ਬਿਊਰੋ ਰਿਪੋਰਟ : ਕਹਿੰਦੇ ਹਨ ਮਜਬੂਤ ਇਰਾਦੇ ਕਦੇ ਵੀ ਉਮਰ ਦੀ ਪਰਵਾ ਨਹੀਂ ਕਰਦੇ ਹਨ। ਪੰਜਾਬ 2 ਕੋਨਿਆਂ ਤੋਂ ਅਸੀਂ ਤੁਹਾਨੂੰ ਅਜਿਹੇ ਬੁਲੰਦ ਇਰਾਦਿਆਂ ਦੇ ਇਨਸਾਨਾਂ ਦੀ ਕਹਾਣੀ ਦੱਸਣ ਜਾ ਰਹੇ ਹਨ ਜਿੰਨਾਂ ਬਾਰੇ ਜਾਣਨਾ ਹਰ ਇੱਕ ਘਰ ਦੇ ਲਈ ਜ਼ਰੁਰੀ ਹੈ । ਇੰਨਾਂ ਦੋਵਾਂ ਦਾ ਨਾਂ ਹੈ 93 ਸਾਲ ਦੇ ਇੰਦਰ ਸਿੰਘ ਅਤੇ 98 ਸਾਲ ਦੀ ਸਦਰੋ ਦੇਵੀ । ਬਾਬਾ ਇੰਦਰ ਸਿੰਘ ਮੁ੍ਕਤਸਰ ਦੇ ਰਹਿਣ ਵਾਲੇ ਹਨ ਜਦਕਿ ਸੰਦਰੋ ਦੇਵੀ ਪਠਾਨਕੋਟ ਦੀ ਰਹਿਣ ਵਾਲੀ ਹੈ । ਦੋਵੇ ਉਮਰ ਦੇ ਇਸ ਪੜਾਹ ਵਿੱਚ ਕੁਝ ਅਜਿਹਾ ਕੰਮ ਕਰ ਰਹੇ ਹਨ ਜੋ ਹਰ ਇੱਕ ਨੌਜਵਾਨ ਵਿੱਚ ਜੋਸ਼ ਭਰ ਦੇਵੇਗਾ । ਛੋਟੀ-ਛੋਟੀ ਮੁਸ਼ਕਲਾਂ ‘ਤੇ ਕੋਸਣ ਵਾਲਿਆਂ ਨੂੰ ਉਮੀਦ ਦੀ ਨਵੀਂ ਕਿਰਨ ਵਿਖਾ ਕੇ ਜ਼ਿੰਦਗੀ ਜੀਉਣ ਦਾ ਮਤਲਬ ਸਮਝਾਏਗਾ । ਸਭ ਤੋਂ ਪਹਿਲਾਂ ਤੁਹਾਨੂੰ 93 ਸਾਲ ਦੇ ਬਾਬੂ ਇੰਦਰ ਸਿੰਘ ਬਾਰੇ ਦੱਸ ਦੇ ਹਾਂ।
ਬਾਪੂ ਇੰਦਰ ਸਿੰਘ ਨੇ ਜਿੱਤੇ 40 ਮੈਡਲ
93 ਸਾਲ ਦੇ ਬਾਬੂ ਇੰਦਰ ਸਿੰਘ ਦਾ ਕੋਈ ਮੁਕਾਬਲਾ ਨਹੀਂ ਹੈ, ਉਹ 200 ਮੀਟਰ ਦੌੜ ਵਿੱਚ ਹਿੱਸਾ ਲੈਕੇ ਹੁਣ ਤੱਕ 40 ਗੋਲਡ ਮੈਡਲ ਜਿੱਤ ਚੁੱਕੇ ਹਨ । 9 ਚਾਂਦੀ ਦੇ ਮੈਡਲ ਵੀ ਉਨ੍ਹਾਂ ਦੇ ਖਾਤੇ ਵਿੱਚ ਹਨ। ਇੰਦਰ ਸਿੰਘ ਮੁਤਾਬਿਕ ਉਹ ਰੋਜ਼ਾਨਾ 11 ਕਿਲੋਮੀਟਰ ਦੌੜ ਲਗਾਉਂਦੇ ਹਨ । ਬਾਬੂ ਇੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਹੁਣ ਕੌਮਾਂਤਰੀ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਬੈਂਗਲੋਰ ਅਤੇ ਪੰਚਕੂਲਾ ਵਿੱਚ ਹੋਣ ਵਾਲੇ ਵੈਟਨਰ ਖੇਡਾਂ ਦੇ ਲਈ ਵੀ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ। ਬਾਬਾ ਇੰਦਰ ਸਿੰਘ ਜਦੋਂ 75 ਸਾਲ ਦੇ ਸਨ ਤਾਂ ਉਨ੍ਹਾਂ ਨੇ ਖੇਡਾਂ ਵਿੱਚ ਹਿੱਸਾ ਲੈਕੇ 3 ਗੋਲਡ ਜਿੱਤੇ ਸਨ । ਇਸ ਦੇ ਬਾਅਦ ਉਹ ਲਗਾਤਾਰ ਜਿੱਤ ਦੇ ਰਹੇ । ਪਿਛਲੇ ਮਹੀਨੇ ਨਵੰਬਰ ਵਿੱਚ ਮਸਤੂਆਨਾ ਵਿੱਚ ਹੋਇਆ ਖੇਡਾਂ ਵਿੱਚ ਹਿੱਸਾ ਲੈਕੇ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਦੱਸਿਆ ਉਹ ਆਮ ਖਾਣਾ ਖਾਂਦੇ ਹਨ । ਪਰ ਲਾਲ ਮਿਰਚ,ਚਟਨੀ ਅਤੇ ਮੱਖਣ ਉਹ ਵੱਧ ਪਸੰਦ ਕਰਦੇ ਹਨ। ਬਾਬਾ ਇੰਦਰ ਸਿੰਘ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਣਾ ਦੇਣ ਵਾਲੇ ਹਨ ਜੋ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ । ਅਜਿਹੇ ਬਜ਼ੁਰਗਾਂ ਨੂੰ ਪੰਜਾਬ ਸਰਕਾਰ ਨੂੰ ਵੀ ਅੱਗੇ ਕਰਨਾ ਚਾਹੀਦੀ ਹੈ ਤਾਂਕੀ ਨੌਜਵਾਨਾਂ ਵਿੱਚ ਇੱਕ ਚੰਗਾ ਸੁਨੇਹਾ ਜਾਵੇ। ਹੁਣ ਤਹਾਨੂੰ ਦੱਸਦੇ ਹਾਂ ਬੇਬੇ ਸਦਰੋ ਦੇਵੀ ਬਾਰੇ ਜਿੰਨਾਂ ਨੇ 98 ਸਾਲ ਦੀ ਉਮਰ ਵਿੱਚ ਕਮਾਲ ਕੀਤਾ ਹੋਇਆ ਹੈ।
ਬੇਬੇ ਸਦਰੋ ਦੇਵੀ ਨੇ 98 ਸਾਲ ਵਿੱਚ ਕੀਤਾ ਕਮਾਲ
ਪਠਾਨਕੋਟ ਦੇ ਨੇੜੇ ਛਨੀ ਮੁਆਲ ਪਿੰਡ ਦੀ ਸਦਰੋ ਦੇਵੀ ਦੀ ਉਮਰ 98 ਸਾਲ ਹੈ ਪਰ ਉਹ ਨੌਜਵਾਨਾਂ ਦੇ ਲਈ ਮਿਸਾਲ ਹੈ । ਬਿਨਾਂ ਚਸ਼ਮੇ ਦੇ ਉਹ ਸਵੈਟਰ,ਡਿਜ਼ਾਇਨਰ ਪੱਖਿਆ,ਕੋਟਿਆਂ ਅਤੇ ਰੁਮਾਲ ਬਣਾ ਲੈਂਦੀ ਹਨ । ਪਿੰਡ ਦੀਆਂ ਕੁੜੀਆਂ ਨੂੰ ਉਹ ਵਿਆਹ ‘ਤੇ ਇਹ ਸਾਰੀਆਂ ਚੀਜ਼ਾਂ ਗਿਫ਼ਟ ਦਿੰਦੀ ਹੈ । ਤਾਂਕੀ ਉਨ੍ਹਾਂ ਦਾ ਹੁਨਰ ਕੁੜੀਆਂ ਵਿੱਚ ਜਾਏ ਅਤੇ ਪੰਜਾਬ ਦੀ ਵਿਰਾਸਤ ਨੂ ਉਹ ਸੰਭਾਲ ਸੱਕਣ। ਪੱਖਿਆ ਦੇ ਲਈ ਉਹ ਲਕੜ ਜੰਮੂ-ਕਸ਼ਮੀਰ ਤੋਂ ਮੰਗਵਾਉਂਦੀ ਹੈ। ਇੱਕ ਦਿਲਚਸਪ ਗੱਲ ਸਦਰੋ ਦੇਵੀ ਨੇ ਦੱਸੀ ਕਿ ਉਹ 14 ਸਾਲ ਦੀ ਉਮਰ ਵਿੱਚ ਜੰਮੂ-ਕਸ਼ਮੀਰ ਦੇ ਰਾਜਾ ਹਰੀ ਸਿੰਘ ਦੇ ਵਜੀਰ ਦੇ ਘਰ ਆਇਆ ਲੱਗੀ ਸੀ । ਮਾਂ ਨੇ ਸਿਲਾਈ ਦਾ ਕੰਮ ਸਿਖਾਇਆ,18 ਸਾਲ ਵਿੱਚ ਲਾਹੌਰ ਦੇ ਕੋਲੇ ਦੇ ਠੇਕੇਦਾਰ ਨਾਲ ਵਿਆਹ ਹੋ ਗਿਆ । ਬਟਵਾਰੇ ਤੋਂ ਬਾਅਦ ਉਹ ਸਭ ਕੁਝ ਛੱਡ ਕੇ ਬੱਚਿਆਂ ਦੇ ਨਾਲ ਜੰਮੂ ਦੇ ਸਾਂਬਾ ਪਹੁੰਚ ਗਈ ਸੀ। ਸਦਰੋ ਦੇਵੀ ਨੇ ਦੱਸਿਆ ਕਿ ਜਦੋਂ ਉਹ ਕੋਟਿਆਂ ਅਤੇ ਰੂਮਾਲ ਵਿਆਹ ਵਿੱਚ ਕੁੜੀਆਂ ਨੂੰ ਦਿੰਦੀ ਹੈ ਤਾਂ ਉਸ ਨੂੰ ਬਹੁਤ ਸਕੂਨ ਮਿਲ ਦਾ ਹੈ ।
ਉਮੀਦ ਹੈ ਕਿ 96 ਸਾਲ ਦੇ ਬਾਬੂ ਇੰਦਰ ਸਿੰਘ ਅਤੇ 98 ਸਾਲ ਦੀ ਬੇਬੇ ਸਦਰੋ ਦੇਵੀ ਦੀ ਸੋਚ ਪੰਜਾਬ ਦੇ ਨੌਜਵਾਨਾਂ ਤੱਕ ਜ਼ਰੂਰ ਪਹੁੰਚੇਗੀ ਅਤੇ ਜਿਸ ਰੰਗਲੇ ਪੰਜਾਬ ਦੀਆਂ ਸਿਰਫ਼ ਪੰਜਾਬ ਦੇ ਸਿਆਸਤ ਵਿੱਚ ਚਰਚਾਵਾਂ ਹੁੰਦੀਆਂ ਹਨ ਉਹ ਜ਼ਮੀਨੀ ਹਕੀਕਤ ‘ਤੇ ਜ਼ਰੂਰ ਨਜ਼ਰ ਆਵੇਗੀ ।