ਬਿਊਰੋ ਰਿਪੋਰਟ : ਖੰਨਾ ਦੇ ਪਾਇਲ ਇਲਾਕੇ ਵਿੱਚ ਗੈਰ ਕਾਨੂੰਨ ਤਰੀਕੇ ਨਾਲ ਚੱਲ ਰਹੇ ਨਸ਼ਾ ਛਡਾਉ ਕੇਂਦਰ ਵਿੱਚ ਇੱਕ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ । ਜਿਸ ਦੇ ਬਾਅਦ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਡੇਢ ਮਹੀਨੇ ਤੱਕ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਭਨਕ ਤੱਕ ਨਹੀਂ ਲੱਗੀ । ਪੁਲਿਸ ਨੇ ਜਦੋਂ ਲਾਪਤਾ ਨੌਜਵਾਨ ਦੀ ਤਲਾਸ਼ ਸ਼ੁਰੂ ਕੀਤੀ ਤਾਂ ਸੱਚ ਸਾਹਮਣੇ ਆਇਆ । ਪਾਇਲ ਥਾਣੇ ਵਿੱਚ 5 ਮੁਲਜ਼ਮ ਪਰਨੀਤ ਸਿੰਘ,ਹਰਮਨਪ੍ਰੀਤ ਸਿੰਘ ਉਸ ਦੇ ਭਰਾ ਵਿਕਰਮ ਸਿੰਘ ਵਿੱਕੀ,ਗੁਰਵਿੰਦਰ ਸਿੰਘ ਗਿੰਦਾ,ਪ੍ਰਦੀਪ ਸਿੰਘ ਦੇ ਖਿਲਾਫ ਕਤਲ ਅਤੇ ਫਿਰ ਲਾਸ਼ ਨੂੰ ਖੁਰਦਬੁਰਦ ਕਰਨ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ।
ਜਾਣਕਾਰੀ ਦੇ ਮੁਤਾਬਿਲ ਪਾਇਲ ਦੇ ਕਦੋ ਰੋਡ ‘ਤੇ ਗੁਰੂ ਕਿਰਪਾ ਸਕੂਲ ਦੇ ਨਾਂ ‘ਤੇ ਇੱਕ ਘਰ ਵਿੱਚ ਨਸ਼ਾ ਛਡਾਉ ਕੇਂਦਰ ਗੈਰ ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ । ਇੱਥੇ ਤਕਰੀਬਨ 2 ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੂੰ ਭਰਤੀ ਕਰਾਇਆ ਗਿਆ ਸੀ । ਇਸੇ ਕੇਂਦਰ ਵਿੱਚ ਕਰੀਬ 5 ਮਹੀਨੇ ਤੋਂ ਅੰਮ੍ਰਿਤਸਰ ਦਾ ਫਤਿਹ ਸਿੰਘ ਭਰਤੀ ਸੀ। ਕੇਂਦਰ ਨੇ ਭਰਤੀ ਨੌਜਵਾਨ ਨਾਲ ਗੈਰ ਮਨੁੱਖੀ ਵਤੀਰਾ ਕੀਤਾ,ਕੰਮ ਨਾ ਕਰਨ ‘ਤੇ ਕੁੱਟਮਾਰ ਕੀਤੀ ਸੀ।
21 ਅਪ੍ਰੈਲ ਨੂੰ ਘਟਨਾ ਨੂੰ ਅੰਜਾਮ ਦਿੱਤਾ ਸੀ
21 ਅਪ੍ਰੈਲ ਨੂੰ ਅਮਨਦੀਪ ਸਿੰਘ ਨੂੰ ਕੱਪੜੇ ਧੋਣ ਲਗਾਇਆ ਹੋਇਆ ਸੀ,ਅਮਨਦੀਪ ਹੋਲੀ-ਹੋਲੀ ਕੱਪੜੇ ਧੋਹ ਰਿਹਾ ਸੀ । ਇਸੇ ਕਾਰਨ ਰਾਤ ਨੂੰ ਮੁਲਜ਼ਮ ਨੇ ਹਾਲ ਦੇ ਅੰਦਰ ਅਮਨਦੀਪ ਦੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਹੋਈ । ਫਤਿਹ ਸਿੰਘ ਅਤੇ ਹੋਰ ਨੌਜਵਾਨਾਂ ਦੇ ਸਾਹਮਣੇ ਅਮਨਦੀਪ ਨੂੰ ਡਾਂਗਾਂ ਨਾਲ ਬੇਰਹਮੀ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਦੀ ਵਜ੍ਹਾ ਕਰਕੇ ਅਮਨਦੀਪ ਦੀ ਮੌਤ ਹੋ ਗਈ ।
ਕੁੱਟਮਾਰ ਤੋਂ ਬਾਅਦ ਲਾਸ਼ ਨੂੰ ਚੁੱਕ ਕੇ ਬਾਹਰ ਲੈਕੇ ਗਏ ਮੁਲਜ਼ਮ
ਇਸ ਦੇ ਬਾਅਦ ਅਮਨਦੀਪ ਸਿਘ ਦੀ ਲਾਸ਼ ਨੂੰ ਚੁੱਕ ਕੇ ਬਾਹਰ ਲੈਕੇ ਗਏ ਅਤੇ ਕੇਂਦਰ ਵਿੱਚ ਭਰਤੀ ਨੌਜਵਾਨ ਨੂੰ ਤਾਲਾ ਲੱਗਾ ਦਿੱਤਾ। ਕੁਝ ਦਿਨ ਬਾਅਦ ਨਸ਼ਾ ਛਡਾਉ ਕੇਂਦਰ ਵਿੱਚ ਮੁਲਜ਼ਮ ਕਹਿਣ ਲੱਗੇ ਕਿ ਉਹ ਅਮਨਦੀਪ ਸਿੰਘ ਨੂੰ ਉਸ ਦੇ ਘਰ ਛੱਡ ਆਏ ਹਨ । ਇਸੇ ਵਿੱਚ 9 ਜੂਨ ਨੂੰ ਅਮਨਦੀਪ ਸਿੰਘ ਦਾ ਭਰਾ ਰਵਿੰਦਰ ਸਿੰਘ ਨਸ਼ਾ ਮੁਕਤੀ ਕੇਂਦਰ ਵਿੱਚ ਆਇਆ । ਜਿਸ ਨੇ ਅਮਨਦੀਪ ਸਿੰਘ ਬਾਰੇ ਪੁੱਛਿਆ । ਇਸ ਦੇ ਬਾਅਦ ਨਸ਼ਾ ਛਡਾਉ ਕੇਂਦਰ ਵਿੱਚ ਭਰਤੀ ਨੌਜਵਾਨਾਂ ਨੂੰ ਯਕੀਨ ਹੋ ਗਿਆ ਕਿ ਅਮਨਦੀਪ ਦੇ ਕਤਲ ਦੇ ਬਾਅਦ ਉਸ ਦੀ ਲਾਸ਼ ਨੂੰ ਮੁਲਜ਼ਮਾਂ ਨੇ ਖੁਰਦਬੁਰਦ ਕਰ ਦਿੱਤਾ । ਇਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ । ਫਤਿਹ ਸਿੰਘ ਨੇ ਪੁਲਿਸ ਨੂੰ ਬਿਆਨ ਦਰਜ ਕਰਾਏ ਕਿ ਉਸ ਦੇ ਸਾਹਮਣੇ ਅਮਨਦੀਪ ਸਿੰਘ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ । ਪੁਲਿਸ ਨੇ ਨਸ਼ਾ ਛਡਾਉ ਕੇਂਦਰ ਚਲਾਉਣ ਵਾਲੇ 2 ਲੋਕਾਂ ਸਮੇਤ 5 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ।
ਗੁਪਤ ਅੰਗਾਂ ‘ਤੇ ਡਾਂਗਾ ਮਾਰ ਕੇ ਥਰਡ ਡਿਗਰੀ ਟਾਰਚਰ ਕੀਤਾ
ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਨਸ਼ਾ ਛਡਾਉ ਕੇਂਦਰ ਵਿੱਚ ਨੌਜਵਾਨ ‘ਤੇ ਥਰਡ ਡਿਗਰੀ ਟਾਰਚਰ ਹੁੰਦਾ ਸੀ । ਇੱਥੇ ਗੁਪਤ ਅੰਗਾਂ ਵਿੱਚ ਡਾਂਗਾ ਮਾਰਿਆ ਜਾਂਦੀਆਂ ਸਨ । ਕੇਂਦਰ ਵਿੱਚ ਇਲਾਜ ਕਰਵਾਉਣ ਵਾਲੇ ਇੱਕ ਨੌਜਵਾਨ ਨੇ ਕੈਮਰੇ ਦੇ ਸਾਹਮਣੇ ਸਾਰੇ ਭੇਦ ਖੋਲੇ । ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਜਾਨਵਰਾਂ ਵਰਗਾ ਵਤੀਰਾ ਹੁੰਦਾ ਸੀ । ਨਸ਼ਾ ਛਡਾਉਣ ਵਾਲੇ ਆਪ ਨਸ਼ਾ ਕਰਕੇ ਆਉਂਦੇ ਸਨ । ਪਾਇਲ ਦੇ ਥਾਣਾ SHO ਵਿਨੋਦ ਕੁਮਾਰ ਨੇ ਕਿਹਾ ਕਿ ਪੰਜ ਮੁਲਜ਼ਮਾਂ ਦੇ ਖਿਲਾਫ਼ ਕਤਲ ਅਤੇ ਲਾਸ਼ ਖੁਰਦਬੁਰਦ ਕਰਨ ਦੇ ਇਲਜ਼ਾਮ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ । ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।