India

INS ਰਣਵੀਰ ‘ਤੇ ਹੋਏ ਧਮਾ ਕੇ ‘ਚ ਮਾ ਰੇ ਗਏ ਮਲਾਹਾਂ ਦੀ ਹੋਈ ਪਛਾਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਜਲ ਸੈਨਾ ਨੇ ਮੰਗਲਵਾਰ ਨੂੰ ਮੁੰਬਈ ਦੇ ਨੇਵਲ ਡਾਕਯਾਰਡ ਵਿੱਚ ਆਈਐੱਨਐੱਸ ਰਣਵੀਰ ਵਿੱਚ ਹੋਏ ਧਮਾ ਕੇ ਵਿੱਚ ਮਾ ਰੇ ਗਏ ਜਲ ਸੈਨਿਕਾਂ ਦੀ ਪਛਾਣ ਜਾਰੀ ਕਰ ਦਿੱਤੀ ਹੈ। ਨੇਵੀ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਘਟ ਨਾ ਵਿੱਚ ਜਲ ਸੈਨਾ ਦੇ ਤਿੰਨ ਜਵਾਨਾਂ ਦੀ ਮੌ ਤ ਹੋ ਗਈ ਹੈ ਅਤੇ 11 ਜਵਾਨ ਜ਼ਖ ਮੀ ਹੋਏ ਹਨ। ਜਲ ਸੈਨਾ ਨੇ ਕਿਹਾ ਕਿ, “ਨੇਵਲ ਡਾਕਯਾਰਡ ਮੁੰਬਈ ਵਿੱਚ ਇੱਕ ਮੰ ਦਭਾਗੀ ਘਟ ਨਾ ਵਾਪਰੀ ਹੈ, ਜਿਸ ਵਿੱਚ ਆਈਐਨਐਸ ਰਣਵੀਰ ਦੇ ਅੰਦਰੂਨੀ ਡੱਬੇ ਵਿੱਚ ਹੋਏ ਧਮਾ ਕੇ ਵਿੱਚ ਤਿੰਨ ਜਲ ਸੈਨਿਕ ਜ਼ਖ਼ ਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ। ਜਹਾਜ਼ ਦੇ ਚਾਲਕ ਦਲ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਕਿਸੇ ਵੱਡੇ ਨੁਕ ਸਾਨ ਦੀ ਕੋਈ ਖ਼ਬਰ ਨਹੀਂ ਹੈ।”

ਜਲ ਸੈਨਾ ਦੇ ਬੁਲਾਰੇ ਦੇ ਟਵਿੱਟਰ ਹੈਂਡਲ ਨੇ ਘਟ ਨਾ ਵਿੱਚ ਮਾ ਰੇ ਗਏ ਸੈਨਿਕਾਂ ਦੀਆਂ ਤਸਵੀਰਾਂ ਨੂੰ ਟਵੀਟ ਕਰਦਿਆਂ ਲਿਖਿਆ ਕਿ ਜਲ ਸੈਨਾ ਮੁਖੀ ਐਡਮਿਰਲ ਆਰ. ਹਰੀ ਕੁਮਾਰ ਅਤੇ ਭਾਰਤੀ ਜਲ ਸੈਨਾ ਦੇ ਸਾਰੇ ਕਰਮਚਾਰੀਆਂ ਨੇ ਮਾ ਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ। ਇਸ ਟਵੀਟ ਵਿੱਚ ਦੱਸਿਆ ਗਿਆ ਹੈ ਕਿ ਮ ਰਨ ਵਾਲਿਆਂ ਵਿੱਚ ਐੱਮਸੀਪੀਓ ਵਨ ਕ੍ਰਿਸ਼ਨ ਕੁਮਾਰ, ਐੱਮਸੀਪੀਓ ਟੂ ਸੁਰਿੰਦਰ ਕੁਮਾਰ ਅਤੇ ਐਮਸੀਪੀਓ ਟੂ ਏਕੇ ਸਿੰਘ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟ ਨਾ ਮੰਗਲਵਾਰ ਸ਼ਾਮ 4.30 ਵਜੇ ਵਾਪਰੀ।

INS ਰਣਵੀਰ ਨੂੰ ਨਵੰਬਰ 2021 ਵਿੱਚ ਕ੍ਰਾਸ ਕੋਸਟ ਆਪ੍ਰੇਸ਼ਨ ਤੈਨਾਤੀ ਦੇ ਹਿੱਸੇ ਵਜੋਂ ਪੂਰਬੀ ਜਲ ਸੈਨਾ ਕਮਾਂਡ ਤੋਂ ਰਵਾਨਾ ਕੀਤਾ ਗਿਆ ਸੀ ਅਤੇ ਜਲਦੀ ਹੀ ਉਸਨੇ ਬੰਦਰਗਾਹ ‘ਤੇ ਵਾਪਸ ਆਉਣਾ ਸੀ। ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਘਟ ਨਾ ਦੇ ਕਾਰਨਾਂ ਦੀ ਜਾਂਚ ਲਈ ਇੱਕ ਬੋਰਡ ਦਾ ਗਠਨ ਕੀਤਾ ਗਿਆ ਹੈ।