India International Punjab

ਪਾਕਿਸਤਾਨ ਦੇ ਇਸ ਇਲਾਕੇ ‘ਚ ਕਿ ਰਪਾਨ ਨਹੀਂ ਲਿਜਾ ਸਕਦੇ ਸਿੱਖ

‘ਦ ਖ਼ਾਲਸ ਟੀਵੀ ਬਿਊਰੋ:- ਸਿੱਖ ਧਰਮ ਆਪਣੀ ਸੰਗਤ ਨੂੰ ਪੰਜ ਕਕਾਰ, ਕੇਸ਼, ਕੜਾ, ਕੰਘਾ, ਕੱਛਾ ਤੇ ਕਿ ਰਪਾਨ ਧਾਰਣ ਕਰਨ ਤੇ ਇਸਦੀ ਪਾਲਣਾ ਕਰਨ ਲਈ ਕਹਿੰਦਾ ਹੈ, ਪਰ ਪਾਕਿਸਤਾਨ ਦੇ ਖੈਬਰਪਖਤੂਨਖਵਾ ਵਿੱਚ ਸਿੱਖਾਂ ਨੂੰ ਜਨਤਕ ਤੌਰ ਉੱਤੇ ਕਿਰਪਾਨ (ਛੋਟਾ ਸਿਰੀ ਸਾਹਿਬ) ਲੈ ਕੇ ਜਾਣ ਦੀ ਇਜਾਜਤ ਨਹੀਂ ਹੈ। ‘ਦ ਐਕਸਪ੍ਰੈੱਸ ਟ੍ਰਿਬਿਊਨ ਦੀ ਖਬਰ ਦੇ ਮੁਤਾਬਿਕ ਕਿਰਪਾਨ ਨੂੰ ਲੈ ਕੇ ਕੋਈ ਕਾਨੂੰਨ ਨਾ ਹੋਣ ਕਰਕੇ ਖੈਬਰ ਪਖਤੂਨਖਵਾ ਦੇ ਸਿੱਖ ਭਾਈ ਪਰੇਸ਼ਾਨ ਹਨ। ਉੱਥੇ ਹੀ ਪਾਕਿਸਤਾਨ ਦਾ ਸੰਵਿਧਾਨ ਧਰਮ ਦੀ ਆਜਾਦੀ ਦੀ ਗਰੰਟੀ ਦਿੰਦਾ ਹੈ।

Kirpan

ਦੱਸ ਦਈਏ ਕਿ ਆਮਤੌਰ ਉੱਤੇ ਸਿੱਖ 4 ਤੋਂ 5 ਇੰਚ ਦੀ ਕਿ ਰਪਾਨ, ਜਿਸਨੂੰ ਛੋਟਾ ਸਿਰੀ ਸਾਹਿਬ ਵੀ ਕਿਹਾ ਜਾਂਦਾ ਹੈ, ਇਸਨੂੰ ਇਕ ਛੋਟੀ ਮਿਆਨ ਵਿਚ ਰੱਖ ਕੇ ਧਾਰਣ ਕਰਦੇ ਹਨ। ਹਾਲਾਂਕਿ ਇਸਨੂੰ ਕੱਪੜਿਆ ਹੇਠਾਂ ਢੱਕ ਕੇ ਰੱਖਿਆ ਜਾਂਦਾ ਹੈ ਤੇ ਕੁੱਝ ਸਿੱਖ ਇਸਨੂੰ ਕੱਪੜਿਆਂ ਦੇ ਉੱਪਰ ਸਜਾਉਂਦੇ ਹਨ। ਕਿਰਪਾਨ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਸੰਘਰਸ਼ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ ਤੇ ਸਿੱਖ ਧਰਮ ਦਾ ਇਹ ਵੀ ਇੱਕ ਅਟੁੱਟ ਅੰਗ ਤੇ ਸ਼ਾਸਤਰ ਹੈ।

ਖਬਰ ਦੇ ਮੁਤਾਬਿਕ ਖੈਬਰ ਪਖਤੂਨਖਵਾ ਦੇ ਸਿੱਖ ਭਾਈਚਾਰੇ ਦੇ ਲੋਕ ਸਰਕਾਰੀ ਦਫਤਰਾਂ ਵਿੱਚ ਜਾਣ, ਅਦਾਲਤ ਜਾਂ ਪੁਲਿਸ ਸਟੇਸ਼ਨ ਉੱਤੇ ਦਾਖਿਲ ਹੋਣ ਤੇ ਹਵਾਈ ਯਾਤਰਾ ਵੇਲੇ ਇਸਨੂੰ ਨਾਲ ਲੈ ਕੇ ਜਾਣ ਲਈ ਕਾਨੂੰਨ ਬਣਾਉਣ ਉੱਤੇ ਜੋਰ ਦੇ ਰਹੇ ਹਨ।

ਪ੍ਰਾਂਤ ਵਿਧਾਨਸਭਾ ਦੇ ਅਲਪਸੰਖਿਅਕ ਮੈਂਬਰ ਰੰਜੀਤ ਸਿੰਘ ਇਸ ਤਰ੍ਹਾਂ ਦੇ ਕਾਨੂੰਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਮੁਖਰ ਹਨ, ਕਿਉਂ ਕਿ ਉਨ੍ਹਾਂ ਨੂੰ ਪ੍ਰਾਂਤ ਵਿਧਾਨਸਭਾ ਵਿਚ ਸਟੀਲ ਦੀ ਤਲਵਾਰ ਲੈ ਕੇ ਜਾਣ ਦੀ ਮਨਜੂਰੀ ਨਹੀਂ ਦਿੱਤੀ ਗਈ ਸੀ।

ਰੰਜੀਤ ਸਿੰਘ ਨੇ ਕਿਹਾ ਕਿ ਜਦੋਂ ਮੈਂ ਵਿਧਾਨਸਭਾ ਵਿੱਚ ਦਾਖਿਲ ਹੁੰਦਾ ਹਾਂ, ਤਾਂ ਮੈਨੂੰ ਅਕਸਰ ਆਪਣੀ ਤਲਵਾਰ ਬਾਹਰ ਛੱਡ ਕੇ ਆਉਣ ਲਈ ਕਿਹਾ ਜਾਂਦਾ ਹੈ, ਜਿਸ ਕਾਰਣ ਮੈਨੂੰ ਤਲਵਾਰ ਨੂੰ ਕਾਰ ਜਾਂ ਬ੍ਰੀਫਕੇਸ ਵਿਚ ਰੱਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਰਨਾ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਉੱਤੇ ਸੱਟ ਮਾਰਨ ਵਾਂਗ ਹੈ।

ਕਾਨੂੰਨ ਦੀ ਮੰਗ ਕਰਨ ਵਾਲੇ ਇਹ ਕੋਈ ਇਕੱਲੇ ਸਖਸ਼ ਨਹੀਂ ਹਨ। ਪੇਸ਼ਾਵਰ ਦੇ ਇਕ ਸਿੱਖ ਸਮਾਜਿਕ ਵਰਕਰ ਤੇ ਨੌਜਵਾਨ ਸਭਾ ਖੈਬਰ ਪਖਤੂਨਖਵਾ ਵਿੱਚ ਅਲਪਸੰਖਿਅਕ ਮਾਮਲਿਆਂ ਦੇ ਮੰਤਰੀ ਬਾਬਾ ਗੁਰਪਾਲ ਸਿੰਘ ਕਿਰਪਾਨ ਨਾਲ ਨਾ ਰੱਖਣ ਦੇ ਅਧਿਕਾਰ ਦੇ ਨਾ ਹੋਣ ਕਾਰਨ ਆਪਣਾ ਦਰਦ ਬਿਆਨ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨੇ ਸਾਡੇ ਲਈ ਪੰਜ ਚੀਜਾਂ ਜਰੂਰੀ ਦੱਸੀਆਂ ਗਈਆਂ ਹਨ, ਇਨ੍ਹਾਂ ਵਿੱਚੋਂ ਇਕ ਨੂੰ ਨਾਲ ਨਾ ਰੱਖਣ ਦੀ ਇਜਾਜਤ ਨਾ ਦੇਣਾ ਬਹੁਤ ਕਸ਼ਟਦਾਇਕ ਹੈ।