Punjab

ਮਹੀਨੇ ਦੀ ਛੁੱਟੀ ਤੋਂ ਬਾਅਦ ਫੌਜੀ ਯੂਨਿਟ ਪਹੁੰਚਿਆ ! 2 ਦਿਨ ਬਾਅਦ ਫੋਨ ਆਇਆ,ਪਰਿਵਾਰ ਦੇ ਹੋਸ਼ ਉੱਡੇ !

ਬਿਉਰੋ ਰਿਪੋਰਟ : ਖੰਨਾ ਦੇ ਪਿੰਡ ਕੌੜੀ ਵਿੱਚ ਰਹਿਣ ਵਾਲੇ ਸੂਬੇ ਹਰਮਿੰਦਰ ਸਿੰਘ ਦੀ ਡਿਊਟੀ ਦੇ ਦੌਰਾਨ ਮੌਤ ਹੋ ਗਈ ਹੈ । 2 ਦਿਨ ਪਹਿਲਾਂ ਹੀ ਉਹ ਵਾਪਸ ਯੂਨਿਟ ਗਏ ਸਨ । ਉਨ੍ਹਾਂ ਦੀ ਤਾਇਨਾਤੀ ਯੂਪੀ ਦੇ ਫਤਿਹਗੜ੍ਹ ਵਿੱਚ ਸੀ,ਉਥੇ ਹੀ ਹਰਮਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ । ਸੋਮਵਾਰ ਮ੍ਰਿਤਕ ਦੇਹ ਪਿੰਡ ਲਿਆਈ ਗਈ ਅਤੇ ਸੂਬਾ ਪੱਧਰੀ ਸਨਮਾਨ ਦੇ ਨਾਲ ਸਸਕਾਰ ਕਰ ਦਿੱਤਾ ਗਿਆ । ਫੌਜ ਦੇ ਅਧਿਕਾਰੀਆਂ ਨੇ ਖੰਨਾ ਪ੍ਰਸ਼ਾਸਨ ਅਧਿਕਾਰੀਆਂ ਅਤੇ ਪਿੰਡ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ। ਮ੍ਰਿਤਕ ਹਰਮਿੰਦਰ ਸਿੰਘ ਦੇ ਬਜ਼ੁਰਗ ਮਾਪਿਆਂ,ਪਤਨੀ,ਇੱਕ ਪੁੱਤਰ ਤੇ ਧੀ ਦਾ ਬੁਰਾ ਹਾਲ ਹੈ । ਪਰਿਵਾਰ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਪੁੱਤਰ ਨੂੰ ਸ਼ਹੀਦ ਦਾ ਦਰਜਾ ਦੇਵੇ।

ਪਿਤਾ ਚਰਨ ਸਿੰਘ ਨੇ ਦੱਸਿਆ ਕਿ ਪੁੱਤਰ ਹਰਮਿੰਦਰ ਸਿੰਘ 30 ਨਵੰਬਰ ਨੂੰ ਛੁੱਟੀ ਕੱਟ ਕੇ ਵਾਪਸ ਯੂਨਿਟ ਪਹੁੰਚਿਆ ਸੀ । 1 ਦਸੰਬਰ ਨੂੰ ਫੋਨ ‘ਤੇ ਗੱਲ ਹੋਈ,ਸਭ ਕੁਝ ਠੀਕ ਹੈ । 3 ਦਸੰਬਰ ਨੂੰ ਅਧਿਕਾਰੀ ਦਾ ਫੋਨ ਆਇਆ ਸੀ ਹਰਮਿੰਦਰ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ।

ਪਿਤਾ ਨੇ ਕਿਹਾ ਇੱਕ ਪਾਸੇ ਦੇਸ਼ ਦੀ ਸੇਵਾ ਕਰਦੇ-ਕਰਦੇ ਡਿਊਟੀ ਦੌਰਾਨ ਪੁੱਤਰ ਦੀ ਮੌਤ ਦੇ ਮਾਣ ਹੈ ਉਧਰ ਪਰਿਵਾਰ ਨੂੰ ਉਸ ਦੇ ਬੱਚਿਆਂ ਦੀ ਚਿੰਤਾ ਵੀ ਹੈ । 19 ਸਾਲ ਦੇ ਪੁੱਤਰ ਭਵਨਦੀਪ ਨੇ ਦੱਸਿਆ ਕਿ ਪਿਤਾ ਇੱਕ ਮਹੀਨਾ ਪਰਿਵਾਰ ਦੇ ਨਾਲ ਗੁਜ਼ਾਰ ਕੇ ਖੁਸ਼ੀ-ਖੁਸ਼ੀ ਵਾਪਸ ਗਏ ਸੀ । ਯੂਨਿਟ ਪਹੁੰਚਣ ਦੇ 2 ਦਿਨ ਬਾਅਦ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ।

ਫੌਜ ਨੇ ਦਿੱਤਾ ਮਦਦ ਦਾ ਭਰੋਸਾ

ਅੰਤਿਮ ਸਸਕਾਰਾ ‘ਤੇ ਸਰਕਾਰੀ ਸਨਮਾਨ ਦੇਣ ਪਹੁੰਚੇ ਸੂਬੇਦਾਰ ਹਰਦੇਵ ਸਿੰਘ ਨੇ ਦੱਸਿਆ ਕਿ 1 ਸਿਖਲਾਈ ਰੈਜੀਮੈਂਟ ਵਿੱਚ ਹਰਮਿੰਦਰ ਸਿੰਘ ਬਤੌਰ ਕੰਟੀਨ JCO ਤਾਇਨਾਤ ਸਨ । ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਦੀ ਪਰਮੋਸ਼ਨ ਸੂਬੇਦਾਰ ਮੇਜਰ ਦੇ ਤੌਰ ‘ਤੇ ਹੋਈ ਸੀ । ਤਕਰੀਬਨ 3 ਸਾਲ ਬਾਅਦ ਰਿਟਾਇਰਮੈਂਟ ਸੀ। 3 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਨਾਲ ਹਰਮਿੰਦਰ ਸਿੰਘ ਦੀ ਮੌਤ ਹੋ ਗਈ । ਬਟਾਲੀਅਨ ਦੇ ਵੱਲੋਂ ਪਰਿਵਾਰ ਨੂੰ ਪੂਰੀ ਮਦਦ ਕੀਤੀ ਜਾਵੇਗੀ । ਉਹ ਨਿੱਜੀ ਤੌਰ ‘ਤੇ ਪਰਿਵਾਰ ਦੇ ਨਾਲ ਹਨ ।