‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਪੂਰੇ ਦੇਸ਼ ਵਿੱਚ ਭਰਵਾਂ ਹੁੰਘਾਰਾ ਮਿਲਿਆ ਹੈ। ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਤਕਰੀਬਨ ਹਰ ਪਾਸੇ ਤੋਂ ਕਿਸਾਨਾਂ ਦਾ ਲੋਕਾਂ ਨੇ ਸਾਥ ਦਿੱਤਾ ਹੈ। ਧਰਨਿਆਂ ਉੱਤੇ ਮੌਜੂਦ ਜਥੇਬੰਦੀਆਂ ਨੇ ਵੀ ਕਿਸਾਨ ਲੀਡਰਾਂ ਦੀਆਂ ਹਦਾਇਤਾਂ ਦਾ ਪਾਲਣ ਕੀਤਾ ਤੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੂੰ ਨਾਕਿਆਂ ਤੋਂ ਜਾਣ ਦਿੱਤਾ ਹੈ।
ਇਸ ਦੌਰਾਨ ਮੋਹਾਲੀ ਛੇ ਫੇਜ ਤੋਂ ਸ਼ਾਮੀ ਚਾਰ ਵਜੇ ਇਸ ਬੰਦ ਦੀ ਕਾਲ ਦੀ ਸਮਾਪਤੀ ਤੋਂ ਪਹਿਲਾਂ ਕਿਸਾਨਾਂ ਨੇ ਪੂਰੇ ਜੋਸ਼ ਨਾਲ ਮੋਦੀ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਮੋਦੀ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਵੱਲ ਸੋਚਣਾ ਚਾਹੀਦਾ। ਇਸ ਮੌਕੇ ਜਦੋਂ ਪੂਰੇ ਚਾਰ ਵੱਜੇ ਤਾਂ ਬੰਦ ਦੀ ਕਾਲ ਮੁਤਾਬਿਕ ਬੋਲੇ ਸੋ ਨਿਹਾਲ ਦਾ ਜੈਕਾਰਾ ਛੱਡ ਕੇ ਸੜਕ ‘ਤੇ ਲਗਾਇਆ ਧਰਨਾ ਚੁੱਕਿਆ ਤੇ ਟ੍ਰੈਫਿਕ ਸੁਚਾਰੂ ਹੋ ਗਈ।