ਬਿਉਰੋ ਰਿਪੋਰਟ : ਖੰਨਾ ਵਿੱਚ 2 ਬੱਚਿਆਂ ਦੇ ਪਿਤਾ ਨੇ ਆਪਣੀ ਇੱਜ਼ਤ ਖਾਤਿਰ ਜ਼ਿੰਦਗੀ ਨੂੰ ਖਤਰ ਕਰ ਦਿੱਤਾ । ਪਿੰਡ ਪੰਜਰੂਖਾ ਦੇ ਕੁਝ ਲੋਕਾਂ ਨੇ ਜਗਤਾਰ ਸਿੰਘ ‘ਤੇ ਚੋਰੀ ਦਾ ਸ਼ੱਕ ਜਤਾਇਆ । ਜਗਤਾਰ ਨੇ ਇਸ ਨੂੰ ਅਜਿਹਾ ਦਿਲ ‘ਤੇ ਲਾ ਲਿਆ ਕਿ ਗੁੱਸੇ ਵਿੱਚ ਉਸ ਨੇ ਐਕਸਪਾਇਰੀ ਡੇਟ ਦੀ ਦਵਾਈ ਨਿਗਲ ਲਈ। ਪੁਲਿਸ ਨੇ ਪਿੰਡ ਦੇ ਸਰਪੰਚ ਸਮੇਤ 6 ਲੋਕਾਂ ਖਿਲਾਫ਼ ਕੇਸ ਦਰਜ ਕੀਤਾ ।
ਮ੍ਰਿਤਕ ਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਜਗਤਾਰ ਸਿੰਘ ਸੋਨੀ ‘ਤੇ ਪਿੰਡ ਦੇ ਕੁਝ ਲੋਕਾਂ ਨੇ ਚੋਰੀ ਦਾ ਝੂਠਾ ਇਲਜ਼ਾਮ ਲਗਾਇਆ ਸੀ । ਇਸੇ ਗੱਲ ਨੂੰ ਲੈਕੇ ਪੁਲਿਸ ਕੋਲ ਸ਼ਿਕਾਇਤ ਵੀ ਦਿੱਤੀ ਗਈ ਸੀ । ਉਸ ਦੇ ਪਤੀ ਦੇ ਖਿਲਾਫ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ । ਉਸ ਦੇ ਪਤੀ ਨੇ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਖੁਦਕੁਸ਼ੀ ਕਰ ਲਈ । ਹਰਦੀਪ ਕੌਰ ਦੇ ਮੁਤਾਬਿਕ ਉਸ ਦੇ ਪਤੀ ਨੇ ਘਰ ਵਿੱਚ ਪਈ ਐਕਸਪਾਇਰੀ ਅਤੇ ਨਸ਼ੀਲੀ ਦਵਾਇਆਂ ਨਿਗਲ ਲਈ ਹਨ । ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ।
ਸਰਪੰਚ ਸਮੇਤ 6 ਲੋਕਾਂ ‘ਤੇ ਕੇਸ
ਸਦਰ ਥਾਣਾ ਵਿੱਚ ਪੁਲਿਸ ਨੇ ਹਰਦੀਪ ਕੌਰ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਜਗਤਾਰ ਸਿੰਘ ਨੂੰ ਆਪਣੀ ਜ਼ਿੰਦਗੀ ਖਤਮ ਕਰਨ ਦੇ ਲਈ ਮਜ਼ਬੂਰ ਕਰਨ ਦੇ ਇਲਜ਼ਾਮ ਵਿੱਚ ਪਿੰਡ ਪੰਜਰੂਖਾ ਦੇ ਸਰਪੰਚ ਤਜਿੰਦਰ ਸਿੰਘ ਦੇ ਇਲਾਵਾ ਪਿੰਡ ਦੇ ਪ੍ਰਦੂਮਨ ਸਿੰਘ ਉਰਫ਼,ਸੁਖਵਿੰਦਰ ਸਿੰਘ,ਜਸਵੀਰ ਕੌਰ,ਰਣਜੀਤ ਸਿੰਘ,ਮਨਜੀਤ ਕੌਰ ਦੇ ਖਿਲਾਫ ਕੇਸ ਦਲਜ ਕੀਤਾ ਹੈ। DSP ਰਾਜੇਸ਼ ਕੁਮਾਰ ਨੇ ਦੱਸਿਆ ਕਿ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ । ਪੋਸਟਮਾਰਟਮ ਦੇ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।