ਪੈਟਰੋਲ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਹੁਣ ਜ਼ਿਆਦਾਤਰ ਲੋਕ CNG ਵਾਲੀਆਂ ਗੱਡੀਆਂ ਖਰੀਦ ਰਹੇ ਹਨ
‘ਦ ਖ਼ਾਲਸ ਬਿਊਰੋ : ਡੇਢ ਸਾਲ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧੇ ਨੇ ਹਰ ਆਮੋ-ਖ਼ਾਸ ਦੀ ਕਮਰ ਤੋੜ ਦਿੱਤੀ ਹੈ। ਰੂਸ-ਯੂਕਰੇਨ ਵਾਰ ਤੋਂ ਬਾਅਦ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਿਤ ਦਿਨ ਰਿਕਾਰਡ ਕਾਇਮ ਕਰ ਰਹੀਆਂ ਹਨ। ਇਸ ਦਾ ਅਸਰ ਕਿਧਰੇ ਨਾ ਕਿਧਰੇ ਹਰ ਚੀਜ਼ ‘ਤੇ ਨਜ਼ਰ ਆਉਂਦਾ ਹੈ ਪਰ ਤੁਸੀਂ ਫਿਕਰ ਨਾ ਕਰੋ ਅਸੀਂ ਅੱਜ ਤੁਹਾਨੂੰ CNG ਦੀਆਂ ਉਨ੍ਹਾਂ ਗੱਡੀਆਂ ਬਾਰੇ ਜਾਣਕਾਰੀ ਦੇਵਾਂਗੇ । ਜਿੰਨਾਂ ਦੀ ਪੈਟਰੋਲ ਅਤੇ ਡੀਜ਼ਲ ਦੇ ਮੁਕਾਬਲੇ ਵੱਧ Average ਹੈ। ਹਾਲਾਂਕਿ ਬਾਜ਼ਾਰ ਵਿੱਚ ਕਈ CNG ਗੱਡੀਆਂ ਮੌਜੂਦ ਨੇ ਪਰ ਕਿਹੜੀ ਗੱਡੀ ਤੁਹਾਡੇ ਜੇਬ੍ਹ ਅਤੇ ਸੁਰੱਖਿਆ ਪੱਖੋਂ ਚੰਗੀ ਇਸ ਬਾਰੇ ਅਸੀਂ ਤੁਹਾਨੂੰ ਦੱਸ ਦੇ ਹਾਂ ।
ਮਾਰੂਤੀ ਸੇਲੇਰਿਓ
ਮਾਰੂਤੀ ਦੀ ਸੇਲੇਰਿਓ ਦਾ CNG ਮਾਡਲ ਸ਼ਾਨਦਾਰ ਐਵਰੇਜ ਦਿੰਦਾ ਹੈ, ਕਿਹਾ ਜਾਂਦਾ ਹੈ ਕਿ ਸੇਲੇਰਿਓ ਗੱਡੀ 36 ਦੇ ਕਰੀਬ ਐਵਰੇਜ ਦਿੰਦੀ ਹੈ ਯਾਨੀ 1 ਕਿੱਲੋ CNG ਵਿੱਚ ਤੁਸੀਂ 36 ਕਿਲੋਮੀਟਰ ਤੱਕ ਚੱਲਾ ਸਕਦੇ ਜਦਕਿ ਪੈਟਰੋਲ ਦੀਆਂ ਗੱਡੀ ਵਧ ਤੋਂ ਵਧ 18 ਤੋਂ 20 ਕਿਲੋਮੀਟਰ ਹੀ ਚੱਲ ਦੀ ਹੈ। CNG ਵੈਸੇ ਵੀ ਪੈਟਰੋਲ ਤੋਂ ਸਸਤੀ ਹੈ ਅਤੇ ਐਵਰੇਜ ਵੀ ਦੁੱਗਣੀ ਹੈ, ਇਸ ਲਈ ਇਸ ਦਾ ਡਬੱਲ ਫਾਇਦਾ ਹੈ
Wagon R ਦੀ 32 ਦੀ ਐਵਰੇਜ
ਮਾਰੂਤੀ ਦੀ ਸਭ ਤੋਂ ਵਧ ਵਿੱਕਣ ਵਾਲੀ ਗੱਡੀਆਂ ਵਿੱਚ ਵੈਗਨ ਆਰ ਹੈ, ਇਸ ਦੇ ਪਿੱਛੇ ਸਭ ਤੋਂ ਵਡੀ ਵਜ੍ਹਾਂ ਗੱਡੀ ਖੁੱਲ੍ਹੀ ਹੈ ਅਤੇ CNG ‘ਤੇ ਇਸ ਦੀ ਐਵਰੇਜ 32 ਦੇ ਤਰੀਕ ਹੈ ਯਾਨੀ ਇੱਕ ਕਿਲੋ CNG ਵਿੱਚ 32 ਕਿਲੋਮੀਟਰ ਦਾ ਸਫਰ ਤੈਅ ਹੁੰਦਾ ਹੈ
ALTO CNG
ਲਿਸਟ ਵਿੱਚ ਤੀਜੇ ਨੰਬਰ ‘ਤੇ ALTO CNG ਹੈ ਇਸ ਦੀ ਐਵਰੇਜ 36 ਦੀ ਕੰਪਨੀ ਵੱਲੋਂ ਦੱਸੀ ਜਾਂਦੀ ਹੈ, 5 ਲੱਖ ਦੀ ਹੋਣ ਦੀ ਵਜ੍ਹਾਂ ਕਰਕੇ ਛੋਟੇ ਪਰਿਵਾਰ ਜੇਬ੍ਹ ਦੇ ਹਿਸਾਬ ਨਾਲ ਇਸ ਗੱਡੀ ਨੂੰ ਪਸੰਦ ਕਰਦੇ ਨੇ
Hyundai Santro
CNG ਵਿੱਚ Hyundai ਦਾ santro ਮਾਡਲ ਸਭ ਤੋਂ ਵਧੀਆਂ ਹੈ, ਇਸ ਦੀ ਐਵਰੇਜ 31 ਕਿਲੋਮੀਟਰ ਦੱਸੀ ਜਾ ਰਹੀ ਹੈ ਕੰਪਨੀ 18 ਸਾਲਾਂ ਤੋਂ CNG ਦੇ ਮਾਡਲ ਬਣਾ ਰਹੀ ਹੈ