The Khalas Tv Blog Punjab ਕਿਸਾਨ ਯੂਨੀਅਨ ਲੀਡਰ ਗੁਰਨਾਮ ਚਰੁਨੀ ਨੇ ਕਿਸਾਨਾਂ ਨੂੰ ਸਖ਼ਤਾਈ ਦੌਰਾਨ ਪੁਲਿਸ ਬੈਰੀਕੇਡਾਂ ਨੂੰ ਤੋੜ ਕੇ ਹਰ ਹਾਲ ‘ਚ ਮੋਹੜਾ ਮੰਡੀ ਪਹੁੰਚਣ ਦਾ ਦਿੱਤਾ ਸੱਦਾ
Punjab

ਕਿਸਾਨ ਯੂਨੀਅਨ ਲੀਡਰ ਗੁਰਨਾਮ ਚਰੁਨੀ ਨੇ ਕਿਸਾਨਾਂ ਨੂੰ ਸਖ਼ਤਾਈ ਦੌਰਾਨ ਪੁਲਿਸ ਬੈਰੀਕੇਡਾਂ ਨੂੰ ਤੋੜ ਕੇ ਹਰ ਹਾਲ ‘ਚ ਮੋਹੜਾ ਮੰਡੀ ਪਹੁੰਚਣ ਦਾ ਦਿੱਤਾ ਸੱਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਯੂਨੀਅਨ ਦੇ ਲੀਡਰ ਗੁਰਨਾਮ ਸਿੰਘ ਚਰੁਨੀ ਨੇ ਦਿੱਲੀ ਨੂੰ ਕੂਚ ਕਰਨ ਵਾਲੀ ਰਣਨੀਤੀ ਵਿੱਚ ਬਦਲਾਅ ਕਰਦਿਆਂ ਕਿਸਾਨਾਂ ਨੂੰ ਮੋਹੜਾ ਮੰਡੀ ਜ਼ਿਲ੍ਹਾ ਅੰਬਾਲਾ ਦੇ ਬਾਹਰ ਜੀ.ਟੀ. ਰੋਡ ‘ਤੇ ਸਵੇਰੇ 11 ਵਜੇ ਤੱਕ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ‘ਅਸੀਂ ਪਹਿਲਾਂ 25 ਨਵੰਬਰ ਨੂੰ ਸ਼ੰਭੂ ਬਾਰਡਰ ਤੋਂ ਦਿੱਲੀ ਨੂੰ ਕੂਚ ਕਰਨ ਦੀ ਯੋਜਨਾ ਬਣਾਈ ਸੀ। ਹੁਣ ਸਰਕਾਰ ਨੇ ਬਹੁਤ ਜ਼ਿਆਦਾ ਸਖਤੀ ਕਰ ਦਿੱਤੀ ਹੈ ਅਤੇ ਸਾਡੇ ਬਹੁਤ ਸਾਰੇ ਪ੍ਰਧਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਦਿਨ-ਰਾਤ ਉਨ੍ਹਾਂ ਦੇ ਪਿੱਛੇ ਪਈ ਹੋਈ ਹੈ। ਇਸ ਲਈ ਕਿਸਾਨ ਹੁਣ ਸ਼ੰਭੂ ਬਾਰਡਰ ਦੀ ਜਗ੍ਹਾ ਮੋਹੜਾ ਮੰਡੀ ਜ਼ਿਲ੍ਹਾ ਅੰਬਾਲਾ ਦੇ ਬਾਹਰ ਜੀ.ਟੀ. ਰੋਡ ‘ਤੇ ਸਵੇਰੇ 11 ਵਜੇ ਤੱਕ ਇਕੱਠੇ ਹੋਣ ਪਰ ਮੰਡੀ ਦੇ ਅੰਦਰ ਨਹੀਂ ਜਾਣ।

ਕਾਰਾਂ ਵਿੱਚ ਆਉਣ ਵਾਲੇ ਬਿਨਾਂ ਝੰਡਿਆਂ ਦੇ ਜਾ ਸਕਦੇ ਹਨ ਅਤੇ ਟਰਾਲੀਆਂ ਵਾਲੇ ਆਪਣੇ ਹਿਸਾਬ ਨਾਲ ਆ ਸਕਦੇ ਹਨ ਅਤੇ ਜੇਕਰ ਰਸਤੇ ਵਿੱਚ ਪੁਲਿਸ ਰੋਕਣ ਦੀ ਕੋਸ਼ਿਸ਼ ਕਰੇ ਤਾਂ ਸਾਰੇ ਬੈਰੀਅਰ ਤੋੜ ਕੇ ਹਰ ਹਾਲ ਵਿੱਚ ਮੋਹੜਾ ਮੰਡੀ ਦੇ ਬਾਹਰ ਪਹੁੰਚਣਾ ਹੈ। ਪਰ ਕਿਸੇ ਵੀ ਕਿਸਾਨ ਨੇ ਪੁਲਿਸ ਦੇ ਨਾਲ ਹੱਥੋ-ਪਾਈ ਨਹੀਂ ਹੋਣਾ, ਤੋੜ-ਫੋੜ ਨਹੀਂ ਕਰਨੀ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਇਸ ਅੰਦੋਲਨ ਦੌਰਾਨ ਜਿਹੜੇ ਵੀ ਕਿਸਾਨ ਗ੍ਰਿਫਤਾਰ ਹੋ ਚੁੱਕੇ ਹਨ ਜਾਂ ਜਿਨ੍ਹਾਂ ਨੂੰ ਅੰਦੋਲਨ ਦੌਰਾਨ ਗ੍ਰਿਫਤਾਰ ਕੀਤਾ ਜਾਵੇਗਾ, ਉਨ੍ਹਾਂ ਦੇ ਗੁਆਂਢੀ ਉਨ੍ਹਾਂ ਦੇ ਖੇਤਾਂ ਦਾ ਕੰਮ ਜ਼ਰੂਰ ਸੰਭਾਲਣ। ਕਿਸੇ ਦੇ ਖੇਤ ਦਾ ਕੰਮ ਖਰਾਬ ਨਹੀਂ ਹੋਣਾ ਚਾਹੀਦਾ’।

Exit mobile version