ਬਿਉਰੋ ਰਿਪੋਰਟ: ਖੰਨਾ ਦੇ ਮਲੌਦ ਇਲਾਕੇ ਵਿੱਚ ਪੁਲਿਸ ਨੇ ਦੋਹਰੇ ਕਤਲ(Double Murder) ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮ੍ਰਿਤਕਾਂ ਦੇ ਦੋਸਤ ਹੀ ਕਾਤਲ ਨਿਕਲੇ ਹਨ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੋਸਤਾਂ ਨੇ ਘਰ ਵਿੱਚ ਬੁਲਾਇਆ ਫਿਰ ਨਹਿਰ ਵਿੱਚ ਧੱਕਾ ਮਾਰ ਦਿੱਤਾ ਅਤੇ ਬਾਅਦ ਵਿੱਚੋਂ ਇਸ ਨੂੰ ਹਾਦਸਾ ਵਿਖਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਜਾਂਚ ਵਿੱਚ ਮੁਲਜ਼ਮ ਫੱਸ ਗਏ ਅਤੇ ਕਤਲ ਤੋਂ ਪਰਦਾ ਚੁੱਕਿਆ, ਪੁਲਿਸ ਨੇ ਮੁਲਜ਼ਮ ਬਲਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਮਾਮਲੇ ਵਿੱਚ ਸਭ ਤੋਂ ਅਹਿਮ ਗੱਲ ਇਹ ਸਾਹਮਣੇ ਆਇਆ ਹੈ ਵਾਰਦਾਤ ਦੇ ਬਾਅਦ ਜਦੋਂ ਇਸ ਨੂੰ ਦੁਰਘਟਨਾ ਦੱਸਿਆ ਤਾਂ ਮ੍ਰਿਤਕ ਨਰਿੰਦਰ ਸਿੰਘ ਅਤੇ ਜਗਜੀਤ ਸਿੰਘ ਦੇ ਪਰਿਵਾਰ ਵਾਲੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਤੋਂ ਸਹਿਮਤ ਨਹੀਂ ਸਨ। ਪੁਲਿਸ ਦੇ ਕੋਲ ਬਿਆਨ ਤੱਕ ਦਰਜ ਕਰਵਾਉਣ ਲਈ ਰਾਜ਼ੀ ਨਹੀਂ ਸਨ। ਪਰ SSP ਅਸ਼ਵਨੀ ਗੋਤਯਾਲ ਦੇ ਨਿਰਦੇਸ਼ਾਂ ’ਤੇ ਪੁਲਿਸ ਨੇ ਆਪਣਾ ਫਰਜ਼ ਨਿਭਾਇਆ ਅਤੇ ਗਹਿਰਾਈ ਨਾਲ ਜਾਂਚ ਦੇ ਬਾਅਦ ਡਬਲ ਮਰਡਰ ਮਿਸਟ੍ਰੀ ਸਾਹਮਣੇ ਆਈ। ਫਿਰ ਪਰਿਵਾਰ ਨੇ ਬਿਆਨ ਦਰਜ ਕਰਵਾਇਆ।
ਇੱਕ-ਇੱਕ ਕਰਕੇ ਨਹਿਰ ਵਿੱਚ ਲੈ ਕੇ ਗਏ
SSP ਅਸ਼ਵਨੀ ਨੇ ਦੱਸਿਆ ਕਿ ਮੁਲਜ਼ਮ ਬਲਰਾਜ ਸਿੰਘ ਦੀ ਨਰਿੰਦਰ ਸਿੰਘ ਅਤੇ ਜਗਜੀਤ ਦੇ ਨਾਲ ਜਾਣ-ਪਛਾਣ ਸੀ। 23 ਅਕਤੂਬਰ ਨੂੰ ਬਲਰਾਜ ਸਿੰਘ ਉਨ੍ਹਾਂ ਨੂੰ ਰਾੜਾ ਸਾਹਿਬ ਖਾਣ-ਪੀਣ ਦੇ ਬਹਾਨੇ ਲੈਕੇ ਗਿਆ। ਪਹਿਲਾਂ ਜਗਜੀਤ ਸਿੰਘ ਨੂੰ ਪੈਟਰੋਲ ਪੰਪ ‘ਤੇ ਖੜਾ ਕੀਤਾ ਅਤੇ ਨਰਿੰਦਰ ਨੇ ਡੇਰੇ ਦੇ ਕੋਲ ਨਹਿਰ ਕੰਢੇ ਲੈਕੇ ਧੱਕਾ ਮਾਰ ਦਿੱਤਾ। ਉਸ ਦੇ ਬਾਅਦ ਜਗਜੀਤ ਨੂੰ ਨਹਿਰ ਵਿੱਚ ਲਿਜਾ ਕੇ ਧੱਕਾ ਦੇ ਦਿੱਤਾ ਅਤੇ ਬਾਅਦ ਵਿੱਚ ਦੁਰਘਟਨਾ ਹੋਣ ਦਾ ਸ਼ੋਰ ਮਚਾਇਆ ਗਿਆ। ਲੋਕ ਇਕੱਠੇ ਹੋਏ ਤਾਂ ਪੁਲਿਸ ਨੂੰ ਕਿਸੇ ਰਾਹਗੀਰ ਨੇ ਇਤਲਾਹ ਦਿੱਤੀ। ਜਿਸ ਦੇ ਬਾਅਦ ਪੁਲਿਸ ਮੌਕੇ ਤੇ ਪਹੁੰਚੀ।
SSP ਨੇ ਦੱਸਿਆ ਕਿ ਸ਼ੁਰੂਆਤ ਵਿੱਚ ਬਲਰਾਜ ਸਿੰਘ ਦੀ ਝੂਠੀ ਕਹਾਣੀ ਪੁਲਿਸ ਨੂੰ ਹਜ਼ਮ ਨਹੀਂ ਹੋਈ। ਜਿਸ ਦੇ ਬਾਅਦ ਆਲੇ-ਦੁਆਲੇ ਦੀ ਫੁਟੇਜ ਚੈੱਕ ਕੀਤੀ ਗਈ। ਤਕਨੀਕੀ ਤਰੀਕੇ ਨਾਲ ਜਾਂਚ ਕੀਤੀ ਗਈ। ਸਬੂਤ ਇਕੱਠੇ ਕਰਨ ਦੇ ਬਾਅਦ ਮੁੜ ਬਲਰਾਜ ਸਿੰਘ ਤੋਂ ਪੁੱਛ-ਗਿੱਛ ਹੋਈ ਅਤੇ ਸੱਚ ਸਾਹਮਣੇ ਆਈ। ਪੁਲਿਸ ਨੇ ਵਾਰਦਾਤ ਲਈ ਵਰਤੀ ਗਈ ਬਾਈਕ ਵੀ ਬਰਾਮਦ ਕਰ ਲਈ ਹੈ।
SSP ਮੁਤਾਬਿਕ ਕਤਲ ਦੀ ਵਜ੍ਹਾ ਫਿਲਹਾਲ ਸਾਫ ਨਹੀਂ ਹੋ ਪਾਈ ਹੈ। ਪਹਿਲੀ ਵਜ੍ਹਾ ਇਹ ਸਾਹਮਣੇ ਆਈ ਹੈ ਕਿ ਨਰਿੰਦਰ ਸਿੰਘ ਨੇ 2 ਸਾਲ ਪਹਿਲਾਂ ਲਵ ਮੈਰੀਜ ਕੀਤੀ ਸੀ। 2 ਮਹੀਨੇ ਪਹਿਲਾਂ ਨਰਿੰਦਰ ਵਾਪਸ ਆਇਆ ਸੀ। ਹੋ ਸਕਦਾ ਹੈ ਕਿ ਕੁੜੀ ਵਾਲਿਆਂ ਨੇ ਬਲਰਾਜ ਦੇ ਨਾਲ ਸੰਪਰਕ ਕਰਕੇ ਬਦਲਾ ਲਿਆ ਹੋਵੇ। ਦੋਸਤਾਂ ਵਿੱਚ ਕੋਈ ਆਪਣੀ ਰੰਜਿਸ਼ ਵੀ ਵਜ੍ਹਾ ਹੋ ਸਕਦੀ ਹੈ। ਇਸ ਦੇ ਇਲਾਵਾ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੀਵਾਲੀ ਦੇ ਚੱਲਦਿਆਂ ਕਿਸੇ ਅੰਧਵਿਸ਼ਵਾਸ਼ ਦੀ ਵਜ੍ਹਾ ਕਰਕੇ ਵੀ ਕਤਲ ਹੋ ਸਕਦਾ ਹੈ।