ਬਿਉਰੋ ਰਿਪੋਰਟ: 23 ਜੁਲਾਈ ਨੂੰ ਸੰਸਦ ਵਿੱਚ ਪੇਸ਼ ਕੀਤੇ ਗਏ ਕੇਂਦਰੀ ਬਜਟ 2024 ਵਿੱਚ ਜਿਸ ਤਰੀਕੇ ਨਾਲ ਸਿਰਫ ਦੋ ਸੂਬਿਆਂ ਨੂੰ ਵੱਡੀ ਕਰਮ ਵਾਲੇ ਫੰਡ ਦਿੱਤੇ ਗਏ ਹਨ ਉਸੇ ਤਰ੍ਹਾਂ ਦਾ ਮਾਮਲਾ ਹੁਣ ਖੇਡਾਂ ਦੇ ਫੰਡ ਵਿੱਚ ਵੀ ਸਾਹਮਣੇ ਆਇਆ ਹੈ ਜਿਸ ਵਿ4ਚ ਮਹਿਜ਼ ਦੋ ਸੂਬਿਆਂ ਨੂੰ ਦੇਸ਼ ਦੇ ਬਾਕੀ ਸੂਬਿਆਂ ਨਾਲੋਂ ਕਿਤੇ ਵੱਧ ਫੰਡ ਦੇ ਕੇ ਕਾਣੀ ਵੰਡ ਕੀਤੀ ਗਈ ਹੈ।
ਦਰਅਸਲ ਮੁਲਕ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ‘ਖੇਲੋ ਇੰਡੀਆ’ ਤਹਿਤ ਗੁਜਰਾਤ ਅਤੇ ਯੂਪੀ ਨੂੰ ਸਭ ਤੋਂ ਜਿਆਦਾ ਫੰਡ ਦਿੱਤੇ ਗਏ ਜਦ ਕਿ ਇਸ ਵਾਰ ਓਲੰਪਿਕ ਗਏ ਭਾਰਤੀ ਗਰੁੱਪ ਵਿੱਚ ਸਿਰਫ ਗੁਜਰਾਤ ਦੇ ਸਿਰਫ਼ 2 ਖਿਡਾਰੀ ਹਨ। ਗੁਜਰਾਤ ਨੂੰ 426.13 ਕਰੋੜ ਰੁਪਏ ਦੇ ਫੰਡ ਦਿੱਤੇ ਗਏ ਹਨ ਤੇ ਉੱਤਰ ਪ੍ਰਦੇਸ਼ ਨੂੰ 438.27 ਕਰੋੜ ਦੇ ਫੰਡ ਦਿੱਤੇ ਗਏ ਹਨ।
ਦੂਜੇ ਪਾਸੇ ਖੇਡਾਂ ਦੇ ਮਾਮਲੇ ਵਿੱਚ ਤਿੰਨ ਸਿਖ਼ਰਲੇ ਸੂਬਿਆਂਚ ਪੰਜਾਬ, ਹਰਿਆਣਾ ਅਤੇ ਤਾਮਿਲਨਾਡੂ, ਜਿਨ੍ਹਾਂ ਨੇ ਓਲੰਪਿਕ ਖੇਡਾਂ ਵਿੱਚ ਸਭ ਤੋਂ ਵੱਧ ਖਿਡਾਰੀ ਭੇਜੇ, ਉਨ੍ਹਾਂ ਨੂੰ ਕੁੱਲ ਮਿਲਾ ਕੇ 164 ਕਰੋੜ ਰੁਪਏ ਦੇ ਕਰੀਬ ਫੰਡ ਮਿਲੇ ਹਨ। ਅਸਲ ਵਿੱਚ ਹੋਰ ਕੋਈ ਵੀ ਅਜਿਹਾ ਸੂਬਾ ਨਹੀਂ ਹੈ, ਜਿਸ ਨੂੰ 150 ਕਰੋੜ ਤੋਂ ਉੱਪਰ ਫੰਡ ਦਿੱਤਾ ਗਿਆ ਹੋਵੇ।
ਦੇਖਿਆ ਜਾਵੇ ਤਾਂ ਗੁਜਰਾਤ ਤੋਂ ਖਿਡਾਰੀ ਬਹੁਤ ਘੱਟ ਹਨ। ਸਰਹੱਦ ’ਤੇ ਜਾਨਾਂ ਗਵਾਉਣ ਵਾਲੇ ਜਾਵਨਾਂ ਵਿੱਚੋਂ ਵੀ ਗੁਜਰਾਤ ਤੋਂ ਕੋਈ ਨਹੀਂ ਨਿਕਲਦਾ। ਪਰ ਖੇਡਾਂ ਲਈ ਪੈਸਾ ਸਭ ਤੋਂ ਵੱਧ ਗੁਜਰਾਤ ਵਿੱਚ ਦਿੱਤਾ ਗਿਆ ਹੈ।