ਹਰਿਆਣਾ ਦੇ ਗੁਰੂਗ੍ਰਾਮ ਜ਼ਿਲੇ ‘ਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਤੇ ਪਰਿਵਾਰ ਵਾਲਿਆਂ ਨੇ ਆਪਣੀ ਇਜ਼ਤ ਦੇ ਖਾਤਰ ਆਪਣੀ ਹੀ ਧੀ ਦਾ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਪਰਿਵਾਰ ਵਾਲਿਆਂ ਨੇ ਆਪਣੀ 18 ਸਾਲਾ ਧੀ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੇ ਕਤਲ ਤੋਂ ਬਾਅਦ ਲਾਸ਼ ਨੂੰ ਸਾੜ ਦਿੱਤਾ ਸੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਹੈ ਗੁਰੂਗ੍ਰਾਮ ਦੇ ਸੋਹਨਾ ਦਾ ਹੈ। ਝੂਠੀ ਇੱਜ਼ਤ ਖਾਤਰ 18 ਸਾਲ ਦੀ ਧੀ ਦਾ ਕਤਲ ਕਰ ਦਿੱਤਾ ਗਿਆ। ਆਨਰ ਕਿਲਿੰਗ ਮਾਮਲੇ ‘ਚ ਪੁਲਸ ਨੇ ਲੜਕੀ ਮਾਨਸੀ ਦੇ ਪਿਤਾ, ਭਰਾ ਅਤੇ ਚਾਚੇ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ 2 ਹੋਰ ਦੋਸ਼ੀ ਫਰਾਰ ਹਨ।
ਪੁਲਿਸ ਅਨੁਸਾਰ 31 ਜਨਵਰੀ ਨੂੰ ਮਾਨਸੀ ਕੰਪਿਊਟਰ ਕਲਾਸ ਲਈ ਘਰੋਂ ਨਿਕਲੀ ਸੀ। ਜਦੋਂ ਉਹ ਘਰ ਨਹੀਂ ਪਹੁੰਚੀ ਤਾਂ ਪਰਿਵਾਰ ਨੇ ਸੋਹਾਣਾ ਸਦਰ ਥਾਣੇ ਵਿੱਚ ਮਾਨਸੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਇਸ ਲਾਪਤਾ ਵਿਅਕਤੀ ਮਾਮਲੇ ਦੀ ਜਾਂਚ ਦੌਰਾਨ ਗੁਰੂਗ੍ਰਾਮ ਪੁਲਿਸ ਨੇ 33 ਦਿਨਾਂ ਬਾਅਦ ਵਾਪਰੀ ਆਨਰ ਕਿਲਿੰਗ ਦੀ ਸਨਸਨੀਖੇਜ਼ ਘਟਨਾ ਦਾ ਖੁਲਾਸਾ ਕੀਤਾ ਹੈ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਲੜਕੀ 31 ਜਨਵਰੀ ਨੂੰ ਆਪਣੇ ਇਕ ਦੋਸਤ ਨਾਲ ਲਾਪਤਾ ਹੋ ਗਈ ਸੀ। ਇਸ ਤੋਂ ਬਾਅਦ 2 ਫਰਵਰੀ ਨੂੰ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਕਿਸੇ ਤਰ੍ਹਾਂ ਲੜਕੀ ਅਤੇ ਨੌਜਵਾਨ ਨੂੰ ਵਾਪਸ ਬੁਲਾਇਆ ਅਤੇ ਲੜਕੀ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਪਰ 3 ਫਰਵਰੀ ਨੂੰ 18 ਸਾਲਾ ਮਾਨਸੀ ਦਾ ਕਤਲ ਸਿਰਫ਼ ਇਸ ਲਈ ਕਰ ਦਿੱਤਾ ਗਿਆ ਕਿਉਂਕਿ ਪਿਤਾ, ਭਰਾ, ਚਾਚੇ ਅਤੇ ਉਸ ਦੇ ਪੁੱਤਰਾਂ ਨੂੰ ਲੱਗਦਾ ਸੀ ਕਿ ਬੇਟੀ ਨੇ ਉਨ੍ਹਾਂ ਦੀ ਇੱਜ਼ਤ ਦਾ ਅਪਮਾਨ ਕੀਤਾ ਹੈ ਅਤੇ ਪਰਿਵਾਰ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਹੈ।
3 ਫਰਵਰੀ ਦੀ ਸ਼ਾਮ ਨੂੰ ਯੋਜਨਾਬੱਧ ਤਰੀਕੇ ਨਾਲ ਬਲਬੀਰ, ਬਲਬੀਰ ਦੇ ਵੱਡੇ ਭਰਾ ਅਤੇ 3 ਪੁੱਤਰਾਂ ਨੇ ਉਸ ਨੂੰ ਕਾਰ ਵਿਚ ਬਿਠਾ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੋਸ਼ੀ ਮਾਨਸੀ ਦੀ ਲਾਸ਼ ਨੂੰ ਸੋਹਾਣਾ ਦੇ ਨਾਲ ਲੱਗਦੇ ਅਰਾਵਲੀ ਪਹਾੜੀਆਂ ‘ਤੇ ਲੈ ਗਏ ਅਤੇ ਫਿਰ ਲਾਸ਼ ਨੂੰ ਸਾੜ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।