Punjab

ਪਤਨੀ ਤੇ ਬੱਚੀ ਨੂੰ ਬਹਾਨੇ ਨਾਲ ਲੈ ਗਿਆ ਪਤੀ ! ਪਤਨੀ ਨਾਲ ਹਿਸਾਬ ਬਰਾਬਰ ਕਰਨ ਦੇ ਚੱਕਰ ‘ਚ 5 ਸਾਲਾ ਬੱਚੀ ਨੂੰ ਗਵਾ ਬੈਠਾ !

Khanna 5 year old girl throw in river by father

ਬਿਊਰੋ ਰਿਪੋਰਟ : ਇੱਕ ਪਿਤਾ ਨੇ ਅਜਿਹੀ ਹਰਕਤ ਕੀਤੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ । ਉਸ ਨੇ ਆਪਣੀ ਹੀ 5 ਸਾਲ ਦੀ ਧੀ ਦਾ ਕਤਲ ਕਰ ਦਿੱਤਾ,ਹਾਲਾਂਕਿ ਨਿਸ਼ਾਨੇ ‘ਤੇ ਉਸ ਦੀ ਪਤਨੀ ਸੀ ਪਰ ਗਲਤੀ ਨਾਲ ਉਸ ਨੇ ਧੀ ਨੂੰ ਦਰਿਆ ਵਿੱਚ ਸੁੱਟ ਦਿੱਤਾ । ਨਜਾਇਜ਼ ਸਬੰਧਾਂ ਦੀ ਵਜ੍ਹਾ ਕਰਕੇ ਪਤੀ ਨੇ ਇਹ ਹਰਕਤ ਕੀਤੀ ਹੈ । ਉਸ ਦੇ ਇਸ ਪਤਨੀ ਦੀ ਭੈਣ ਵੀ ਸ਼ਾਮਲ ਸੀ।

ਪਤਨੀ ਦਿਮਾਗ ਤੋਂ ਕਮਜ਼ੋਰ ਸੀ

ਅਮਰਗੜ੍ਹ ਦੇ ਰਹਿਣ ਵਾਲੇ ਗੁਰਪ੍ਰੀਤ ਦੀ ਪਤਨੀ ਦਿਮਾਗੀ ਤੌਰ ‘ਤੇ ਕਮਜ਼ੋਰ ਸੀ । ਇਸੇ ਦੌਰਾਨ ਉਸ ਦੇ ਸਬੰਧ ਸਾਲੀ ਦੇ ਨਾਲ ਬਣੇ । ਦੋਵਾਂ ਨੇ ਮਿਲਕੇ ਪਤਨੀ ਨੂੰ ਮਾਰਨ ਦਾ ਪਲਾਨ ਬਣਾਇਆ । ਜਦੋਂ ਪਤੀ ਆਪਣੀ ਧੀ ਅਤੇ ਪਤਨੀ ਨੂੰ ਲੈਕੇ ਦਰਿਆ ਦੇ ਕੋਲ ਪਹੁੰਚਿਆ ਤਾਂ ਉਸ ਨੇ ਪਤਨੀ ਨੂੰ ਦਰਿਆ ਵਿੱਚ ਧੱਕਾ ਦੇਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪਤਨੀ ਨੇ ਆਪਣਾ ਬਚਾਅ ਕੀਤਾ ਤਾਂ ਹੱਥੋ ਬੱਚੀ ਫਿਸਲ ਗਈ ਅਤੇ ਦਰਿਆ ਵਿੱਚ ਡਿੱਗ ਗਈ । ਫਰਾਰ ਮੁਲਜ਼ਮ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਪਿੰਡ ਗੌਂਸਲਾ ਅਤੇ ਸਾਲੀ ਸੁਖਵਿੰਦਰ ਕੌਰ ਅਮਰਗੜ੍ਹ ਦੀ ਰਹਿਣ ਵਾਲੀ ਹੈ । ਮ੍ਰਿਤਕ ਬੱਚੀ ਦਾ ਨਾਂ ਸੁਖਮਨਪ੍ਰੀਤ ਕੌਰ ਹੈ । ਮੁਲਜ਼ਮ ਦਾ 8 ਸਾਲ ਦਾ ਪੁੱਤਰ ਵੀ ਹੈ ਜਿਸ ਦਾ ਨਾਂ ਹੈ ਸਾਹਿਲਪ੍ਰੀਤ ।

ਪਰਿਵਾਰ ਦੇ ਨਾਲ ਭਰਾ ਤੋਂ ਵੱਖ ਰਹਿੰਦਾ ਸੀ ਗੁਰਪ੍ਰੀਤ

SSP ਅਮਨੀਤ ਕੌਂਡਲ ਨੇ ਦੱਸਿਆ ਹੈ ਕਿ ਗੁਰਪ੍ਰੀਤ ਦਾ ਵਿਆਹ ਲੁਧਿਆਣਾ ਦੀ ਗੁਰਪ੍ਰੀਤ ਕੌਰ ਦੇ ਨਾਲ ਹੋਇਆ ਸੀ, ਉਹ ਆਪਣੇ ਭਰਾ ਗੁਰਚਰਨ ਸਿੰਘ ਤੋਂ ਵੱਖ ਰਹਿੰਦਾ ਸੀ । ਮੁਲਜ਼ਮ ਗੁਰਪ੍ਰੀਤ ਸਿੰਘ ਝੂਠ ਬੋਲ ਕੇ ਪਤਨੀ ਗੁਰਜੀਤ ਕੌਰ ਨੂੰ ਨਹਿਰ ਦੇ ਕਿਨਾਰੇ ਲੈ ਗਿਆ ਸੀ । ਉਸ ਨੇ ਪਤਨੀ ਨੂੰ ਦੱਸਿਆ ਕਿ ਉਹ ਬੱਚੀ ਦੇ ਹੱਥੋਂ ਨਹਿਰ ਵਿੱਚ ਨਾਰੀਅਲ ਪਾਕੇ ਕੋਈ ਉਪਾਹ ਕਰਨਾ ਸੀ । ਜਦੋਂ ਮੁਲਜ਼ਮ ਗੁਰਪ੍ਰੀਤ ਪਤਨੀ ਗੁਰਜੋਤ ਕੌਰ ਨੂੰ ਨਹਿਰ ਵਿੱਚ ਧੱਕਾ ਦੇਣ ਲੱਗਿਆ ਤਾਂ ਬੱਚੀ ਉਸ ਦੇ ਹੱਥੋ ਫਿਸਲ ਗਈ । ਪਤਨੀ ਗੁਰਜੋਤ ਕੌਰ ਨੂੰ ਧਮਕੀ ਦਿੰਦੇ ਹੋਏ ਘਰ ਲੈਕੇ ਆਇਆ ਸੀ । ਜਦੋਂ ਪਰਿਵਾਰ ਨੇ ਬੱਚੀ ਬਾਰੇ ਪੁੱਛਿਆ ਤਾਂ ਸਾਰਾ ਖੁਲਾਸਾ ਹੋਇਆ ।

ਪਹਿਲਾਂ ਝੂਠ ਬੋਲਿਆ ਸੀ

ਦਰਾਅਸਲ ਬੀਤੇ ਦਿਨ ਜਦੋਂ ਮਾਮਲਾ ਸਾਹਮਣੇ ਆਇਆ ਸੀ ਤਾਂ ਬੱਚੀ ਦੇ ਕਤਲ ਦੇ ਪਿੱਛੇ ਤਾਂਤਰਿਕ ਵਾਲਾ ਐਂਗਲ ਸਾਹਮਣੇ ਆ ਰਿਹਾ ਸੀ ਗੁਰਪ੍ਰੀਤ ਨੇ ਭਰਾ ਨੂੰ ਦੱਸਿਆ ਸੀ ਕਿ ਘਰ ਵਿੱਚ ਕਲੇਸ਼ ਨੂੰ ਦੂਰ ਕਰਨ ਦੇ ਲਈ ਕਿਸੇ ਬਾਬੇ ਨੇ ਧੀ ਨੂੰ ਮਾਰਨ ਦੇ ਲਈ ਕਿਹਾ ਸੀ ਇਸੇ ਲਈ ਉਸ ਨੇ ਇਹ ਕੰਮ ਕੀਤਾ ਹੈ। ਵੱਡੇ ਨੇ ਗੁਰਪ੍ਰੀਤ ਦੀ ਇਸ ਹਰਕਤ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਗੁਰਪ੍ਰੀਤ ਦਾ ਸਾਲੀ ਦੇ ਨਾਲ ਨਜਾਇਜ਼ ਸਬੰਧ ਸਨ ਅਤੇ ਉਹ ਆਪਣੀ ਪਤਨੀ ਮਾਰਨਾ ਚਾਉਂਦਾ ਸੀ ਪਰ ਗਲਤੀ ਨਾਲ ਬੱਚੀ ਨਹਿਰ ਵਿੱਚ ਡਿੱਗ ਗਈ । ਪੁਲਿਸ ਨੇ ਸਾਲੀ ਅਤੇ ਗੁਰਪ੍ਰੀਤ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।