Punjab

ਮੀਂਹ ਦੀ ਭੇਂਟ ਚੜ੍ਹਿਆ ਪੰਜਾਬ ਖੇਤਾਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ

Kisan mela 2022 at PAU Ludhiana

ਪੰਜਾਬ ਯੂਨੀਵਰਸਿਟੀ ਵਿੱਚ ਦੋ ਸਾਲ ਬਾਅਦ ਲੱਗੇ ਕਿਸਾਨ ਮੇਲੇ ਦਾ ਦੂਜਾ ਦਿਨ ਅੱਜ ਮੀਂਹ ਦੀ ਭੇਂਟ ਚੱੜ ਗਿਆ ਜਾਪਦਾ ਹੈ।  ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਕਿਸਾਨ ਮੇਲੇ ਦੀਆਂ ਰੌਣਕਾਂ ਘਟਾ ਦਿੱਤੀਆਂ ਹਨ। ਪੰਜਾਬ ਵਿੱਚ ਲਗਾਤਾਰ ਪਾ ਰਹੇ ਮੀਂਹ ਨੇ ਮੇਲੇ ਵਿੱਚ ਵੱਧ ਰਹੇ ਇੱਕਠ ਨੂੰ ਪ੍ਰਭਾਵਿਤ ਕੀਤਾ ਹੈ। ਮੀਂਹ ਕਾਰਨ ਮੇਲੇ ਵਿੱਚ ਬੀਤੇ ਦਿਨ ਵਾਲੀਆਂ ਰੌਣਕਾਂ ਦੇਖਣ ਨੂੰ ਨਹੀਂ ਮਿਲੀਆਂ। ਪੀਏਯੂ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਬੱਦਲਵਾਈ ਬਣੇ ਰਹਿਣ ਕਾਰਨ ਕਿਤੇ ਕਿਤੇ ਛਿੱਟੇ ਪੈਣਾ ਦਾ ਅਨੁਮਾਨ ਹੈ।

ਮੇਲੇ ਵਿੱਚ ਆਉਣ ਵਾਲਿਆਂ ਦਾ ਕਹਿਣਾ ਹੈ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਮੇਲੇ ਵਿੱਚ ਲੱਗਾਏ ਗਏ ਕਿਸਾਨਾਂ ਦੇ ਲਈ ਖੇਤੀਬਾੜੀ ਦੇ ਨਵੇਂ ਸੰਦ ਦੇਖਣ ਨੂੰ ਨਹੀਂ ਨਿਲ ਰਹੇ ਹਨ।  ਮੀਂਹ ਕਾਰਨ ਮੇਲੇ ਵਿੱਚ ਲੱਗੀਆਂ ਵੱਖ- ਵੱਖ ਤਰ੍ਹਾਂ ਦੀਆਂ ਥੀਮਾਂ ਲੱਗੀਆਂ ਲਗਾਈਆਂ ਰਹਿ ਗਈਆਂ।

ਲੰਬੇ ਇੰਤਜ਼ਾਰ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਅੱਜ ਤੋਂ ਦੋ ਰੋਜ਼ਾ ਕਿਸਾਨ ਮੇਲੇ ਦੀ ਸ਼ੁਰੂਆਤ ਹੋ ਗਈ ਹੈ। ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਇਸ ਮੇਲੇ ਵਿੱਚ ਸ਼ਿਰਕਤ ਕਰ ਰਹੇ ਹਨ। ਇਹ ਮੇਲਾ ਕੱਲ੍ਹ ਤੱਕ ਚੱਲੇਗਾ। ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਂਮਾਰੀ ਦੀ ਵਜ੍ਹਾ ਕਰਕੇ ਵਰਚੁਅਲ ਕਿਸਾਨ ਮੇਲੇ ਲੱਗ ਰਹੇ ਸਨ। ਇਸ ਮਹਾਂਮਾਰੀ ਦੀ ਵਜ੍ਹਾ ਕਰਕੇ ਕਿਸਾਨਾਂ ਨੂੰ ਆਪਣੇ ਘਰਾਂ ਵਿੱਚ ਬੈਠ ਕੇ ਹੀ ਇੰਟਰਨੈੱਟ ਦੇ ਜ਼ਰੀਏ ਖੇਤੀਬਾੜੀ ਮਾਹਿਰਾਂ ਤੋਂ ਨਵੇਂ ਬੀਜਾਂ ਦੀ ਜਾਣਕਾਰੀ ਹਾਸਿਲ ਕਰਨ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ।

ਲੰਘੇ ਕੱਲ੍ਹ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਇਸ ਮੇਲੇ ਵਿੱਚ ਸ਼ਿਰਕਤ ਕਰ ਰਹੇ ਹਨ। ਪਿਛਲੇ ਦੋ ਸਾਲਾਂ ਤੋਂ ਕਰੋਨਾ ਮਹਾਂਮਾਰੀ ਦੀ ਵਜ੍ਹਾ ਕਰਕੇ ਵਰਚੁਅਲ ਕਿਸਾਨ ਮੇਲੇ ਲੱਗ ਰਹੇ ਸਨ। ਇਸ ਮਹਾਂਮਾਰੀ ਦੀ ਵਜ੍ਹਾ ਕਰਕੇ ਕਿਸਾਨਾਂ ਨੂੰ ਆਪਣੇ ਘਰਾਂ ਵਿੱਚ ਬੈਠ ਕੇ ਹੀ ਇੰਟਰਨੈੱਟ ਦੇ ਜ਼ਰੀਏ ਖੇਤੀਬਾੜੀ ਮਾਹਿਰਾਂ ਤੋਂ ਨਵੇਂ ਬੀਜਾਂ ਦੀ ਜਾਣਕਾਰੀ ਹਾਸਿਲ ਕਰਨ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਸੀ।

ਇਸ ਵਾਰ ਕਿਸਾਨ ਮੇਲੇ ਦਾ ਥੀਮ ਹੈ ‘ਕਿਸਾਨੀ, ਜਵਾਨੀ ਅਤੇ ਪੌਣ ਪਾਣੀ ਬਚਾਈਏ, ਆਉ ਰੰਗਲਾ ਪੰਜਾਬ ਬਣਾਈਏ।’ ਮੇਲੇ ਵਿੱਚ ਕਿਸਾਨਾਂ ਦੇ ਲਈ ਵੱਖ ਵੱਖ ਫਸਲਾਂ, ਸਬਜ਼ੀਆਂ ਦੇ ਪੌਦਿਆਂ, ਫ਼ਲ ਅਤੇ ਫੁੱਲਾਂ ਦੇ ਬੂਟਿਆਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਔਸ਼ਦੀ ਪੌਦਿਆਂ ਸਮੇਤ ਟਰੇਆਂ ਵਿੱਚ ਤਿਆਰ ਕੀਤੀ ਪਨੀਰੀ ਵੀ ਕਿਸਾਨਾਂ ਦਾ ਧਿਆਨ ਖਿੱਚ ਰਹੀ ਹੈ। ਕਿਸਾਨ ਮੇਲੇ ਵਿੱਚ ਕਿਸਾਨਾਂ ਦੇ ਲਈ ਖੇਤੀਬਾੜੀ ਦੇ ਨਵੇਂ ਸੰਦ ਲਗਾਏ ਗਏ ਹਨ। ਕਿਸਾਨਾਂ ਦੇ ਲਈ ਖਾਣ ਪੀਣ ਦੇ ਲਈ ਸਟਾਲ ਵੀ ਲਗਾਏ ਗਏ ਹਨ।

 

ਕੀ ਹੈ ਕਿਸਾਨ ਮੇਲਿਆਂ ਦਾ ਇਤਿਹਾਸ ?

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਲ ਭਰ ਵਿੱਚ ਦੋ ਵਾਰ ਹਾੜੀ ਅਤੇ ਸਾਉਣੀ ਦੌਰਾਨ ਕਿਸਾਨ ਮੇਲੇ ਲਗਾਏ ਜਾਂਦੇ ਹਨ। ਹਾੜੀ ਅਤੇ ਸਾਉਣੀ ਵਿੱਚ ਕਰੀਬ ਸੱਤ ਵੱਡੇ ਸੂਬਾ ਪੱਧਰੀ ਮੇਲੇ ਲੱਗਦੇ ਹਨ। ਬਾਕੀ ਕਰੀਬ 10 ਕੁ ਕਿਸਾਨ ਮੇਲੇ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਲੱਗਦੇ ਹਨ।

 

ਸਭ ਤੋਂ ਪਹਿਲਾ ਕਿਸਾਨ ਮੇਲਾ 1967 ਵਿੱਚ ਲੁਧਿਆਣਾ ਵਿੱਚ ਲੱਗਿਆ ਸੀ। ਉਸ ਸਮੇਂ ਯੂਨੀਵਰਸਿਟੀ ਨਹੀਂ ਬਣੀ ਸੀ। ਕਿਸਾਨ ਮੇਲੇ ਲੱਗਣ ਤੋਂ ਤਕਰੀਬਨ ਪੰਜ ਸਾਲ ਬਾਅਦ ਯੂਨੀਵਰਸਿਟੀ ਹੋਂਦ ਵਿੱਚ ਆਈ ਸੀ। ਕਿਸਾਨ ਮੇਲੇ ਲਗਾਉਣ ਦਾ ਮੁੱਖ ਮਕਸਦ ਕਿਸਾਨਾਂ ਨੂੰ ਨਵੇਂ ਬੀਜਾਂ ਦੀ ਜਾਣਕਾਰੀ ਦੇਣੀ, ਖੇਤੀਬਾੜੀ ਨਾਲ ਸਬੰਧਿਤ ਨਵੀਆਂ ਖੋਜਾਂ ਬਾਰੇ ਕਿਸਾਨਾਂ ਨੂੰ ਦੱਸਣਾ, ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਸੁਝਾਅ ਦਿੱਤੇ ਜਾਂਦੇ ਹਨ। ਸਿਰਫ਼ ਪੰਜਾਬ ਤੋਂ ਹੀ ਨਹੀਂ, ਬਲਕਿ ਵੱਖ ਵੱਖ ਥਾਵਾਂ ਤੋਂ ਕਿਸਾਨ ਇਨ੍ਹਾਂ ਮੇਲਿਆਂ ਦਾ ਹਿੱਸਾ ਬਣਦੇ ਹਨ।