‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਵੱਲੋਂ 165 ਥਾਂਵਾਂ ‘ਤੇ ਰੇਲਾਂ ਅਤੇ ਸੜਕਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। 28 ਥਾਂਵਾਂ ‘ਤੇ ਰੇਲ ਮਾਰਗ ਜਾਮ ਕੀਤੇ ਗਏ ਹਨ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਜੀ.ਟੀ. ਰੋਡ, ਗੋਲਡਨ ਗੇਟ, ਵੱਲਾ ਸਬਜ਼ੀ ਮੰਡੀ ਰੇਲ ਫਾਟਕ ਸਮੇਤ 87 ਥਾਂਵਾਂ, ਤਰਨਤਾਰਨ ਵਿੱਚ ਰੇਲ ਅਤੇ ਸੜਕਾਂ ‘ਤੇ 32 ਥਾਂਵਾਂ, ਗੁਰਦਾਸਪੁਰ ਜ਼ਿਲ੍ਹੇ ਦੇ 18 ਥਾਂਵਾਂ ‘ਤੇ, ਫ਼ਿਰੋਜਪੁਰ ਜ਼ਿਲ੍ਹੇ ਦੀਆਂ 15 ਥਾਂਵਾਂ, ਹੁਸ਼ਿਆਰਪੁਰ ਜ਼ਿਲ੍ਹੇ ‘ਚ 2 ਥਾਂਵਾਂ, ਕਪੂਰਥਲਾ ਜ਼ਿਲ੍ਹੇ ‘ਚ 5 ਥਾਂਵਾਂ, ਜਲੰਧਰ ਜ਼ਿਲ੍ਹੇ ‘ਚ 5 ਥਾਂਵਾਂ, ਮੋਗਾ ਵਿੱਚ 2 ਥਾਂਵਾਂ, ਫਾਜ਼ਿਲਕਾ ਵਿੱਚ 1, ਮੁਕਤਸਰ ਵਿੱਚ 1, ਫਰੀਦਕੋਟ ਵਿੱਚ 1 ਆਦਿ ਥਾਂਵਾਂ ‘ਤੇ ਹਜ਼ਾਰਾਂ ਲੋਕਾਂ ਵੱਲੋ ਸ਼ਮੂਲੀਅਤ ਕੀਤੀ ਗਈ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਨੰਗੇ ਧੜ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ਜਾਮ ਕੀਤਾ ਹੋਇਆ ਹੈ। ਕਿਸਾਨਾਂ ਵੱਲੋਂ ਰੇਲ ਮਾਰਗ ਵੱਲ੍ਹਾ ਜਾਮ ਕੀਤਾ ਗਿਆ ਹੈ।