈ ਕੀਤੀ ਸੀ। 2012 ਵਿੱਚ ਗੁਰਪ੍ਰੀਤ ਕੌਰ ਨੇ DAV ਸਕੂਲ ਚੰਡੀਗੜ੍ਹ ਤੋਂ 12ਵੀਂ ਪਾਸ ਕੀਤੀ। ਉਨ੍ਹਾਂ ਦਾ ਪਿਛੋਕੜ ਕੁਰੂਕੇਸ਼ਤਰ ਤੋਂ ਦੱਸਿਆ ਜਾ ਰਿਹਾ ਹੈ। ਗੁਰਪ੍ਰੀਤ ਦੀਆਂ 2 ਭੈਣਾਂ ਹਨ, ਜੋ ਇਸ ਵਕਤ ਵਿਦੇਸ਼ ਵਿੱਚ ਹਨ। ਉਹ ਆਪਣੀਆਂ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ।

ਮਾਨ ਇਸ ਵਜ੍ਹਾਂ ਨਾਲ ਵਿਆਹ ਲਈ ਰਾਜੀ ਹੋਏ

ਮਾਨ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਆਪਣੀ ਮਾਂ ਅਤੇ ਭੈਣ ਦੇ ਕਹਿਣ ‘ਤੇ ਦੂਜਾ ਵਿਆਹ ਕਰਵਾਉਣ ਲਈ ਰਾਜ਼ੀ ਹੋਏ ਹਨ। ਉਨ੍ਹਾਂ ਨੇ ਹੀ ਮਾਨ ਦੇ ਲਈ ਡਾਕਟਰ ਗੁਰਪ੍ਰੀਤ ਕੌਰ ਨੂੰ ਚੁਣਿਆ ਹੈ। ਭਗਵੰਤ ਮਾਨ ਦਾ 2015 ਵਿੱਚ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਤਲਾਕ ਹੋਇਆ ਸੀ। ਦੋਵਾਂ ਦੀ ਇਕ ਧੀ ਸੀਰਤ ਅਤੇ ਪੁੱਤ ਦਿਲਸ਼ਾਨ ਹੈ। ਦੋਵੇਂ ਬੱਚੇ ਆਪਣੀ ਮਾਂ ਨਾਲ ਅਮਰੀਕਾ ਰਹਿੰਦੇ ਹਨ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸੀਰਤ ਅਤੇ ਦਿਲਸ਼ਾਨ ਦੋਵੇਂ ਪਹੁੰਚੇ ਸਨ। ਭਗਵੰਤ ਮਾਨ ਨੇ ਮੰਗਲਵਾਰ ਨੂੰ ਇਕ ਸਮਾਗਮ ਦੌਰਾਨ ਆਪਣੀ ਪਹਿਲੀ ਪਤਨੀ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕੀ ਉਨ੍ਹਾਂ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੇ ਬੱਚਿਆਂ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਿਆ ਹੈ ।

Exit mobile version