ਬਿਉਰੋ ਰਿਪੋਰਟ : ਐਤਵਾਰ ਦਾ ਦਿਨ ਤਿੰਨ ਭਿਆਨਕ ਹਾਦਸਿਆਂ ਦਾ ਦਿਨ ਰਿਹਾ ਹੈ । ਖੰਨਾ ਵਿੱਚ ਚਲਦੀ ਟ੍ਰਾਲੀ ਵਿੱਚ ਅੱਗ ਲੱਗ ਗਈ ਹੈ । ਹਾਈ ਵੋਲਟੇਜ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ ਪਰਾਲੀ ਨੂੰ ਅੱਗ ਲੱਗ ਗਈ । ਗਨੀਮਤ ਇਹ ਰਹੀ ਕਿ ਟ੍ਰਾਈ ਵਿੱਚ ਕਰੰਟ ਨਹੀਂ ਆਇਆ । ਹਾਦਸੇ ਵਿੱਚ ਕਿਸਾਨ ਅੰਮ੍ਰਿਤਪਾਲ ਸਿੰਘ ਦੀ ਜਾਨ ਵਾਲ-ਵਾਲ ਬਚੀ । ਪਰ ਇਟਲੀ ਵਿੱਚ ਬਟਾਲਾ ਦਾ 2 ਬੱਚਿਆਂ ਦਾ ਪਿਤਾ ਪਰਮਪ੍ਰੀਤ ਸਿੰਘ ਲੱਕੀ ਨਹੀਂ ਰਿਹਾ । 27 ਸਾਲ ਦਾ ਪਰਮਪ੍ਰੀਤ ਸਿੰਘ ਇਟਲੀ ਵਿੱਚ ਟਰੱਕ ਚਲਾਉਂਦਾ ਹੈ । ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਉਹ ਟਰੱਕ ਤੋਂ ਸਮਾਨ ਉਤਾਰ ਰਿਹਾ ਸੀ । ਉਹ 20 ਸਾਲ ਪਹਿਲਾਂ ਛੋਟੀ ਉਮਰ ਇਟਲੀ ਚੱਲਾ ਗਿਆ ਉੱਥੇ ਡੇਅਰੀ ਫਾਰਮਿੰਗ ਦਾ ਕੰਮ ਕਰਦਾ ਸੀ। 2 ਦਿਨ ਬਾਅਦ ਉਸ ਦੇ ਮਾਪੇ ਇਟਲੀ ਉਸ ਨੂੰ ਮਿਲਣ ਦੇ ਲਈ ਜਾ ਰਹੇ ਸਨ ।
ਤੀਜੀ ਘਟਨਾ ਮੱਧ ਪ੍ਰਦੇਸ਼ ਤੋਂ ਹੈ ਜਿੱਥੇ LPG ਗੈਸ ਦਾ ਟੈਂਕਰ ਪਲਟ ਗਿਆ । ਜਿਸ ਵਿੱਚ ਅੱਗ ਲੱਗ ਗਈ ਅਤੇ ਟੈਂਕਰ ਦਾ ਡਰਾਈਵਰ ਅਤੇ ਕਲੀਨਰ ਨੂੰ ਬਾਹਰ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਦੋਵੇ ਜ਼ਿੰਦਾ ਹੀ ਸੜ ਗਏ । ਉਨ੍ਹਾਂ ਦੇ ਕੰਕਾਲ ਹੀ ਬਾਹਰ ਨਿਕਲੇ ਹਨ । ਘਟਨਾ ਰਾਏਸਨ ਹਾਈਵੇ ਦੀ ਹੈ,ਹਾਦਸੇ ਦੀ ਵਜ੍ਹਾ ਕਰਕੇ 3 ਵਜੇ ਸੁਲਤਾਨਪੁਰ ਥਾਣਾ ਦੇ ਨਜ਼ਦੀਕ ਟ੍ਰੈਫਿਕ ਰੋਕਣਾ ਪਿਆ । ਜਿੱਥੇ ਨਾਗਿਨ ਮੋੜ ਦੇ ਕੋਲ ਟੈਂਕਰ ਬੇਕਾਬੂ ਹੋ ਗਿਆ ਸੀ । ਪਲਟ ਦੇ ਹੀ ਟੈਂਕਰ ਵਿੱਚ ਅੱਗ ਲੱਗ ਗਈ । ਉੱਚੀ-ਉੱਚੀ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ । ਕਾਲੇ ਧੂੰਏਂ ਦਾ ਗੁਬਾਰ ਨਿਕਲਨ ਲੱਗਿਆ ।
ਟੈਂਕਰ ਦੇ ਨਾਲ ਅੱਗ ਦੀ ਵਜ੍ਹਾ ਕਰਕੇ ਸੜਕ ਦੇ ਕਿਨਾਰੇ ਬਣੀਆਂ ਝੁੱਗੀਆਂ ਨੂੰ ਅੱਗ ਲੱਗ ਗਈ । ਉੱਥੇ ਮੌਜਦੂ ਲੋਕਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ।