‘ਦ ਖ਼ਾਲਸ ਬਿਊਰੋ :- ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਖੇਤੀ ਕਾਨੂੰਨਾਂ ਖਿਲਾਫ 29 ਨਵੰਬਰ ਤੋਂ ਛਿੜੇ ਅੰਦੋਲਨ ਦਾ ਅੱਜ 17ਵਾਂ ਦਿਨ ਹੋ ਗਿਆ ਹੈ। ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਦਿੱਲੀ ਵਿੱਚ ਕਿਸਾਨ ਮਜਦੂਰਾਂ ਨੂੰ ਆਇਆ ਨੂੰ ਤਿੰਨ ਦਿਨ ਹੋ ਗਏ ਹਨ, ਜਿਸ ‘ਤੇ ਕਿਸਾਨ-ਮਜਦੂਰਾਂ ਵੱਲੋਂ ਖੇਤੀ ਦੇ ਤਿੰਨ ਕਾਨੂੰਨ ਜੋ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਹਨ, ਨੂੰ ਰੱਦ ਕਰਾਉਣ ਦੇ ਮੰਤਵ ‘ਚ ਚਾਰੋ ਪਾਸਿਓ ਦਿੱਲੀ ਘੇਰੀ ਜਾ ਰਹੀ ਹੈ।
ਜਨ: ਸਕੱਤਰ ਸਰਵਨ ਸਿੰਘ ਪੰਧੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਕਿਸਾਨ ਭਾਈਚਾਰੇ ਦਾ ਕੇਂਦਰ ਦੇ ਪਾਸ ਕੀਤੇ ਗਏ ਤਿੰਨੇ ਕਾਨੂੰਨ ( ਪਰਾਲੀ ਐਕਟ, ਬਿਜਲੀ ਸੋਧ ਬਿੱਲ ਅਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ‘ਤੇ ਗਰੰਟੀ ਤੇ ਸਵਾਮੀ ਨਾਥਨ ਕਮੀਸ਼ਨ ਦੀ ਰਿਪੋਰਟ ਅਨੁਸਾਰ ਭਾਅ ) ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ, ਪਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਬਜ਼ਿੱਦ ਹੈ, ਸਿਰਫ ਇਨ੍ਹਾਂ ਹੀ ਨਹੀਂ ਸਰਕਾਰ ਨੇ ਕਿਸਾਨਾਂ ਖਿਲਾਫ ਇੰਟਰਨੈੱਟ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਕੁੰਡਲੀ-ਸਿੰਘੂ ਬਾਰਡਰ ‘ਤੇ ਕਿਸਾਨਾਂ ਦਾ ਵੱਡੇ ਇਕੱਠ ਨਾਲ ਧਰਨਾ ਚੱਲ ਰਿਹਾ ਹੈ, ਜਿਸ ਨਾਲ ਕਿਸਾਨ ਜਥੇਬੰਦੀਆਂ ਨੇ ਵੱਡੀ ਗਿਣਤੀ ਦੀ ਆਵਾਜਾਈ ਨੂੰ ਜਾਮ ਕੀਤਾ ਹੋਇਆ ਹੈ।
ਪੰਧੇਰ ਨੇ ਜਾਣਕਾਰੀ ਦਿੰਦਿਆਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਲੋਕਲ ਹਿੰਦੀ ਦੀਆਂ ਅਖਬਾਰਾਂ ਰਾਹੀ ਕਿਸਾਨ ‘ਤੇ ਸਾਰਾ ਨੁਕਸਾਨ ਥੋਪ ਰਹੀ ਹੈ, ਜਦਕਿ ਕਿਸਾਨ ਜਥੇਬੰਦੀਆਂ ਨੇ ਇੱਕ ਮਹੀਨਾ ਪਹਿਲਾਂ ਕੇਂਦਰ ਨੂੰ ਖੇਤੀ ਕਾਨੁੰਨਾਂ ਖਿਲਾਫ ਦਿੱਲੀ ਧਰਨਾ ਕਰਨ ਦੀ ਚਿਤਾਵਨੀ ਦਿੱਤੀ ਸੀ, ਸੋ ਇਸ ਲਈ ਦਿੱਲੀ ਦੇ ਨੁਕਸਾਨ ਲਈ ਕਿਸਾਨ ਨਹੀਂ ਬਲਕਿ ਕੇਂਦਰ ਸਰਕਾਰ ਜ਼ੁੰਮੇਵਾਰ ਹਨ, ਜੇਕਰ ਮੋਦੀ ਸਰਕਾਰ ਸਾਡੀਆਂ ਮੰਗਾ ਮੰਣ ਲੈਣ ਤਾਂ ਅਸੀਂ ਅੱਜ ਦਿੱਲੀ ਛੱਡ ਪੰਜਾਬ ਆਪਣੇ ਘਰ ਆਉਣ ਲਈ ਤਿਆਰ ਹਾਂ।
ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ 14 ਦਸੰਬਰ ਨੂੰ ਜੋ ਰੱਖਿਆ ਮੰਤਰੀ ਦਾ ਬਿਆਨ ਆਇਆ ਉਹ ਸਿਰਫ ਕਿਸਾਨਾਂ ਅਤੇ ਲੋਕਾਂ ਦੀਆਂ ਅੱਖਾ ਵਿੱਚ ਘੱਟਾ ਪਾਉਣ ਵਾਲਾ ਸੀ, ਜੋ ਕਿ ਦੇਸ਼ ਨੂੰ ਗੁੰਮਰਾਹ ਕਰਨ ਦੇ ਬਿਆਨਬਾਜ਼ੀ ਹੈ। ਮੋਦੀ ਕਿਸਾਨਾਂ ਨਾਲ ਗੱਲ ਕਰਨ ਲਈ ਬਿਲਕੁਲ ਤਿਆਰ ਨਹੀਂ, ਸਰਕਾਰ ਮੀਡੀਆ ‘ਚ ਇਹ ਅਫਵਾਹ ਫੈਲਾਉਦੀ ਹੈ ਕਿ ਸਾਡੀ ਸਰਕਾਰ ਤਾਂ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਹੈ, ਪਰ ਇਹ ਕੇਂਦਰ ਸਰਕਾਰ ਦੀ ਵੱਡੀ ਚਾਲ ਹੈ ਕਿ ਕਿਸਾਨਾਂ ਦੇ ਅੜੀਅਲ ਸੁਭਾਅ ਨੂੰ ਲੋਕਾਂ ਸਾਹਮਣੇ ਪੇਸ਼ ਕਰਕੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਸਕੇ, ਜਦਕਿ ਅਜੀਹਾ ਨਹੀਂ ਹੈ ਕਿਸਾਨ ਸਰਕਾਰ ਨਾਲ ਗੱਲ ਕਰਨ ਲਈ ਤਿਆਰ ਹੈ ਪਰ ਕੇਂਦਰ ਸਰਕਾਰ ਗੱਲਬਾਤ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਨਹੀਂ ਕਰਦੀ ਬਲਕਿ ਉਨ੍ਹਾਂ ਵਿੱਚ ਸੋਧ ਕਰਨ ਦੇ ਮੁੱਦੇ ਨੂੰ ਵਾੜ ਲੈਂਦੀ ਹੈ। ਸੋ ਮੋਦੀ ਨੂੰ ਹੱਡ ਧਰਮੀ ਛੱਡ ਕੇ ਭਾਰਤ ਦੇ ਲੋਕਾਂ ਦੀ ਅਵਾਜ਼ ਸੁਣਨੀ ਚਾਹੀਦੀ ਹੈ।
ਪੰਧੇਰ ਨੇ ਕਿਹਾ ਕਿ ਦਿੱਲੀ ਵਿੱਚ ਕਿਸਾਨ ਭਾਈਚਾਰ ਦਾ ਚੱਲ ਰਿਹਾ ਕਿਸਾਨੀ ਅੰਦੋਲਨ ਲੰਮਾ ਚਲੇਗਾ, ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨਿਆ ਜਾਂਦੀਆਂ ਹੈ। ਇਸ ਕਰਕੇ ਸਾਰੇ ਲੋਕਾਂ ਅਤੇ ਕਿਸਾਨਾਂ ਨੂੰ ਬੇਣਤੀ ਹੈ ਕਿ ਪਿੰਡਾ, ਕਸਬਿਆ ਅਤੇ ਸ਼ਹਿਰਾਂ ਵਿੱਚੋਂ ਫੰਡ ਅਤੇ ਵੱਡਾ ਤਿਆਰੀ ਕਰੋਂ ਤਾਂ ਜੋ ਕਿਸਾਨੀ ਦੇ ਅੰਤਿਮ ਅੰਦੋਲਨ ਨੂੰ ਫਤਿਹ ਕੀਤਾ ਜਾ ਸਕੇ।