Punjab

ਖੰਨਾ: ਜ਼ਿੰਦਗੀ ਬਚਾਉਣ ਦਾ ਸਬਕ ਦੇਣ ਵਾਲੇ ਬਜ਼ੁਰਗ ਨਾਲ ਨੌਜਵਾਨਾਂ ਨੇ ਕੀਤੀ ਇਹ ਹਰਕਤ

ਬਿਊਰੋ ਰਿਪੋਰਟ : ਖੰਨਾ ਦੇ ਮਾਛੀਵਾਰਾ ਸਾਹਿਬ ਵਿੱਚ ਨਸ਼ਾ ਸਮੱਗਲਰਾਂ ਨੇ ਸਰੇਆਮ ਗੁੰਡਾਗਰਦੀ ਕੀਤੀ ਹੈ । ਇੱਕ ਬਜ਼ੁਰਗ ਨੇ ਉਨ੍ਹਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਤਾਂ ਸਮੱਗਲਰਾਂ ਨੇ ਮਿਲ ਕੇ ਪਹਿਲਾਂ ਬਜ਼ੁਰਗ ਨੂੰ ਕਿਡਨੈਪ ਕੀਤਾ ਅਤੇ ਫਿਰ ਬੁਰੀ ਤਰ੍ਹਾਂ ਨਾਲ ਕੁੱਟਿਆ। ਸਿਰਫ ਇਨ੍ਹਾਂ ਹੀ ਨਹੀਂ ਬਜ਼ੁਰਗ ਨਾਲ ਕੁੱਟਮਾਰ ਕਰਦੇ ਸਮੇਂ ਇੱਕ ਨੌਜਵਾਨ ਨੇ ਵੀਡੀਓ ਵੀ ਬਣਾਈ। ਇਸ ਤੋਂ ਬਾਅਦ ਬਜ਼ੁਰਗ ਦੇ ਵੀਡੀਓ ਨੂੰ ਵਾਇਰਲ ਕਰ ਦਿੱਤਾ,ਫਿਰ ਪੁਲਿਸ ਹਰਕਤ ਵਿੱਚ ਆਈ । ਪੀੜਤ ਬਜ਼ੁਰਗ ਨੇ ਬਿਆਨ ਦਰਜ ਕਰਕੇ ਨਸ਼ਾ ਸਮੱਗਲਰਾਂ ਖਿਲਾਫ ਮਾਮਲਾ ਦਰਜ ਕੀਤਾ । ਉਧਰ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ।

ਬਜ਼ੁਰਗ ਨੇ ਵਿਖਾਏ ਸ਼ਰੀਰ ‘ਤੇ ਨਿਸ਼ਾਨ

ਪੀੜਤ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਕੁਝ ਨੌਜਵਾਨ ਕਾਫੀ ਸਮੇਂ ਤੋਂ ਨਸ਼ੇ ਦਾ ਧੰਦਾ ਕਰ ਰਹੇ ਸਨ । ਇੱਥੋਂ ਤੱਕ ਕਿ ਉਹ ਨਸ਼ਾ ਵੀ ਸਰੇਆਮ ਕਰਦੇ ਸਨ,ਉਨ੍ਹਾਂ ਨੇ ਕਈ ਵਾਰ ਰੋਕਿਆ ਉਹ ਨਹੀਂ ਮੰਨੇ । ਰੋਕਣ ਦੀ ਸਜ਼ਾ ਦੇਣ ਦੇ ਲਈ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ,ਜਿਸ ਦੀ ਵਜ੍ਹਾ ਕਰਕੇ ਬਜ਼ੁਰਗ ਦੇ ਸ਼ਰੀਰ ‘ਤੇ ਨਿਸ਼ਾਨ ਪੈ ਗਏ ਹਨ ।

ਸੁਨੀਲ ਦੇ ਖਿਲਾਫ ਪਹਿਲਾਂ ਵੀ 2 ਮਾਮਲੇ ਦਰਜ

ਮਾਛੀਵਾੜਾ ਸਾਹਿਬ ਥਾਣੇ ਦੀ SHO ਮਨਦੀਪ ਕੌਰ ਨੇ ਦੱਸਿਆ ਕਿ ਮਨਜੀਤ ਸਿੰਘ ਥਾਣੇ ਵਿੱਚ ਆਕੇ ਉਨ੍ਹਾਂ ਦੇ ਕੋਲ ਬਿਆਨ ਦਰਜ ਕਰਵਾਏ ਹਨ । ਵਾਇਰਲ ਵੀਡੀਓ ਵੀ ਵਿਖਾਇਆ ਹੈ । ਜਿਸ ਦੇ ਬਾਅਦ ਪੁਲਿਸ ਨੇ ਸੁਨੀਲ ਸ਼ੀਲਾ,ਗੋਗੜ ਅਤੇ ਜੱਸੂ ਨਾਂ ਦੇ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਹੈ । ਇਸ ਵਿੱਚ ਇੱਕ ਦੀ ਗ੍ਰਿਫਾਤਰੀ ਕਰ ਲਈ ਗਈ ਹੈ, 2 ਮੌਕੇ ਤੋਂ ਫਰਾਰ ਹੋ ਗਏ ਹਨ । ਜਿੰਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਸੁਨੀਲ ਦੇ ਖਿਲਾਫ 2 ਕੇਸ ਦਰਜ ਕੀਤੇ ਗਏ ਹਨ ।