Punjab

ਖੰਨਾ : ਜੇਠ ਵੱਲੋਂ ਭਾਬੀ ਦਾ ਬੇਰਹਮੀ ਨਾਲ ਕਤਲ ! ਕੱਪੜੇ ਸੁਕਾਉਂਦੇ ਹੋਏ ਪਿੱਠ ‘ਤੇ ਚਾਕੂਆਂ ਨਾਲ ਕਈ ਵਾਰ ਕੀਤੇ !

ਬਿਉਰੋ ਰਿਪੋਰਟ : ਖੰਨਾ ਦੇ ਪਿੰਡ ਜਲਨਪੁਰ ਵਿੱਚ ਘਰੇਲੂ ਹਿੰਸਾ ਦੇ ਚੱਲ ਦੇ ਜੇਠ ਨੇ ਆਪਣੇ ਹੱਥ ਖੂਨ ਨਾਲ ਰੰਗ ਲਏ । ਭਾਬੀ ਜਦੋਂ ਕੱਪੜੇ ਸੁਕਨੇ ਪਾਉਣ ਦੇ ਲਈ ਘਰ ਦੀ ਛੱਤ ‘ਤੇ ਗਈ ਸੀ ਤਾਂ ਜੇਠ ਨੇ ਆਕੇ ਚਾਕੂਆਂ ਨਾਲ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ । ਮੌਕੇ ‘ਤੇ ਹੀ ਔਰਤ ਦੀ ਮੌਤ ਹੋ ਗਈ । ਮ੍ਰਿਤਕਾ ਦੀ ਪਛਾਣ ਕਰਮਜੀਤ ਕੌਰ ਦੇ ਰੂਪ ਵਿੱਚ ਹੋਈ ਹੈ । ਉਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ।

ਮ੍ਰਿਤਕਾਂ ਦੇ ਪਤੀ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ,ਸਾਰੇ ਜੁਆਇੰਟ ਫੈਮਿਲੀ ਵਿੱਚ ਰਹਿੰਦੇ ਹਨ । ਘਰ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈਕੇ ਕਲੇਸ਼ ਹੋ ਗਿਆ ਸੀ । ਮੰਗਲਵਾਰ ਨੂੰ ਕਲੇਸ਼ ਦੇ ਚੱਲਦਿਆ ਤੈਸ਼ ਵਿੱਚ ਆਕੇ ਵੱਡੇ ਭਰਾ ਮੋਹਨ ਸਿੰਘ ਨੇ ਪਤਨੀ ਦਾ ਕਤਲ ਕਰ ਦਿੱਤਾ । ਮੋਹਨ ਸਿੰਘ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੋਹਨ ਸਿੰਘ ਫੜਿਆ ਗਿਆ । ਘਰ ਖਰਚ ਨੂੰ ਲੈਕੇ ਪਰਿਵਾਰ ਵਿੱਚ ਤੂੰ-ਮੈਂ-ਮੈਂ ਹੋਈ ਸੀ। ਪਰਿਵਾਰ ਵਿੱਚ ਬੱਚਿਆਂ ਨੂੰ ਲੈਕੇ ਵੀ ਝਗੜਾ ਹੁੰਦਾ ਰਹਿੰਦਾ ਸੀ ਇਸੇ ਵਜ੍ਹਾ ਨਾਲ ਘਰੇਲੂ ਲੜਾਈ ਵੱਧ ਗਈ ।

ਪਲਾਨਿੰਗ ਦੇ ਤਹਿਤ ਕਤਲ ਹੋਇਆ

ਦੱਸਿਆ ਜਾ ਰਿਹਾ ਕਿ ਜੇਠ ਮੋਹਨ ਸਿੰਘ ਨੇ ਭਾਬੀ ਦੇ ਕਤਲ ਨੂੰ ਅੰਜਾਮ ਪੂਰੀ ਪਲਾਨਿੰਗ ਦੇ ਨਾਲ ਦਿੱਤਾ ਹੈ। ਉਸ ਨੇ ਜਿਸ ਚਾਕੂ ਨਾਲ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਘਰ ਦੇ ਬਾਹਰੋ ਲੈਕੇ ਆਇਆ ਸੀ । ਮੋਹਨ ਸਿੰਘ ਨੇ ਪਹਿਲਾਂ ਪਿੱਠ ‘ਤੇ ਵਾਰ ਕੀਤੇ ਫਿਰ ਛਾਤੀ ‘ਤੇ ਇੱਕ ਤੋਂ ਬਾਅਦ ਇੱਕ ਵਾਰ ਕੀਤਾ । ਸਮਰਾਲਾ ਥਾਣ ਦੇ SHO ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੋਹਨ ਸਿੰਘ ਦੇ ਖਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ । ਕਤਲ ਦੀ ਵਜ੍ਹਾ ਘਰ ਖਰਚ ਨੂੰ ਲੈਕੇ ਕਲੇਸ਼ ਸੀ । ਬਾਕੀ ਪੁਲਿਸ ਸਾਰੇ ਐਂਗਲ ਤੋਂ ਜਾਂਚ ਕਰ ਰਹੀ ਹੈ ।