Punjab

ਖੰਨਾ ‘ਚ ਆਪ ਲੀਡਰ ਦਾ ਕੀਤਾ ਕਤਲ!

ਬਿਉਰੋ ਰਿਪੋਰਟ – (KHANNA AAP LEADER MUDER) ਖੰਨਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਦਾ ਕਤਲ ਕਰ ਦਿੱਤਾ ਗਿਆ ਹੈ। ਇਕਲਾਹਾ ਪਿੰਡ ਵਿੱਚ ਤਰਲੋਚਨ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਆਗੂ ਤਿਰਲੋਚਨ ਸਿੰਘ ਮੋਟਰ ਤੋਂ ਵਾਪਸ ਪਰਤ ਰਿਹਾ ਸੀ। ਗੋਲੀਆਂ ਲੱਗਣ ਤੋਂ ਬਾਅਦ ਤਿਰਲੋਚਨ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਤਰਲੋਚਨ ਸਿੰਘ ਪਹਿਲਾਂ ਵੀ ਕਈ ਵਾਰ ਸਰਪੰਚੀ ਦੀ ਚੋਣਾਂ ਲੜ ਚੁੱਕੇ ਸਨ ਅਤੇ ਉਹ ਕਿਸਾਨ ਸੈੱਲ ਦੇ ਲੀਡਰ ਵੀ ਸਨ। ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਹੈ ਅਜਿਹੇ ਵਿੱਚ ਕੀ ਆਪ ਦੇ ਕਿਸਾਨ ਆਗੂ ਦੇ ਕਤਲ ਪਿੱਛੇ ਸਿਆਸੀ ਰੰਜਿਸ਼ ਹੈ? ਜਾਂ ਫਿਰ ਨਿੱਜੀ ਦੁਸ਼ਮਣੀ? ਜਾਇਦਾਦ ਅਤੇ ਪੈਸਿਆਂ ਨੂੰ ਲੈਕੇ ਝਗੜਾ ਹੋ ਸਕਦਾ ਹੈ? ਪੁਲਿਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਪਰਿਵਾਰ ਦੇ ਮੈਂਬਰਾਂ ਕੋਲੋ ਵੀ ਪੁੱਛ-ਗਿੱਛ ਹੋ ਰਹੀ ਹੈ।

ਇਹ ਵੀ ਪੜ੍ਹੋ –  ਅੰਮ੍ਰਿਤਸਰ ਪੁਲਿਸ ਨੇ ਪੰਜ ਨਸ਼ਾ ਤਸਕਰ ਕੀਤੇ ਗ੍ਰਿਫਤਾਰ!