International

ਸਿਡਨੀ ਦੇ ਚਰਚ ‘ਚ ਪਾਦਰੀ ‘ਤੇ ਹੋਇਆ ਹਮਲਾ, ਤਿੰਨ ਦਿਨਾਂ ਵਿੱਚ ਚਾਕੂ ਮਾਰਨ ਦੀ ਦੂਜੀ ਘਟਨਾ

ਆਸਟ੍ਰੇਲੀਆ (Australia) ਦੇ ਸਿਡਨੀ ( Sydney) ਵਿੱਚ ਇੱਕ ਵਾਰ ਫਿਰ ਚਾਕੂ ਨਾਲ ਹਮਲਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਕਈ ਲੋਕ ਜ਼ਖ਼ਮੀ ਹੋਏ ਹਨ। ਆਸਟ੍ਰੇਲੀਆ ਵਿੱਚ ਚਾਕੂ ਮਾਰਨ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਤਿੰਨ ਦਿਨਾਂ ਵਿੱਚ ਚਾਕੂ ਮਾਰਨ ਦੀ ਇਹ ਦੂਜੀ ਘਟਨਾ ਹੈ। ਇਹ ਘਟਨਾ ਸਿਡਨੀ ਦੇ ਇੱਕ ਚਰਚ ‘ਚ ਵਾਪਰੀ।

ਪਾਦਰੀ ਮਾਰ ਮਾਰੀ ਇਮੈਨੁਅਲ ਨੂੰ ਸੋਮਵਾਰ ਸ਼ਾਮ ਕਰੀਬ 7 ਵਜੇ ਪੱਛਮੀ ਸਿਡਨੀ ਦੇ ਵੇਕਲੇ ਇਲਾਕੇ ‘ਚ ਕ੍ਰਾਈਸਟ ਦ ਗੁੱਡ ਸ਼ੈਫਰਡ ਚਰਚ ‘ਚ ਉਪਦੇਸ਼ ਦਿੰਦੇ ਸਮੇਂ ਚਾਕੂ ਮਾਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਚਰਚ ਵਿੱਚ ਭਗਦੜ ਮਚ ਗਈ। ਪਾਦਰੀ ਇਮੈਨੁਅਲ ਨੂੰ ਪੈੱਨ ਨਾਲ ਚਾਕੂ ਮਾਰਿਆ ਗਿਆ ਸੀ ਅਤੇ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।