Punjab

ਬਿਮਾਰ ਪਤਨੀ ਨੂੰ ਵੇਖਣ ਫੌਜੀ ਛੁੱਟੀ ਲੈਕੇ ਘਰ ਆ ਰਿਹਾ ਸੀ ! ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ !

ਬਿਉਰੋ ਰਿਪੋਰਟ : ਖੰਨਾ ਦੇ ਪਿੰਡ ਬੀਜਾ ਦਾ ਰਹਿਣ ਵਾਲਾ ਫੌਜੀ ਜਵਾਨ ਹਰਦੀਪ ਸਿੰਘ ਛੁੱਟੀ ‘ਤੇ ਘਰ ਪਰਤ ਰਿਹਾ ਸੀ । ਘਰ ਵਾਲੇ ਸਾਰੇ ਇੰਤਜ਼ਾਰ ਕਰ ਰਹੇ ਸਨ । ਪਰ ਰਾਹ ਵਿੱਚ ਹੀ ਹਰਦੀਪ ਨੂੰ ਲੈਕੇ ਇੱਕ ਖ਼ਬਰ ਆਈ ਪਰਿਵਾਰ ਦੇ ਹੋਸ਼ ਉੱਡ ਗਏ। ਫੋਨ ਆਇਆ ਕਿ ਫੌਜੀ ਜਵਾਨ ਹਰਦੀਪ ਜਿਸ ਬੱਸ ਵਿੱਚ ਆ ਰਿਹਾ ਸੀ ਕਿ ਉਸੇ ਵਿੱਚ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ ।

ਜੋਧਪੁਰ ਵਿੱਚ ਤਾਇਨਾਤ ਸੀ ਹਰਦੀਪ ਸਿੰਘ

ਜਾਣਕਾਰੀ ਦੇ ਮੁਤਾਬਿਕ ਹਰਦੀਪ ਸਿੰਘ 2003 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ । ਉਹ 117 ਇੰਜੀਨਰਿੰਗ ਵਿੱਚ ਤਾਇਨਾਤ ਸੀ ਅਤੇ ਡਿਊਟੀ ਜੋਧਪੁਰ ਵਿੱਚ ਸੀ । ਪਤਨੀ ਦੀ ਤਬੀਅਤ ਠੀਕ ਨਹੀਂ ਸੀ ਇਸੇ ਲਈ ਉਹ ਘਰ ਛੁੱਟੀ ਲੈਕੇ ਆ ਰਿਹਾ ਸੀ । ਹਰਦੀਪ ਲੁਧਿਆਣਾ ਪਹੁੰਚ ਗਿਆ ਸੀ ਜਦੋਂ ਸਟੈਂਡ ਵਿੱਚ ਸਾਰੇ ਯਾਤਰੀ ਉਤਰ ਰਹੇ ਸਨ ਤਾਂ ਹਰਦੀਪ ਇਕੱਲੇ ਬੱਸ ਵਿੱਚ ਬੈਠਾ ਸੀ । ਕੰਡਕਡਰ ਨੇ ਵੇਖਿਆ ਤਾਂ ਹਰਦੀਪ ਦੀ ਹਾਲਤ ਕਾਫੀ ਗੰਭੀਰ ਸੀ । ਫਿਰ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ । ਹਰਦੀਪ ਦੀ ਪਤਨੀ ਅਤੇ 2 ਪੁੱਤਰਾਂ ਦਾ ਖਬਰ ਸੁਣਨ ਤੋਂ ਬਾਅਦ ਬੁਰਾ ਹਾਲ ਹੋ ਗਿਆ ।

ਸ਼ਹੀਦ ਦਾ ਦਰਜਾ ਦੇਣ ਦੀ ਮੰਗ

ਪਿੰਡ ਬੀਜਾ ਵਿੱਚ ਸਰਕਾਰੀ ਸਰਕਾਰੀ ਸਨਮਾਨ ਨਾਲ ਹਰਦੀਪ ਸਿੰਘ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ,ਫੌਜ ਦੀ ਟੁੱਕੜੀ ਨੇ ਉਸ ਨੂੰ ਸਲਾਮੀ ਵੀ ਦਿੱਤੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਵੀ ਪਹੁੰਚੀ । ਪਰਿਵਾਰ ਦੀ ਮੰਗ ਸੀ ਕਿ ਹਰਦੀਪ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।

ਨਾਇਬ ਤਹਿਸੀਲਦਾਰ ਨੇ ਕਿਹਾ ਸਰਕਾਰ ਦੇ ਕੋਲ ਪਰਿਵਾਰ ਦੀ ਮੰਗ ਭੇਜੀ ਜਾਵੇਗੀ । ਜੋ ਸਰਕਾਰ ਦਾ ਹੁਕਮ ਹੋਵੇਗਾ ਉਸ ਨੂੰ ਮੰਨਿਆ ਜਾਵੇਗਾ । ਪੰਜਾਬ ਸਰਕਾਰ ਦੇ ਨੀਤੀ ਮੁਤਾਬਿਕ ਜੇਕਰ ਕੋਈ ਫੌਜੀ ਜਾਂ ਪੁਲਿਸ ਮੁਲਾਜ਼ਮ ਡਿਊਟੀ ਦੌਰਾਨ ਸ਼ਹੀਦ ਹੁੰਦਾ ਹੈ ਤਾਂ ਸਰਕਾਰ ਵੱਲੋਂ ਪਰਿਵਾਰ ਨੂੰ 2 ਕਰੋੜ ਦਿੱਤੇ ਜਾਂਦੇ ਹਨ । 1 ਕਰੋੜ ਸਰਕਾਰ ਦਿੰਦੀ ਹੈ ਜਦਕਿ 1 ਕਰੋੜ HDFC ਵੱਲੋਂ ਇੰਸ਼ੋਰੈਂਸ ਦਾ ਦਿੱਤਾ ਜਾਂਦਾ ਹੈ।