‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨੀ ਮੁੱਦੇ ‘ਤੇ ਅੱਠ ਸਵਾਲ ਕੀਤੇ ਹਨ। ਖੱਟਰ ਨੇ ਕੈਪਟਨ ਨੂੰ ਪਹਿਲਾ ਸਵਾਲ ਪੁੱਛਿਆ ਕਿ ਹਰਿਆਣਾ 10 ਫ਼ਸਲਾਂ ਨੂੰ ਐੱਮਐੱਸਪੀ ‘ਤੇ ਖਰੀਦਦੀ ਹੈ, ਜਿਸ ਵਿੱਚ ਪੈਡੀ, ਕਣਕ, ਰਾਈ, ਬਾਜਰਾ, ਮੂੰਗ, ਮੱਕੀ, ਗਰਾਊਂਡ ਨਟ, Sun Flower, ਕਪਾਹ (cotton) ਸ਼ਾਮਿਲ ਹਨ। ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਐੱਮਐੱਸਪੀ ਤਨਖਾਹ (payment) ਪਾਈ ਜਾਂਦੀ ਹੈ। ਪੰਜਾਬ ਕਿਸਾਨਾਂ ਤੋਂ ਕਿੰਨੀਆਂ ਕੁ ਫ਼ਸਲਾਂ ਐੱਮਐੱਸਪੀ ‘ਤੇ ਖਰੀਦਦਾ ਹੈ ?
ਹਰਿਆਣਾ ਕਿਸਾਨਾਂ ਨੂੰ ਪ੍ਰਤੀ ਏਕੜ 7 ਹਜ਼ਾਰ ਰੁਪਏ incentive ਦਿੰਦਾ ਹੈ, ਜੋ ਕਿਸਾਨ ਪੈਡੀ ਦੀ ਫ਼ਸਲ ਤੋਂ ਇਲਾਵਾ ਕੁੱਝ ਹੋਰ ਬੀਜਣਾ ਚਾਹੁੰਦੇ ਹਨ। ਪੰਜਾਬ ਕਿਸਾਨਾਂ ਨੂੰ ਕਿੰਨਾ ਕੁ incentive ਦਿੰਦਾ ਹੈ ?
ਆਈ-ਫ਼ਾਰਮ (I-form) ਦੀ ਮਨਜ਼ੂਰੀ ਤੋਂ 72 ਘੰਟਿਆਂ ਤੋਂ ਵੱਧ ਤਨਖਾਹ (payment) ਵਿੱਚ ਜੇ ਦੇਰੀ ਹੋ ਜਾਂਦੀ ਹੈ ਤਾਂ ਹਰਿਆਣਾ ਕਿਸਾਨਾਂ 12 ਫ਼ੀਸਦ ਵਿਆਜ (interest) ਅਦਾ ਕਰਦਾ ਹੈ। ਕੀ ਪੰਜਾਬ ਕਿਸਾਨਾਂ ਨੂੰ ਤਨਖਾਹ ਲੇਟ ਹੋਣ ‘ਤੇ ਵਿਆਜ ਦਿੰਦਾ ਹੈ।
ਚੌਲਾਂ ਦੀ ਸਿੱਧੀ ਤਕਨੀਕੀ ਬਿਜਾਈ ਨੂੰ ਆਪਣਾਉਣ ਵਾਲੇ ਕਿਸਾਨਾਂ ਨੂੰ ਹਰਿਆਣਾ 5 ਹਜ਼ਾਰ ਰੁਪਏ ਦਾ incentive ਦਿੰਦਾ ਹੈ। ਪੰਜਾਬ ਅਜਿਹੇ ਕਿਸਾਨਾਂ ਨੂੰ ਕਿੰਨਾ ਕੁ incentive ਦਿੰਦਾ ਹੈ ?
ਹਰਿਆਣਾ ਪਰਾਲੀ ਦੇ ਪ੍ਰਬੰਧਨ ਲਈ ਹਰ ਕਿਸਾਨ ਨੂੰ 1 ਹਜ਼ਾਰ ਰੁਪਏ ਪ੍ਰਤੀ ਏਕੜ ਅਦਾ ਕਰਦਾ ਹੈ ਅਤੇ ਝੋਨੇ ਦੀ ਪਰਾਲੀ ਦੀ ਵਿਕਰੀ ਲਈ ਸਬੰਧ (linkages) ਪ੍ਰਦਾਨ ਕਰਦਾ ਹੈ। ਪੰਜਾਬ ਕਿੰਨਾ ਕੁ incentive ਦਿੰਦਾ ਹੈ ?
ਹਰਿਆਣਾ ਪਿਛਲੇ ਸੱਤ ਸਾਲਾਂ ਤੋਂ ਗੰਨਾ ਕਿਸਾਨਾਂ ਨੂੰ ਦੇਸ਼ ਵਿੱਚ ਸਭ ਤੋਂ ਜ਼ਿਆਦਾ ਐੱਮਐੱਸਪੀ ਦੇ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਹੀ ਪੰਜਾਬ ਨੇ ਹਰਿਆਣਾ ਨਾਲ ਮੇਲ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਕੀਤੀ ?
ਹਰਿਆਣਾ ਕਿਸਾਨੀ ਨੂੰ ਲਾਗਤ ਤੋਂ ਘੱਟ ਕੀਮਤ ਦੀਆਂ ਭਿੰਨਤਾਵਾਂ ਤੋਂ ਬਚਾਉਣ ਲਈ ‘ਭਵੰਤਰ ਭਰਪਾਈ ਯੋਜਨਾ’ (Bhawantar Bharpayee Yojana) ਦੀ ਸਥਾਪਨਾ ਕਰਕੇ ਬਾਗਬਾਨੀ ਉਪਜ ਵਧਾਉਣ ਵਾਲੇ ਕਿਸਾਨਾਂ (horticulture farmers) ਦੀ ਸਹਾਇਤਾ ਕਰਦਾ ਹੈ। ਪੰਜਾਬ ਆਪਣੇ ਬਾਗਬਾਨੀ ਕਿਸਾਨਾਂ (horticulture farmers) ਲਈ ਕਿੰਨਾ ਕੁ incentive ਦਿੰਦਾ ਹੈ ?
ਹਰਿਆਣਾ ਨੇ ਸਿੰਚਾਈ ਲਈ ਕੀਮਤੀ ਪਾਣੀ ਦਾ ਪ੍ਰਬੰਧ ਕਰਨ ਲਈ 85 ਫ਼ੀਸਦ ਸਬਸਿਡੀ ਦੇ ਨਾਲ ਕਿਸਾਨਾਂ ਦੀ ਸਹਾਇਤਾ ਲਈ ਇੱਕ ਸੂਖਮ ਸਿੰਚਾਈ ਯੋਜਨਾ (micro-irrigation scheme) ਸ਼ੁਰੂ ਕੀਤੀ ਹੈ। ਪੰਜਾਬ ਇਸ ਲਈ ਕਿਸਾਨਾਂ ਨੂੰ ਕੀ incentive ਦਿੰਦਾ ਹੈ ਅਤੇ ਕੀ ਇਹ ਤੇਜ਼ੀ ਨਾਲ ਘੱਟ ਰਹੇ ਪਾਣੀ ਦੇ ਪੱਧਰ ਬਾਰੇ ਵੀ ਚਿੰਤਤ ਹੈ, ਜੋ ਕਿਸਾਨੀ ਨੂੰ ਖ਼ਤਮ ਕਰ ਦੇਵੇਗਾ ?
ਆਪਣੇ ਆਖ਼ਰੀ ਸਵਾਲ ਵਿੱਚ ਖੱਟਰ ਨੇ ਕੈਪਟਨ ਨੂੰ ਪੁੱਛਿਆ ਕਿ ਕਿਸਾਨ ਵਿਰੋਧੀ (anti-farmer) ਕੌਣ ਹੈ, ਪੰਜਾਬ ਜਾਂ ਹਰਿਆਣਾ ?