Punjab

ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦਾ ਨੰਗੇ ਧੜ ਪ੍ਰਦਰਸ਼ਨ ! ਇਸ ਖ਼ਤਰੇ ਤੋਂ ਕੀਤਾ ਅਗਾਹ

ਦ ਖ਼ਾਲਸ ਬਿਊਰੋ : ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਵੱਲਾ ਅਮ੍ਰਿਤਸਰ ਸਮੇਤ 11 ਥਾਵਾਂ ‘ਤੇ ਪ੍ਰਦਸ਼ਨ ਚੱਲ ਰਿਹਾ ਹੈ। ਮੋਰਚੇ ਦੇ ਚੌਥੇ ਦਿਨ ਕਿਸਾਨਾਂ ਮਜਦੂਰਾਂ ਨੇ ਸਰਕਾਰਾਂ ਖਿਲਾਫ ਨੰਗੇ ਧੜ ਹੋ ਕੇ ਪ੍ਰਦ ਰਸ਼ਨ ਕੀਤਾ ।

ਕਾਰਪੋਰੇਟ ਵੱਲੋਂ ਪਾਣੀਆਂ ‘ਤੇ ਹਮ ਲੇ ਦੇ ਵਿਰੁੱਧ ਲੱਗੇ ਇਸ ਮੋਰਚੇ ਵਿਚ ਬੀਬੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ,ਪ੍ਰਦਰਸ਼ਨ ਕਰ ਰਹੇ ਕਿਸਾਨਾਂ ਮਜਦੂਰਾਂ ਨੇ ਦਾਅਵਾ ਕੀਤਾ ਕਿ ਵਿਸ਼ਵ ਬੈਂਕ ਦੀਆ ਪਾਣੀਆਂ ‘ਤੇ ਕਬਜ਼ੇ ਕਰਨ ਦੀਆਂ ਸਰਕਾਰੀ ਨੀਤੀਆਂ ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦਿਤਾ ਜਾਵੇਗਾ ਅਤੇ ਪੰਜਾਬ ਦੇ ਦਰਿਆਈ ਪਾਣੀ ਦਾ ਮੁੱਲ ਨਹੀਂ ਲਾਇਆ ਜਾਵੇਗਾ।

ਪਾਣੀ ਦੇ ਹੱਕ ਲਈ ਪ੍ਰਦਰ ਸ਼ਨ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਫੈਕਟਰੀਆਂ ਲਗਾਤਾਰ ਜਹਿਰੀਲਾ ਪਾਣੀ ਧਰਤੀ ਹੇਠ ਅਤੇ ਬਰਸਾਤੀ ਨਾਲਿਆਂ ਵਿੱਚ ਪਾ ਕੇ ਧਰਤੀ ਹੇਠਲੇ ਪਾਣੀਆਂ ਅਤੇ ਲੋਕਾਂ ਦੀ ਸਹਿਤ ਨਾਲ ਖ਼ਤਰਨਾਕ ਖੇਡਾਂ ਖੇਡ ਰਹੀਆਂ ਹਨ।

ਜਦਕਿ ਸਰਕਾਰਾਂ ਕਾਰਪੋਰੇਟ ਦੇ ਦਬਾਵ ਹੇਠ ਚੁੱਪ ਹਨ। ਪੰਧੇਰ ਨੇ ਕਿਹਾ ਕਿ ਆਮ ਜਨਤਾ ਜ਼ਹਿਰੀਲੇ ਪਾਣੀ ਨਾਲ ਮਾਰੂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।

ਸਾਫ ਪਾਣੀ ਮੁਹੱਈਆ ਕਰਵਾਉਣ ਦੀ ਆੜ ਹੇਠ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਵਾਰ ਪਾਣੀਆਂ ਦਾ ਕੰਟਰੋਲ ਨਿੱਜੀ ਹੱਥਾਂ ਵਿਚ ਆਉਣ ਤੋਂ ਬਾਅਦ ਪ੍ਰਾਈਵੇਟ ਸਕੂਲਾਂ,ਹਸਪਤਾਲਾਂ,ਬੱਸਾਂ,ਬਿਜਲੀ ਦੀ ਤਰਜ਼ ‘ਤੇ ਆਮ ਜਨਤਾ ਦੀ ਲੁੱਟ ਤੈਅ ਹੈ।

ਇਸ ਮੌਕੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਧਰਤੀ ਹੇਠਲੇ ਪਾਣੀ ਨੂੰ ਉਚਾ ਚੁੱਕਣ ਲਈ ਸਰਕਾਰ ਕੋਲ ਕੋਈ ਠੋਸ ਪੋਲਿਸੀ ਨਹੀਂ ਹੈ, ਆਮ ਜਨਤਾ ਨੂੰ ਅਪੀਲ ਕੀਤੀ ਕਿ ਪਾਣੀ ਹਰ ਵਰਗ ਦੀ ਜਰੂਰਤ ਹੈ ਇਸ ਲਈ ਸਾਰੇ ਵਰਗਾ ਨੂੰ ਚਾਹੀਦਾ ਕਿ ਉਹ ਇਸ ਲੜਾਈ ਵਿਚ ਜਥੇਬੰਦੀਆਂ ਦਾ ਸਾਥ ਦੇਣ ਕਿਉਂ ਕਿ ਪਾਣੀ ਸਾਰੇ ਮਨੁੱਖਾ ਦੀ ਜਰੂਰਤ ਹੈ।