Punjab

ਖਰੜ ਵਿੱਚ 2 ਗੈਂਗਸਟਰਾਂ ਦਾ ਐਨਕਾਊਂਟਰ ! ਕੈਨੇਡਾ ਤੋਂ ਮਿਲ ਦੀ ਸੀ ਰੰਗਦਾਰੀ ਦੀ ਸੁਪਾਰੀ !

ਬਿਉਰੋ ਰਿਪੋਰਟ : ਪੰਜਾਬ ਪੁਲਿਸ ਨੇ ਇੱਕ 2 ਹੋਰ ਗੈਂਗਸਟਰ ਦਾ ਐਨਕਾਉਂਟਰ ਕਰ ਦਿੱਤਾ ਹੈ । ਖਰੜ ਦੇ ਦਾਊਂਮਾਜਰਾ ਵਿੱਚ ਇਹ ਐਨਕਾਊਂਟਰ ਹੋਇਆ ਹੈ ਜਿਸ ਤੋਂ ਬਾਅਦ ਗੈਂਗਸਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਗੈਂਗਸਟਰ ਪ੍ਰਦੀਪ ਅਤੇ ਬ੍ਰਿਜਪਾਲ ਨੂੰ ਗੋਲੀ ਲੱਗੀ ਹੈ ਅਤੇ ਉਹ ਪ੍ਰਿੰਸ ਚੌਹਾਨ ਰਾਣਾ ਅਤੇ ਲੱਕੀ ਗੈਂਗ ਦੇ ਮੈਂਬਰ ਹਨ,ਪ੍ਰਿੰਸ ਅਤੇ ਲੱਕੀ ਇਸ ਵੇਲੇ ਕੈਨੇਡਾ ਵਿੱਚ ਰਹਿੰਦਾ ਅਤੇ ਉੱਥੋ ਹੀ ਰੰਗਦਾਰੀ ਦਾ ਕੰਮ ਕਰਦਾ ਸੀ। SSP ਮੁਹਾਲੀ ਨੇ ਦੱਸਿਆ ਜਿਹੜੇ ਲੋਕਾਂ ਕੋਲ ਪੈਸੇ ਮੰਗਣ ਦੀ ਕਾਲ ਆ ਰਹੀਆਂ ਸਨ ਉਹ ਇਹ ਦੋਵੇ ਹੀ ਕਰਦੇ ਸਨ । ਗੈਂਗਸਟਰ ਬ੍ਰਿਜ ਅਤੇ ਪ੍ਰਦੀਪ ਕੁਰਾਲੀ ਦੇ ਰਹਿਣ ਵਾਲੇ ਸਨ । ਇਸੇ ਗੈਂਗਸਟਰ ਨੇ ਕੁਰਾਲੀ ਵਿੱਚ 8 ਦਸੰਬਰ ਨੂੰ ਕਾਂਗਰਸ ਦੇ ਆਗੂ ਕਮਲਜੀਤ ਸਿੰਘ ਦੇ ਘਰ ਬਾਹਰ ਗੋਲੀ ਚਲਾਈ ਸੀ । ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਬਿਨਾਂ ਨੰਬਰ ਪਲੇਟ ਦੇ 2 ਸ਼ੱਕੀ ਘੁੰਮ ਰਹੇ ਜਦੋਂ ਪੁਲਿਸ ਨੇ ਇੰਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੋਟਰ ਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਦੀ ਕਾਰ ਵਿੱਚ ਹਿੱਟ ਕੀਤੀ ਅਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ ਸਾਡੇ ਵੱਲੋ ਵੀ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਤਿੰਨ ਗੋਲੀਆਂ ਬ੍ਰਿਜਪਾਲ ਦੀ ਲੱਤਾਂ ਵਿੱਚ ਲੱਗੀਆਂ,2 ਗੋਲੀਆਂ ਪ੍ਰਦੀਪ ਨੰ ਲਗੀਆਂ ਹਨ ।

ਬੀਤੇ ਦਿਨੀ ਜੰਡਿਆਲਾ ਗੁਰੂ ‘ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਇਆ ਸੀ ਜਿਸ ਵਿੱਚ ਗੈਂਗਸਟਰ ਦੀ ਮੌਤ ਹੋ ਗਈ ਹੈ। ਮੁਕਾਬਲੇ ਵਿਚ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਣ ਦੀ ਖਬਰ ਹੈ। ਮਾਰੇ ਗਏ ਗੈਂਗਸਟਰ ਦੀ ਪਛਾਣ ਅੰਮ੍ਰਿਤਪਾਲ ਅਮਰੀ ਵਜੋਂ ਹੋਈ ਹੈ। ਮੁਕਾਬਲਾ ਉਦੋਂ ਹੋਇਆ ਜਦੋਂ ਪੁਲਿਸ ਉਸਨੂੰ ਰਿਕਵਰੀ ਵਾਸਤੇ ਲੈ ਕੇ ਜਾ ਰਹੀ ਸੀ ਤਾਂ ਪੁਲਿਸ ਦਾ ਹਥਿਆਰ ਖੋਹ ਕੇ ਗੋਲੀ ਚਲਾ ਦਿੱਤੀ। ਮੁਲਜ਼ਮ 3 ਕਤਲ ਕੇਸਾਂ ਵਿੱਚ ਸ਼ਾਮਲ ਸੀ। ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ ।

ਇਸ ਤੋਂ ਪਹਿਲਾਂ 16 ਦਸੰਬਰ ਨੂੰ ਪਟਿਆਲਾ ਪੁਲਿਸ ਨੇ ਗੈਂਗਸਟਰ ਮਲਕੀਤ ਸਿੰਘ ਉਰਫ ਚਿੱਟਾ ਨੂੰ ਮੁਠਭੇੜ ਦੌਰਾਨ ਜਖਮੀ ਕੀਤਾ ਸੀ । ਉਸ ‘ ਤੇ 1 ਕਤਲ 6 ਫਿਰੋਤੀ ਇੱਕ ਇਰਾਦ-ਏ ਕਤਲ ਦਾ ਮਾਮਲਾ ਦਰਜ ਹੈ । 16 ਦਸੰਬਰ ਨੂੰ ਹੀ ਸਵੇਰੇ ਲਾਂਡਰਾਂ ਰੋਡ ‘ਤੇ ਬਦਮਾਸ਼ਾਂ ਅਤੇ ਸੀ.ਆਈ.ਏ ਵਿਚਕਾਰ ਗੋਲ਼ੀਬਾਰੀ ਹੋਈ, ਜਿਸ ਵਿੱਚ ਸੀਆਈਏ ਨੇ 2 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਗੈਂਗਸਟਰਾਂ ਦੀ ਪਛਾਣ ਪ੍ਰਿੰਸ ਅਤੇ ਕਰਮਜੀਤ ਵਜੋਂ ਹੋਈ ਹੈ।

13 ਦਸੰਬਰ ਨੂੰ ਲੁਧਿਆਣਾ ਪੁਲਿਸ ਨੇ ਗੈਂਗਸਟਰ ਸੁਖਦੇਵ ਸਿੰਘ ਉਰਫ ਵਿੱਕੀ ਨੂੰ ਐਨਕਾਊਂਟਰ ਦੇ ਦੌਰਾਨ ਮਾਰ ਦਿੱਤਾ ਸੀ । ਉਸ ਦਾ ਕੋਹਾੜਾ-ਮਾਛੀਵਾਰ ਰੋਡ ‘ਤੇ ਪਿੰਡ ਪੰਜੇਟਾ ਵਿੱਚ ਐਨਕਾਊਂਟਰ ਹੋਇਆ ਸੀ । ਸੁਖਦੇਵ ਆਪਣੇ 4 ਸਾਥੀਆਂ ਨਾਲ ਮਿਲਕੇ ਗੈਂਗ ਚਲਾਉਂਦਾ ਸੀ। ਉਸ ‘ਤੇ 25 ਤੋਂ ਵੱਧ ਕੇਸ ਦਰਜ ਸਨ। 13 ਦਸੰਬਰ ਨੂੰ ਹੀ ਜੀਰਕਪੁਰ ਵਿੱਚ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਦਾ ਐਨਕਾਊਂਟਰ ਹੋਇਆ ਸੀ । ਉਹ ਪੁਲਿਸ ਹਿਰਾਸਤ ਤੋਂ ਭਜਣ ਦੀ ਕੋਸ਼ਿਸ਼ ਕਰ ਰਿਹਾ ਸੀ

ਬਾਜਵਾ ਸਰਨਾ ਨੇ  ਚੁੱਕੇ ਸਵਾਲ

ਉਧਰ ਪ੍ਰਤਾਪ ਸਿੰਘ ਬਾਜਵਾ ਨੇ 15 ਦਿਨਾਂ ਦੇ ਅੰਦਰ 9 ਐਨਕਾਊਂਟਰਾਂ ਨੂੰ ਲੈਕੇ ਸਵਾਲ ਚੁੱਕੇ ਹਨ । ਉਨ੍ਹਾਂ ਕਿਹਾ ਕਿ ਹੁਣ ਵੋਟਾਂ ਆ ਗਈਆਂ ਹਨ ਤਾਂ ਸਰਕਾਰ ਨੇ ਨਵਾਂ ਕੰਮ ਐਨਕਾਉਂਟਰ ਦਾ ਚਲਾਇਆ ਹੈ । ਬੀਤੇ ਦਿਨ ਹੱਥਕੜੀ ਵਿੱਚ ਬੰਨ੍ਹਿਆ ਮੁੰਡਾ ਵੀ ਮਾਰ ਦਿੱਤਾ ਹੈ । ਉਨ੍ਹਾਂ ਕਿਹਾ ਵੋਟਾਂ ਵਾਸਤੇ ਭਗਵੰਤ ਮਾਨ ਸਰਕਾਰ ਹਰ ਕੰਮ ਕਰਨ ਨੂੰ ਤਿਆਰ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੰਜਾਬ ਪੁਲਿਸ ਦੇ ਵੱਲੋਂ ਚਲਾਏ ਜਾ ਰਹੇ ਐਨਕਾਉਂਟਰ ਤੇ ਸਵਾਲ ਚੁੱਕੇ ਹਨ । ਉਨ੍ਹਾਂ ਨੇ ਕਿਹਾ ਨਸ਼ੇ ਨੂੰ ਰੋਕਿਆ ਨਹੀਂ ਪਰ ਮਾਨ ਸਰਕਾਰ ਫੇਕ ਐਨਕਾਉਂਟਰ ਕਰ ਰਹੀ ਹੈ,ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਪੰਜਾਬ ਸਰਹੱਦੀ ਸੂਬਾ ਹੈ ਇਸ ਦਾ ਨਤੀਜਾ ਗੰਭੀਰ ਹੋ ਸਕਦਾ ਹੈ । ਸਰਨਾ ਨੇ ਮੰਗ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ ਇਹ ਫੇਕ ਐਨਕਾਉਂਟਰ ਬੰਦ ਹੋਣੇ ਚਾਹੀਦੇ ਹਨ।