ਬਿਊਰੋ ਰਿਪੋਰਟ : 18 ਮਾਰਚ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਪੁਲਿਸ ਕਾਰਵਾਈ ਤੋਂ ਬਾਅਦ ਪਰਿਵਾਰ ਨੂੰ ਲੈਕੇ ਵੱਖ-ਵੱਖ ਖਬਰਾਂ ਆ ਰਹੀਆਂ ਸਨ ਖਾਸ ਕਰਕੇ ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਨੂੰ ਲੈਕੇ । ਕੁਝ ਚੈਨਲ ਅਤੇ ਵੈੱਬ ਸਾਇਟਸ ਦਾਅਵਾ ਕਰ ਰਹੀਆਂ ਸਨ ਕਿ ਅੰਮ੍ਰਿਤਪਾਲ ਸਿੰਘ ਅਤੇ ਪਤਨੀ ਕਿਰਨਦੀਪ ਕੌਰ ਦੇ ਵਿਚਾਲੇ ਰਿਸ਼ਤੇ ਚੰਗੇ ਨਹੀਂ ਸਨ, ਅੰਮ੍ਰਿਤਪਾਲ ਸਿੰਘ ਪਤਨੀ ‘ਤੇ ਤਸ਼ਦੱਦ ਕਰਦੇ ਸਨ । ਇੰਨਾਂ ਸਾਰਿਆਂ ਅਫਵਾਹਾਂ ਅਤੇ ਬੇਤੁਕੀ ਗੱਲਾਂ ਦਾ ਜਵਾਬ ਦੇਣ ਲਈ ਪਤਨੀ ਕਿਰਨਦੀਪ ਕੌਰ ਪਹਿਲੀ ਵਾਰ ਸਾਹਮਣੇ ਆਈ ਹੈ । ਕਿਰਨਦੀਪ ਕੌਰ ਨੇ ਬੜੀ ਹੀ ਹਿੰਮਤ ਨਾਲ ਆਪਣਾ ਪੱਖ ਰੱਖ ਦੇ ਹੋਏ ਪਤੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਚਿੰਤਾ ਜ਼ਾਹਿਰ ਤਾਂ ਕੀਤੀ ਪਰ ਨਾਲ ਹੀ ਇਹ ਵੀ ਦਾਅਵਾ ਕੀਤਾ ਉਨ੍ਹਾਂ ਨੂੰ ਪਤਾ ਸੀ ਕੀ ਜਦੋਂ ਪਤਨੀ ਅਤੇ ਪੰਥ ਨੂੰ ਚੁਨਣ ਦਾ ਸਮਾਂ ਆਏਗਾ ਤਾਂ ਅੰਮ੍ਰਿਤਪਾਲ ਹਮੇਸ਼ਾ ਪੰਥ ਨੂੰ ਪਹਿਲਾਂ ਅੱਗੇ ਰੱਖਣਗੇ । ਪਤਨੀ ਕਿਰਨਦੀਪ ਕੌਰ ਨੇ ਕਿਹਾ ਅੰਮ੍ਰਿਤਪਾਲ ਸਿੰਘ ਨੇ ਬਿਨਾਂ ਲੁਕਾਏ ਇਹ ਇਰਾਦਾ ਪਹਿਲਾਂ ਹੀ ਉਸ ਦੇ ਸਾਹਮਣੇ ਜ਼ਾਹਿਰ ਕਰ ਦਿੱਤਾ ਸੀ । ਕਿਰਨਦੀਪ ਨੇ ਇਹ ਵੀ ਦੱਸਿਆ ਕਿ ਕਿਵੇਂ ਅਤੇ ਕਦੋਂ ਉਸ ਦੀ ਮੁ੍ਲਾਕਾਤ ਅੰਮ੍ਰਿਤਪਾਲ ਸਿੰਘ ਦੇ ਨਾਲ ਹੋਈ ? ਕਿਰਨਦੀਪ ਕੌਰ ਨੇ ਅੰਮ੍ਰਿਤਪਾਲ ਨਾਲ ਜੁੜੇ ਹੋਰ ਵੀ ਕਈ ਅਹਿਮ ਸਵਾਲਾਂ ਦਾ ਜਵਾਬ ਅੰਗਰੇਜ਼ੀ ਦੀ ਵੈੱਬਸਾਈਡ ‘THE WEEK MAGAZINE’ ਨੂੰ ਇੰਟਰਵਿਊ ਦੌਰਾਨ ਦਿੱਤੇ । ਅਸੀਂ ਮੈਗਜ਼ੀਨ ਦਾ ਧੰਨਵਾਦ ਕਰਦੇ ਹੋਏ ਪੰਜਾਬ ਦੇ ਪਾਠਕਾ ਤੱਕ ਇਸ ਇੰਟਰਵਿਊ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਕਰ ਰਹੇ ਹਾਂ।
1.
ਸਵਾਲ – ਤੁਸੀਂ ਕਿਹਾ ਅੰਮ੍ਰਿਤਪਾਲ ਸਿੰਘ ਬੇਗੁਨਾਹ ਹੈ,ਕੀ ਉਸ ਨੂੰ ਕੋਈ ਡਰ ਨਹੀਂ ? ਜਾਂ ਫਿਰ ਉਹ ਕਾਨੂੰਨ ਨੂੰ ਸਮਝ ਨਹੀਂ ਸਕੇ ?
ਜਵਾਬ – ਅੰਮ੍ਰਿਤਪਾਲ ਸਿੰਘ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ। ਉਹ ਇਸ ਚੀਜ਼ ਤੋਂ ਜਾਣੂ ਸਨ, ਜੇਕਰ ਸਰਕਾਰ ਉਸ ਦੇ ਖਿਲਾਫ ਹੋਈ ਤਾਂ ਉਸ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ । ਪਰ ਉਸ ਨੇ ਇਹ ਨਹੀਂ ਦੱਸਿਆ ਕਿ ਉਸ ਨਾਲ ਇਸ ਹੱਦ ਤੱਕ ਹੋ ਸਕਦਾ ਹੈ। ਜੋ ਉਨ੍ਹਾਂ ਨਾਲ ਕੀਤਾ ਗਿਆ ਹੈ ਉਹ ਗੈਰ ਕਾਨੂੰਨੀ ਹੈ,ਇਹ ਸਹੀ ਨਹੀਂ ਹੈ ਕਿ ਕਿਸੇ ਨੂੰ ਵੀ ਇਸ ਤਰ੍ਹਾਂ ਡਿਟੇਨ ਕੀਤਾ ਜਾਏ। ਮੈਂ ਜਾਣ ਦੀ ਸੀ ਕਿ ਜੋ ਉਹ ਕਰ ਰਹੇ ਹਨ ਉਸ ਵਿੱਚ ਰਿਸਕ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ। ਮੈਂ ਹਮੇਸ਼ਾ ਅੰਮ੍ਰਿਤ ਨੂੰ ਪੁੱਛ ਦੀ ਸੀ ਕੀ ਅਜਿਹਾ ਰਿਸਕ ਹੋ ਸਕਦਾ ਹੈ ? ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਉਹ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਸਰਕਾਰ ਨੂੰ ਇਹ ਪਸੰਦ ਨਹੀਂ ਹੈ ।
2.
ਸਵਾਲ – ਮਿਲਣ ਤੋਂ ਪਹਿਲਾਂ ਕੀ ਤੁਹਾਨੂੰ ਪਤਾ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਸਿੱਖੀ ਦਾ ਪ੍ਰਚਾਰਕ ਹੈ ?
ਜਵਾਬ – ਹਾਂ ਮੈਨੂੰ ਪਤਾ ਸੀ, ਅੰਮ੍ਰਿਤਪਾਲ ਸਿੰਘ ਦੇ ਇੱਕ ਪ੍ਰੋਜੈਕਟਰ ਦੇ ਬਾਰੇ ਸਭ ਤੋਂ ਪਹਿਲਾਂ ਮੈਂ ਅੰਮ੍ਰਿਤਪਾਲ ਸਿੰਘ ਨੂੰ ਮੈਸੇਜ ਕੀਤੀ ਸੀ ਜਦੋਂ ਉਸ ਨੇ ਇੰਸਟਰਾਗਰਾਮ ‘ਤੇ ਲਾਈਵ ਹੋ ਕੇ ਸਿੱਖੀ ਦੇ ਪ੍ਰਚਾਰ ਅਤੇ ਭਾਸ਼ਾ ਬਚਾਉਣ ਦਾ ਹੋਕਾ ਦਿੱਤਾ ਸੀ । ਇਸ ਦੌਰਾਨ ਸਾਡੇ ਦੋਵਾਂ ਦੀ ਜਾਣ-ਪਛਾਣ ਹੋਈ ਸੀ । ਪਰ ਉਸ ਵਕਤ ਮੈਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਸਾਡਾ ਵਿਆਹ ਵੀ ਹੋ ਸਕਦਾ ਹੈ।
3.
ਸਵਾਲ – ਕੀ ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਦੇ ਹੋ ?
ਜਵਾਬ – ਬਿਲਕੁਲ ਮੈਂ ਪਿਛਲੇ 1 ਸਾਲ ਤੋਂ ਅੰਮ੍ਰਿਤਪਾਲ ਸਿੰਘ ਨੂੰ ਇੰਸਟਰਾਗਰਾਮ ‘ਤੇ ਫਾਲੋ ਕਰ ਰਹੀ ਹਾਂ, ਮੈਂ ਵੇਖਿਆ ਸੀ ਕਿ ਉਹ ਕਾਫੀ ਮਸ਼ਹੂਰ ਹੋ ਗਏ ਸੀ ਉਨ੍ਹਾਂ ਦੀ ਪੋਸਟ ਲੋਕਾਂ ਵਿੱਚ ਸ਼ੇਅਰ ਕੀਤੀ ਜਾਂਦੀ ਸੀ । ਮੈਂ ਮੈਸੇਜ ਭੇਜ ਕੇ ਅੰਮ੍ਰਿਤਪਾਲ ਸਿੰਘ ਦੀ ਸ਼ਲਾਘਾ ਵੀ ਕੀਤੀ ਸੀ । ਮੈਂ ਕਿਹਾ ਸੀ ਕਿ ਤੁਸੀਂ ਜੋ ਕਰ ਰਹੇ ਹੋ ਬਹੁਤ ਚੰਗਾ ਹੈ, ਮੈਂ ਕਿਹਾ ਸੀ ਤੁਹਾਡੀ ਆਵਾਜ਼ਾ ਵਿੱਚ ਦਮ ਹੈ ਮੈਂ ਤੁਹਾਡੀ ਹਮਾਇਤ ਕਰਾਂਗੀ। ਇਹ ਸਿਰਫ਼ ਹਮਾਇਤ ਭਰਿਆ ਮੈਸੇਜ ਸੀ ।
4.
ਸਵਾਲ: ਕੀ ਤੁਹਾਨੂੰ ਲੱਗ ਦਾ ਹੈ ਕੀ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਵਿੱਚ ਕੁਝ ਗਲਤ ਕੀਤਾ ਹੈ ?
ਜਵਾਬ: ਅੰਮ੍ਰਿਤਪਾਲ ਸਿੰਘ ਨੇ ਹਮੇਸ਼ਾ ਧਰਮ ਅਤੇ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕੀ ਹੈ । ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ,ਉਹ ਬੇਕਸੂਰ ਹਨ। ਆਪਣੇ ਧਰਮ ਦਾ ਪ੍ਰਚਾਰ ਕਰਨਾ ਗਲਤ ਨਹੀਂ ਹੈ । ਅੰਮ੍ਰਿਤਪਾਲ ਸਿੰਘ ਨੇ ਹਮੇਸ਼ਾ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ । ਅੱਜ ਉਨ੍ਹਾਂ ਨੂੰ ਗਲਤ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਹੈ ਨਹੀਂ ਸਾਡੇ ਵਿੱਚ ਕੋਈ ਵੀ ਕਾਮਨ ਜਾਨਣ ਵਾਲਾ ਨਹੀਂ ਸੀ,ਕੋਈ ਵੀ ਤੀਜਾ ਇਨਸਾਨ ਨਹੀਂ ਸੀ ਜਿਸ ਦੀ ਵਜ੍ਹਾ ਕਰਕੇ ਸਾਡਾ ਵਿਆਹ ਹੋਇਆ ਸਿਰਫ਼ ਪਰਿਵਾਰ ਹੀ ਸੀ ।
5.
ਸਵਾਲ- ਤੁਸੀਂ ਕੀ ਸੋਚ ਦੇ ਹੋ ਕੀ ਅੰਮ੍ਰਿਤਪਾਲ ਸਿੰਘ ਨੂੰ ਤੁਹਾਡੇ ਵਿੱਚ ਕਿਹੜੀ ਗੱਲ ਚੰਗੀ ਲੱਗੀ ?
ਜਵਾਬ – ਮੈਨੂੰ ਲੱਗ ਦਾ ਹੈ ਕਿ ਜਿਸ ਤਰ੍ਹਾਂ ਨਾਲ ਵਿਦੇਸ਼ ਵਿੱਚ ਪੜ੍ਹਨ ਦੇ ਬਾਵਜ਼ੂਦ ਮੈਂ ਆਪਣੇ ਧਾਰਮਿਕ ਜੜ੍ਹਾ ਨਾਲ ਜੁੜੀ ਰਹੀ, ਮੈਂ ਦਿਨ ਵਿੱਚ 5 ਵਾਰ ਪਾਠ ਕਰਦੀ ਹਾਂ, ਬਜ਼ੁਰਗਾਂ ਦੀ ਦੇਖਭਾਲ ਕਰਦੀ ਹਾਂ। ਨਾ ਮੈਂ ਸ਼ਰਾਬ ਅਤੇ ਨਾ ਹੀ ਮੀਟ ਖਾਂਦੀ ਹਾਂ। ਮੈਨੂੰ ਲੱਗ ਦਾ ਹੈ ਕਿ ਅੰਮਿਤਪਾਲ ਸਿੰਘ ਨੇ ਮੇਰੀ ਇਸੇ ਵੱਖਰੀ ਸ਼ਖਸੀਅਤ ਨੂੰ ਵਿਦੇਸ਼ ਵਿੱਚ ਬੈਠੀ ਦੂਜੀ ਕੁੜੀਆਂ ਨਾਲ ਤੁਲਾਨ ਕੀਤੀ ਹੋਣੀ ਹੈ । ਪਰ ਮੈਨੂੰ ਨਹੀਂ ਲੱਗ ਦਾ ਸੀ ਕਿ ਅੰਮ੍ਰਿਤਪਾਲ ਸਿੰਘ ਕਦੇ ਮੇਰੇ ਨਾਲ ਵਿਆਹ ਕਰੇਗਾ ਕਿਉਂ ਉਹ ਚਾਹੁੰਦੇ ਸਨ ਕਿ ਮੈਂ ਜਥੇਬੰਦੀ ਨਾਲ ਜੁੜਾ । ਮੈਂ ਉਸ ਨੂੰ ਪੁੱਛਿਆ ਸੀ ਕਿ ਉਹ ਮੇਰੇ ਨਾਲ ਵਿਆਹ ਕਰਵਾਉਣ ਦੇ ਲਈ ਪੱਕਾ ਤਿਆਰ ਹੈ ? ਕਿਉਂਕਿ ਮੈਂ ਉਸ ਦੇ ਮੁਤਾਬਿਕ ਧਾਰਮਿਕ ਨਹੀਂ ਹਾਂ ।
6.
ਸਵਾਲ – ਤੁਹਾਡਾ ਪਰਿਵਾਰ UK ਕਦੋਂ ਗਿਆ ਸੀ ? ਕੀ ਉਹ ਧਾਰਮਿਕ ਹਨ ?
ਜਵਾਬ – ਮੇਰੇ ਦਾਦਾ UK 1951 ਵਿੱਚ ਚੱਲੇ ਗਏ ਸਨ। ਸਾਡਾ ਪੂਰਾ ਪਰਿਵਾਰ 2 ਸਾਲ ਬਾਅਦ ਪੰਜਾਬ ਆਉਂਦਾ ਹੈ। ਪਰ ਮੈਂ ਆਪਣੀ ਜ਼ਿੰਦਗੀ ਵਿੱਚ ਰੁਝੀ ਸੀ ਇਸ ਲਈ ਮੇਰਾ ਆਉਣਾ ਘੱਟ ਹੀ ਹੁੰਦਾ ਸੀ । ਹੋਰ ਪਰਿਵਾਰਾਂ ਵਾਂਗ ਮੈਂ ਵੀ 12 ਸਾਲ ਦੀ ਉਮਰ ਤੋਂ ਯੂਕੇ ਦੇ ਗੁਰਦੁਆਰੇ ਵਿੱਚ ਪੰਜਾਬ ਸਿਖਣ ਜਾਂਦੀ ਸੀ । ਸਿੱਖ ਹੋਣ ਦੇ ਨਾਤੇ ਮੇਰਾ ਸ਼ੁਰੂ ਤੋਂ ਆਪਣੇ ਧਰਮ ਵਿੱਚ ਵਿਸ਼ਵਾਸ਼ ਸੀ ਪਰ ਮੇਰਾ ਪਰਿਵਾਰ ਪ੍ਰਚਾਰਕ ਨਹੀਂ ਸੀ ।
7.
ਸਵਾਲ – ਜਦੋਂ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਨਾਲ ਸਮੇਂ ਬਿਤਾਉਂਦੇ ਸੀ ਤਾਂ ਉਹ ਕੀ ਗੱਲ ਕਰਦੇ ਸਨ ?
ਜਵਾਬ – ਜਦੋਂ ਵੀ ਅਸੀਂ ਗੱਲ ਕਰਦੇ ਸੀ ਤਾਂ ਕਦੇ ਵੀ ਜਥੇਬੰਦੀ ਬਾਰੇ ਕੋਈ ਗੱਲ ਨਹੀਂ ਹੁੰਦੀ ਸੀ,ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਸੀ ਅਜਿਹੇ ਸਵਾਲਾਂ ਦੀ ਜੜ੍ਹ ਤੱਕ ਨਾ ਜਾਵਾ,ਕਿਉਂਕਿ ਉਨ੍ਹਾਂ ਦੇ ਕਾਫੀ ਰੁਝੇਵੇ ਸਨ ਜਿਸ ਦੀ ਵਜ੍ਹਾ ਕਰਕੇ ਥਕਾਨ ਹੋ ਜਾਂਦੀ ਸੀ। ਇਸ ਲਈ ਮੈਂ ਚਾਹੁੰਦੀ ਸੀ ਕਿ ਉਹ ਆਰਾਮ ਕਰਨ ਅਤੇ ਇੱਕ ਹੀ ਚੀਜ਼ ਉਨ੍ਹਾਂ ਦੇ ਦਿਮਾਗ ਵਿੱਚ ਨਾ ਘੁੰਮ ਦੀ ਰਹੇ । ਘਰ ਵਿੱਚ ਉਹ ਅਜਿਹੀ ਕੋਈ ਗੱਲ ਨਹੀਂ ਕਰਦੇ ਸਨ ਜਿਸ ਨਾਲ ਕਿਸੇ ਨੂੰ ਕੋਈ ਨੁਕਸਾਨ ਹੋਏ ਉਹ ਬਹੁਤ ਹੀ ਚੰਗੇ ਅਤੇ ਨਿਰਦੋਸ਼ ਇਨਸਾਨ ਹਨ। ਉਨ੍ਹਾਂ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਵੀ ਪੰਥ ਅਤੇ ਸਾਡੇ ਰਿਸ਼ਤੇ ਨੂੰ ਚੁਨਣ ਦਾ ਸਮਾਂ ਆਏਗਾ ਤਾਂ ਪੰਥ ਮੇਰੇ ਲਈ ਸਭ ਤੋਂ ਪਹਿਲਾਂ ਹੋਵੇਗਾ,ਮੈਂ ਹਮੇਸ਼ਾ ਤੋਂ ਜਾਣ ਦਾ ਸੀ ਕਿ ਮੈਂ ਉਨ੍ਹਾਂ ਦੀ ਦੂਜੀ ਤਰਜ਼ੀ ਹਾਂ, ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਅਤੇ ਕਦੇ ਵੀ ਨਾ ਖੁਸ਼ ਵੇਖ ਸਕਦੇ ਸਨ । ਹਰ ਕੁੜੀ ਅਜਿਹਾ ਹੀ ਧਿਆਨ ਰੱਖਣ ਵਾਲਾ ਪਤੀ ਚਾਹੁੰਦੀ ਹੈ,ਜੇਕਰ ਮੈਂ ਜਾਣ ਦੀ ਹੁੰਦੀ ਕਿ ਉਹ ਮੈਨੂੰ ਆਪਣਾ ਸਮਾਂ ਅਤੇ ਮੇਰਾ ਧਿਆਨ ਨਹੀਂ ਰੱਖਣਗੇ ਤਾਂ ਮੈਂ ਉਨ੍ਹਾਂ ਨਾਲ ਕਿਉਂ ਵਿਆਹ ਕਰਵਾਉਂਦੀ ? ਇਹ ਮੇਰੀ ਮਰਜ਼ੀ ਸੀ ।
8.
ਸਵਾਲ – ਕੀ ਤੁਸੀਂ ਅੰਮ੍ਰਿਤਪਾਲ ਸਿੰਘ ਦੇ ਪ੍ਰੋਗਰਾਮਾਂ ਦੌਰਾਨ ਜਾਂਦੇ ਸੀ ?
ਜਵਾਬ – ਉਹ ਹਮੇਸ਼ਾ ਮੇਰੇ ਸੁਰੱਖਿਆ ਦੀ ਚਿੰਤਾ ਕਰਦੇ ਸਨ,ਇਸੇ ਲਈ ਉਹ ਮੈਨੂੰ ਆਪਣੇ ਨਾਲ ਨਹੀਂ ਲੈਕੇ ਜਾਂਦੇ ਸਨ। ਮੈਂ ਅਜੇ ਵੀ ਬਾਹਰ ਨਿਕਲ ਸਕਦੀ ਸੀ ਕਿਉਂਕਿ ਕੋਈ ਵੀ ਮੈਨੂੰ ਨਹੀਂ ਪਛਾਣਦਾ ਸੀ ।
9.
ਸਵਾਲ – ਕੀ ਤੁਹਾਨੂੰ ਪਰਿਵਾਰ ਦੀ ਹਮਾਇਤ ਹੈ ?
ਜਵਾਬ – ਜੇਕਰ ਉਹ ਇਸ ਰਿਸ਼ਤੇ ਨੂੰ ਮਨਜ਼ੂਰੀ ਨਾ ਦਿੰਦੇ ਤਾਂ ਵਿਆਹ ਨਹੀਂ ਹੋ ਸਕਦਾ ਸੀ । ਮੈਂ ਉਨ੍ਹਾਂ ਨੂੰ ਅੰਮ੍ਰਿਤ ਦੇ ਬਾਰੇ ਦੱਸਿਆ ਸੀ ਜਦੋਂ ਮੈਂ ਪਹਿਲੀ ਵਾਰ ਗੱਲ ਕੀਤੀ ਸੀ । ਉਸ ਵੇਲੇ ਅਜਿਹੇ ਹਾਲਾਤ ਨਹੀਂ ਸਨ ਜੋ ਇਸ ਵੇਲੇ ਹਨ। ਅੰਮ੍ਰਿਤਪਾਲ ਸਿੰਘ ਨੂੰ ਨਹੀਂ ਪਤਾ ਸੀ ਕਿ ਪੰਜਾਬ ਆਉਣ ਤੋਂ ਬਾਅਦ ਉਸ ਦੀ ਸ਼ਖ਼ਸੀਅਤ ਇੰਨੀ ਵੱਡੀ ਬਣ ਜਾਵੇਗੀ । ਸਾਡਾ ਕੁਝ ਹੋਰ ਹੀ ਪਲਾਨ ਸੀ । ਅਸੀਂ ਨਹੀਂ ਜਾਣ ਦੇ ਸੀ ਕਿ ਅਸੀਂ ਪੰਜਾਬ ਵਿੱਚ ਹੀ ਰਵਾਂਗੇ ਹਮੇਸ਼ਾ ਲਈ,ਮੈਂ ਆਪਣੀ ਨੌਕਰੀ ਛੱਡੀ ਪਰਿਵਾਰ ਛੱਡਿਆ ।
ਸਵਾਲ – ਤੁਹਾਡੀ ਮੁਖ ਚਿੰਤਾ ਕੀ ਹੈ ?
ਜਵਾਬ – ਕਾਫੀ ਦਿਨ ਬੀਤ ਚੁੱਕੇ ਨੇ ਸਾਨੂੰ ਨਹੀਂ ਪਤਾ ਅੰਮ੍ਰਿਤਪਾਲ ਸਿੰਘ ਕਿੱਥੇ ਹਨ ? ਜੇਕਰ ਉਹ ਪੁਲਿਸ ਦੀ ਕਸਟਡੀ ਵਿੱਚ ਹਨ ਤਾਂ ਸਾਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ । ਪਰ ਪਰੇਸ਼ਾਨੀ ਤਾਂ ਇਹ ਹੀ ਹੈ ਕਿ ਸਾਨੂੰ ਕੁਝ ਵੀ ਨਹੀਂ ਪਤਾ ਕੀ ਉਹ ਕਿੱਥੇ ਹਨ ।
ਉਨ੍ਹਾਂ ਦਾ ਕੋਈ ਵੀ ਪਤਾ ਨਹੀਂ ਹੈ ਕਿਸ ਹਾਲਤ ਵਿੱਚ ਹਨ । ਇਹ ਮੇਰੇ ਲਈ ਬਹੁਤ ਹੀ ਮੁਸ਼ਕਲ ਹੈ ਮੈਂ ਚਾਹੁੰਦੀ ਹਾਂ ਕਿ ਉਹ ਵਾਪਸ ਸੁਰੱਖਿਅਤ ਘਰ ਆ ਜਾਣ । ਮੈਂ ਸਾਰਾ ਕੁਝ ਅੰਮ੍ਰਿਤਪਾਲ ‘ਤੇ ਛੱਡ ਦਿੱਤਾ ਹੈ ਪਰ ਮੈਂ ਅੰਮ੍ਰਿਤਪਾਲ ਨੂੰ ਛੱਡ ਕੇ ਨਹੀਂ ਜਾਵਾਂਗੀ ।
10.
ਸਵਾਲ – ਕੀ ਤੁਹਾਡਾ ਪਲਾਨ ਹੈ ਕਿ ਤੁਸੀਂ ਵਾਪਸ ਯੂਕੇ ਜਾਉ ?
ਜਵਾਬ – ਮੈਂ ਹਾਲਾਤਾਂ ਤੋਂ ਭੱਜਣ ਵਾਲੀ ਨਹੀਂ ਹਾ, ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਮੇਰੇ ਯੂਕੇ ਦੇ ਵਿੱਚ ਲਿੰਕ ਹਨ ਅਤੇ ਮੈਂ ਕੋਈ ਗੈਰ ਕਾਨੂੰਨੀ ਕੰਮ ਕਰਦੀ ਹਾਂ । ਮੈਂ ਇਸ ਵੇਲੇ ਇੱਥੇ ਕਾਨੂੰਨੀ ਤੌਰ ਤੇ ਮੌਜੂਦ ਹਾਂ । ਮੈਂ ਇੱਥੇ 180 ਦਿਨ ਰਹਿ ਸਕਦੀ ਹਾਂ । ਮੈਨੂੰ ਭਾਰਤ ਵਿੱਚ 2 ਮਹੀਨੇ ਹੋ ਚੁੱਕੇ ਹਨ । ਮੈਂ ਕਾਨੂੰਨ ਦੇ ਖਿਲਾਫ ਕੁਝ ਵੀ ਨਹੀਂ ਕਰਾਂਗੀ ਨਾ ਹੀ ਤੈਅ ਦਿਨ ਤੋਂ ਜ਼ਿਆਦਾ ਰੁਕਾਂਗੀ ਇਹ ਮੇਰਾ ਘਰ ਹੈ। ਇਸ ਤੋਂ ਪਹਿਲਾਂ ਮੈਂ 6 ਮਹੀਨੇ ਰਹਿ ਕੇ ਯੂਕੇ ਗਈ ਸੀ । ਅੰਮ੍ਰਿਤਪਾਲ ਸਿੰਘ ਨੇ ਪਹਿਲਾਂ ਹੀ ਕਿਹਾ ਸੀ ਕਿ ਇਹ ਰਿਵਰਸ ਮਾਇਗਰੇਸ਼ਨ ਹੈ । ਉਹ ਯੂਕੇ ਨਹੀਂ ਜਾਣਗੇ,ਮੈਂ ਇੱਥੇ ਆਈ ਹਾਂ ।