Punjab

ਜਿਸ ਸਹੁਰੇ ਪਰਿਵਾਰ ਨੇ ਲੁਟੇਰੀ ਲਾੜੀ ਕਹਿ ਕੇ ਬਦਨਾਮ ਕੀਤਾ ! 2 ਦਿਨ ਦੀ ਲਾੜੀ ਨੇ ਸਹੁਰੇ ‘ਤੇ ਲਗਾਏ ਜ਼ਬਰ ਜਨਾਹ ਦੇ ਗੰਭੀਰ ਇਲਜ਼ਾਮ !ਫਿਰ ਪਤੀ ਨੇ ਕੀਤੀ ਇਹ ਹਰਕਤ !

ਬਿਉਰੋ ਰਿਪੋਰਟ : ਖੰਨਾ ਦੇ ਮਾਛੀਵਾੜਾ ਸਾਹਿਬ ਵਿੱਚ ਕੈਸ਼ ਅਤੇ ਗਹਿਣ ਲੈਕੇ ਫਰਾਰ ਹੋਈ 2 ਦਿਨ ਦੀ ਲਾੜੀ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ । ਸਹੁਰੇ ਪਰਿਵਾਰ ਨੇ ਲਾੜੀ ‘ਤੇ ਭੱਜਣ ਦਾ ਇਲਜ਼ਾਮ ਲਗਾਇਆ ਸੀ । ਉਧਰ ਲਾੜੀ ਨੇ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੀ ਧਰਮਸ਼ਾਲਾ ਪੁਲਿਸ ਨੂੰ ਸਹੁਰੇ ਖਿਲਾਫ ਜ਼ਬਰ ਜਨਾਹ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ਸਹੁਰੇ ਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਹੈ । ਜਦੋਂ ਉਸ ਨੇ ਪਤੀ ਨੂੰ ਦੱਸਿਆ ਤਾਂ ਉਸ ਨੇ ਚੁੱਪ ਰਹਿਣ ਦੀ ਧਮਕੀ ਦਿੱਤੀ । ਹਿਮਾਚਲ ਪੁਲਿਸ ਨੇ ਜ਼ੀਰੋ FIR ਦਰਜ ਕਰਕੇ ਪੰਜਾਬ ਪੁਲਿਸ ਨੂੰ ਕਾਰਵਾਈ ਲਈ ਕਿਹਾ ਹੈ।

ਪਿੰਡ ਪਵਾਤ ਦੇ ਜਤਿਨ ਨਾਲ ਹੋਇਆ ਸੀ ਦੂਜਾ ਵਿਆਹ

ਪੀੜਤ ਨੇ ਹਿਮਾਚਲ ਪੁਲਿਸ ਨੂੰ ਦੱਸਿਆ ਹੈ ਪਹਿਲੇ ਪਤੀ ਦੇ ਵਿਆਹ ਤੋਂ ਉਸ ਦੀ 3 ਸਾਲ ਦੀ ਧੀ ਸੀ । ਉਸ ਦਾ ਤਲਾਕ ਹੋ ਗਿਆ ਸੀ । ਜਿਸ ਦੇ ਬਾਅਦ ਉਸ ਨੇ ਦੂਜਾ ਵਿਆਹ ਜਤਿਨ ਦੇ ਨਾਲ ਕੀਤਾ ਸੀ। 3 ਸਤੰਬਰ 2023 ਨੂੰ ਸਾਦਗੀ ਨਾਲ ਵਿਆਹ ਹੋਇਆ ਸੀ। ਵਿਆਹ ਦੇ ਬਾਅਦ ਦੱਸਿਆ ਗਿਆ ਸੀ ਕਿ ਘਰ ਵਿੱਚ ਜਤਿਨ ਅਤੇ ਉਸ ਦੀ ਭੂਆ ਰਹਿੰਦੀ ਹੈ । ਪਰ ਬਾਅਦ ਵਿੱਚ ਪਤਾ ਚਲਿਆ ਕਿ ਸਹੁਰਾ ਚਰਨਜੀਤ ਦੋਵੇ ਰਹਿੰਦੇ ਹਨ ।

ਸਹੁਰੇ ‘ਤੇ ਜ਼ਬਰ ਜਨਾਹ ਦਾ ਇਲਜ਼ਾਮ

ਪੀੜਤ ਕੁੜੀ ਨੇ ਦੱਸਿਆ ਕਿ ਵਿਆਹ ਦੇ ਅਗਲੇ ਦਿਨ 4 ਸਤੰਬਰ ਨੂੰ ਸਹੁਰੇ ਨੇ ਉਸ ਦੇ ਨਾਲ ਜ਼ਬਰ ਜਨਾਹ ਕੀਤਾ । ਉਸ ਦਾ ਪਤੀ ਘਰ ਆਇਆ ਤਾਂ ਉਸ ਨੇ ਸਹੁਰੇ ਦੀ ਕਰਤੂਤ ਬਾਰੇ ਦੱਸਿਆ । ਪਤੀ ਨੇ ਮੂੰਹ ਬੰਦ ਰੱਖਣ ਦੀ ਧਮਕੀ ਦਿੱਤੀ । ਉਸ ਨੂੰ ਕਿਹਾ ਗਿਆ ਕਿ ਸਬ ਸਹਿਣਾ ਪਏਗਾ,ਮੂੰਹ ਖੋਲਿਆ ਤਾਂ 3 ਸਾਲ ਦੀ ਧੀ ਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ । ਜਿਸ ਤੋਂ ਬਾਅਦ ਉਹ ਕਾਫੀ ਡਰ ਗਈ ਸੀ ਅਤੇ ਉਹ ਆਪਣੇ ਪੇਕੇ ਆ ਗਈ।

‘ਸਹੁਰਾ ਰੋਜ਼ ਜ਼ਬਰ ਜਨਾਹ ਕਰਦਾ’

ਪੀੜਤਾਂ ਨੇ ਦੱਸਿਆ ਕਿ ਸਹੁਰਾ ਰੋਜ਼ਾਨਾ ਉਸ ਨਾਲ ਜ਼ਬਰ ਜਨਾਹ ਕਰਦਾ ਸੀ ਉਸ ਨੂੰ ਕੋਈ ਫੋਨ ਵੀ ਨਹੀਂ ਦਿੱਤਾ ਗਿਆ ਤਾਂਕੀ ਉਹ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਨਾ ਕਰ ਸਕੇ । ਵਿਆਹ ਦੇ 5ਵੇਂ ਦਿਨ ਉਸ ਨੂੰ ਭੈਣ ਨਾਲ ਫੋਨ ‘ਤੇ ਗੱਲ ਕਰਵਾਈ। ਪਰ ਉਸ ਨੇ ਆਪਣੀ ਭੈਣ ਨੂੰ ਕੁਝ ਨਹੀਂ ਦੱਸਿਆ । ਪਰ ਜਦੋਂ ਭੈਣ ਉਸ ਨੂੰ ਮਿਲਣ ਦੇ ਲਈ ਆਈ ਤਾਂ ਸਮਝ ਗਈ ਕੁਝ ਗੜਬੜ ਹੈ ਅਤੇ ਨਾਲ ਲੈ ਗਈ ।

ਪੀੜ੍ਹਤ ਕੁੜੀ ਨੇ ਕਿਹਾ ਕਿ ਜਦੋਂ ਉਹ ਆਪਣੇ ਪੇਕੇ ਸੀ ਤਾਂ ਇੱਕ ਹਫਤੇ ਬਾਅਦ ਉਸ ਨੇ ਸਹੁਰੇ ਪਰਿਵਾਰ ਜਾਣ ਤੋਂ ਮਨਾ ਕਰ ਦਿੱਤਾ ਅਤੇ ਸਾਰਾ ਸੱਚ ਦੱਸਿਆ । ਇਸ ਦੇ ਬਾਅਦ ਉਸ ਦੀ ਭੈਣ ਨੇ ਸਹੁਰੇ ਨੂੰ ਫੋਨ ਕਰਕੇ ਪੁੱਛਿਆ ਕਿ ਉਸ ਦੀ ਭੈਣ ਨਾ ਅਜਿਹਾ ਕਿਉਂ ਕੀਤਾ ਹੈ। ਤਾਂ ਸਹੁਰੇ ਨੇ ਅਗਲੇ ਦਿਨ ਮੀਡੀਆ ਵਿੱਚ ਬਦਨਾਮੀ ਸ਼ੁਰੂ ਕਰ ਦਿੱਤੀ ਅਤੇ ਦਾਅਵਾ ਕੀਤਾ ਕਿ ਨਕਦੀ ਅਤੇ ਗਹਿਣੇ ਲੈਕੇ ਲਾੜੀ ਭੱਜ ਗਈ । ਇਸੇ ਕਾਰਨ ਉਸ ਨੇ ਹਿਮਾਚਲ ਪ੍ਰਦੇਸ਼ ਦੀ ਪੁਲਿਸ ਨੂੰ ਇਨਸਾਫ ਦੀ ਦੀ ਗੁਹਾਰ ਲਗਾਈ ਹੈ ।

ਜ਼ੀਰੀ FIR ਦਰਜ

ਪੀੜਤ ਦੀ ਸ਼ਿਕਾਇਤ ‘ਤੇ ਹਿਮਾਚਲ ਪ੍ਰਦੇਸ਼ ਪੁਲਿਸ ਨੇ IPC ਦੀ ਧਾਰਾ 376, 506 A ਦੇ ਤਹਿਤ ਸਹੁਰੇ ਚਰਨਜੀਤ ਸਿੰਘ ਖਿਲਾਫ FIR ਦਰਜ ਕਰਕੇ ਪੰਜਾਬ ਪੁਲਿਸ ਨੂੰ ਜਾਂਚ ਕਰਨ ਲਈ ਕਿਹਾ ਹੈ। ਇਹ FIR ਮਾਛੀਵਾੜਾ ਥਾਣੇ ਪਹੁੰਚੀ ਹੈ । ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।