The Khalas Tv Blog Punjab KLF ਦੇ ਵਰਿੰਦਰ ਚਹਿਲ ਦੀ ਜਾਇਦਾਦ ਹੋਵੇਗੀ ਕੁਰਕ ! NIA ਅਦਾਲਤ ਦਾ ਫੈਸਲਾ !
Punjab

KLF ਦੇ ਵਰਿੰਦਰ ਚਹਿਲ ਦੀ ਜਾਇਦਾਦ ਹੋਵੇਗੀ ਕੁਰਕ ! NIA ਅਦਾਲਤ ਦਾ ਫੈਸਲਾ !

ਬਿਉਰੋ ਰਿਪੋਰਟ : ਕੌਮੀ ਜਾਂਚ ਏਜੰਸੀ NIA ਦੀ ਸਪੈਸ਼ਲ ਕੋਰਟ ਮੋਹਾਲੀ ਨੇ ਕੌਮਾਂਤਰੀ ਡਰੱਗ ਸਮੱਗਲਿੰਗ ਅਤੇ KLF ਦੇ ਨਾਰਕੋ ਨੈਟਵਰਕ ਵਿੱਚ ਨਾਮਜਦ ਮੁਲਜ਼ਮਾਂ ਦੀ ਜਾਇਦਾਦ ਨੂੰ ਕੁਰਕ ਕਰਨ ਦੇ ਨਿਰਦੇਸ਼ ਦਿੱਤੇ ਹਨ । ਇਸ ਦੇ ਤਹਿਤ ਹੈਰੋਈਨ ਅਤੇ ਡਰੱਗ ਮੰਨੀ ਦੇ 2018 ਦੇ ਮੁੱਖ ਮੁਲਜ਼ਮ ਵਰਿੰਦਰ ਸਿੰਘ ਚਹਿਲ ਦੀ ਅੰਮ੍ਰਿਤਸਰ ਸਥਿਤ ਦੇਵੀਦਾਸਪੁਰ ਪਿੰਡ 24 ਕਨਾਲ ਅਤੇ 14 ਮਰਲਾ ਜਾਇਦਾਦ ਨੂੰ ਕੁਰਕ ਕੀਤਾ ਜਾਵੇਗਾ ।

NIA ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ 31 ਮਈ 2019 ਨੂੰ ਦਰਜ ਇੱਕ FIR ਦੇ ਅਧਾਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ । ਇਸ ਵਿੱਚ ਜਸਬੀਰ ਸਿੰਘ ਸਮਰਾ ਨਾਂ ਦੇ ਇੱਕ ਨੌਜਵਾਨ ਤੋਂ 500 ਗਰਾਮ ਹੈਰੋਈਨ ਅਤੇ 1.20 ਲੱਖ ਡਰੱਗ ਮੰਨੀ ਫੜੀ ਗਈ ਸੀ । ਜਾਂਚ ਵਿੱਚ ਵਰਿੰਦਰ ਚਹਿਲ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਦਾ ਨਾਂ ਸਾਹਮਣੇ ਆਇਆ ਸੀ । ਜਾਂਚ ਵਿੱਚ ਪਤਾ ਚੱਲਿਆ ਹੈ ਕਿ ਵਰਿੰਦਰ ਚਹਿਰ ਇੱਕ ਕੌਮਾਂਤਰੀ ਦੁਬਈ ਸਮੱਗਲਰ ਅਤੇ ਮੰਨੀ ਲਾਉਂਡਰ ਜਸਮੀਤ ਸਿੰਘ ਹਕੀਮਜਾਦਾ ਅਤੇ ਪਾਕਿਸਤਾਨ ਸਥਿਤ KLF ਦੇ ਮੁਖੀ ਹਰਮੀਤ ਸਿੰਘ ਉਰਫ PHD ਦਾ ਕਰੀਬੀ ਹੈ ।

ਕਸ਼ਮੀਰੀ ਡਰੱਗ ਡੀਲਰਾਂ ਤੋਂ ਹੈਰੋਈਨ ਇਕੱਠੀ ਹੁੰਦੀ ਸੀ

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਰਿੰਦਰ ਸਿੰਘ ਚਹਿਲ KLF ਨਾਰਕੋ ਟੈਰਰ ਮਾਡੀਯੂਲ ਦਾ ਹਿੱਸਾ ਬਣ ਸਮੱਗਲਰ ਹਕੀਮਜਾਦਾ ਅਤੇ PHD ਦੇ ਨਿਰਦੇਸ਼ ‘ਤੇ ਕਸ਼ਮੀਰ ਡਰੱਗ ਡੀਲਰਾਂ ਤੋਂ ਹੈਰੋਈਨ ਦੀ ਖੇਪ ਇਕੱਠਾ ਕਰ ਰਿਹਾ ਸੀ । ਬੈਨ ਜਥੇਬੰਦੀ KLF ‘ਤੇ ਨਾਰਕੋ ਟੈਰਰ ਨੈੱਟਵਰਕ ਅਤੇ ਡਰੱਗ ਸਮੱਗਲਿੰਗ ਦਾ ਇਲਜ਼ਾਮ ਹੈ । ਮਾਮਲੇ ਵਿੱਚ NIA ਦੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਹਕੀਮਜਾਦਾ ਅਤੇ PHD ਵੱਲੋਂ ਚਲਾਇਆ ਜਾ ਰਿਹਾ ਨੈੱਟਵਰਕ ਵੱਡਾ ਸੀ । ਇਹ ਨੈੱਟਵਰਕ ਪੰਜਾਬ,ਜੰਮੂ-ਕਸ਼ਮੀਰ ਅਤੇ ਦਿੱਲੀ ਸਥਿਤ ਡਰੱਗ ਸਮੱਗਲਰ ਵੱਲੋਂ ਚਲਾਇਆ ਜਾ ਰਿਹਾ ਸੀ ।

Exit mobile version