The Khalas Tv Blog Punjab ਗ੍ਰੰਥੀ ਦੀ ਪਤਨੀ ਨਾਲ ਮਾੜਾ ਸਲੂਕ ! ਕਮਰੇ ‘ਚ ਬੰਨ੍ਹ ਕੇ ਹਰ ਹੱਦ ਕੀਤੀ ਪਾਰ !
Punjab

ਗ੍ਰੰਥੀ ਦੀ ਪਤਨੀ ਨਾਲ ਮਾੜਾ ਸਲੂਕ ! ਕਮਰੇ ‘ਚ ਬੰਨ੍ਹ ਕੇ ਹਰ ਹੱਦ ਕੀਤੀ ਪਾਰ !

ਬਿਉਰੋ ਰਿਪੋਰਟ : ਖੰਨਾ ਦੇ ਮਲੌਦ ਵਿੱਚ ਇੱਕ ਗ੍ਰੰਥੀ ਦੀ ਪਤਨੀ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਵੀ ਨਾਬਾਲਿਗ ਹੈ। ਔਰਤ ਨੂੰ ਕਮਰੇ ਵਿੱਚ ਬੰਨ੍ਹ ਕੇ ਇਹ ਹਰਕਤ ਕੀਤੀ ਗਈ ਹੈ। ਜਿਸ ਦੇ ਬਾਅਦ ਹੁਣ ਮਲੌਦ ਥਾਣਾ ਪੁਲਿਸ ਨੇ ਨਾਬਾਲਿਗ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੂਜੇ ਪਾਸੇ ਪੀੜਤ ਔਰਤ ਦਾ ਮੈਡੀਕਲ ਬੁੱਧਵਾਰ ਨੂੰ ਖੰਨਾ ਦੇ ਸਿਵਲ ਹਸਪਤਾਲ ਵਿੱਚ ਕਰਵਾਇਆ ਗਿਆ ਹੈ ।

ਇਕੱਲੇ ਵੇਖ ਕੇ ਕਮਰੇ ਵਿੱਚ ਖਿੱਚ ਕੇ ਲੈ ਗਏ ਮੁਲਜ਼ਮ

ਪੀੜਤ ਔਰਤ ਦੀ ਉਮਰ ਤਕਰੀਬਨ 26 ਸਾਲ ਹੈ। ਜਦਕਿ ਮੁਲਜ਼ਮ ਦੀ ਉਮਰ ਤਕਰੀਬਨ 17 ਸਾਲ ਹੈ। ਘਟਨਾ 4 ਜਨਵਰੀ 2024 ਦੀ ਦੱਸੀ ਜਾਂਦੀ ਹੈ । ਸ਼ਿਕਾਇਤਕਰਤਾ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਮੁਲਜ਼ਮ ਉਨ੍ਹਾਂ ਤੋਂ ਰੋਜ਼ ਦੁੱਧ ਖਰੀਦ ਕੇ ਲੈਕੇ ਜਾਂਦਾ ਸੀ । ਇੱਕ ਦਿਨ ਉਸ ਨੇ ਪੁੱਛਿਆ ਕਿ ਪਤੀ ਕਿੱਥੇ ਹੈ । ਜਦੋਂ ਪੀੜਤ ਨੇ ਕਿਹਾ ਕਿ ਉਹ ਲੁਧਿਆਣਾ ਕਿਸੇ ਕੰਮ ਦੇ ਸਿਲਸਿਲੇ ਵਿੱਚ ਗਏ ਹਨ ਤਾਂ ਮੁਲਜ਼ਮ ਨੇ ਘਰ ਵਿੱਚ ਇਕੱਲਾ ਵੇਖ ਕਮਰੇ ਵਿੱਚ ਖਿੱਚ ਲਿਆ। ਚੁੰਨੀ ਦੇ ਨਾਲ ਟੰਗਾਂ ਨੂੰ ਬੰਨ ਦਿੱਤਾ ਅਤੇ ਜ਼ਬਰ ਜਨਾਹ ਵਰਗਾ ਘਿਨੌਣਾ ਕੰਮ ਕੀਤਾ ਅਤੇ ਧਮਕੀ ਦੇ ਕੇ ਫਰਾਰ ਹੋ ਗਿਆ।

ਢਿੱਡ ਦਰਦ ਹੋਣ ‘ਤੇ ਪਤੀ ਨੂੰ ਦੱਸਿਆ

ਪੀੜਤ ਦੇ ਮੁਤਾਬਿਕ ਉਹ ਡਰ ਦੀ ਵਜ੍ਹਾ ਨਾਲ ਚੁੱਪ ਸੀ । 15 ਜਨਵਰੀ ਨੂੰ ਅਚਾਨਕ ਢਿੱਡ ਵਿੱਚ ਦਰਦ ਹੋਇਆ,ਜਿਸ ਤੋਂ ਬਾਅਦ ਉਸ ਨੇ ਪਤੀ ਨੂੰ ਸਾਰੀ ਗੱਲ ਦੱਸੀ । ਪਤੀ ਪੀੜਤ ਪਤਨੀ ਨੂੰ ਮਲੌਦ ਥਾਣਾ ਲੈਕੇ ਗਿਆ। ਉੱਥੇ ਪੁਲਿਸ ਦੇ ਕੋਲ ਬਿਆਨ ਦਰਜ ਕਰਾਏ ਗਏ । ਮੁਲਜ਼ਮ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ।

SHO ਨੇ ਕਿਹਾ ਮੈਡੀਕਲ ਰਿਪੋਰਟ ਦੇ ਬਾਅਦ ਕਾਰਵਾਈ

SHO ਮਲੌਦ ਸੰਦੀਪ ਕੁਮਾਰ ਨੇ ਦੱਸਿਆ ਕਿ ਇਸ ਕੇਸ ਵਿੱਚ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਮੁਲਜ਼ਮ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ । ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਕਾਰਵਾਈ ਹੋਵੇਗੀ । ਉਧਰ ਪੁਲਿਸ ਪੀੜਤ ਔਰਤ ਦੀ ਮੈਡੀਕਲ ਰਿਪੋਰਟ ਦਾ ਵੀ ਇੰਤਜ਼ਾਰ ਕਰ ਰਹੀ ਹੈ ।

Exit mobile version