The Khalas Tv Blog Punjab ਖ਼ਾਲਸਾ ਵਹੀਰ ਨੇ ਕੱਢਿਆ “ਸ਼ਸਤਰ ਮਾਰਚ”, ਸੁਲਤਾਨਪੁਰ ਲੋਧੀ ਲੱਗੀਆਂ ਖ਼ਾਲਸੇ ਦੀਆਂ ਰੌਣਕਾਂ
Punjab Religion

ਖ਼ਾਲਸਾ ਵਹੀਰ ਨੇ ਕੱਢਿਆ “ਸ਼ਸਤਰ ਮਾਰਚ”, ਸੁਲਤਾਨਪੁਰ ਲੋਧੀ ਲੱਗੀਆਂ ਖ਼ਾਲਸੇ ਦੀਆਂ ਰੌਣਕਾਂ

Khalsa Wheer took out "Shastra March", Sultanpur Lodhi was filled with Khalsa cheers.

ਖ਼ਾਲਸਾ ਵਹੀਰ ਨੇ ਕੱਢਿਆ "ਸ਼ਸਤਰ ਮਾਰਚ", ਸੁਲਤਾਨਪੁਰ ਲੋਧੀ ਲੱਗੀਆਂ ਖ਼ਾਲਸੇ ਦੀਆਂ ਰੌਣਕਾਂ

‘ਦ ਖ਼ਾਲਸ  ਬਿਊਰੋ : ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਈ ਖਾਲਸਾ ਵਹੀਰ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਖ਼ਾਲਸਾ ਸ਼ਸਤਰ ਮਾਰਚ ਕੱਢਿਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਇਹ ਮਾਰਚ ਕੱਢਿਆ ਗਿਆ।

ਮਾਰਚ ਦੇ ਮੂਹਰੇ ਲੱਗੀਆਂ ਗੱਡੀਆਂ ਵਿੱਚ ਨਗਾਰੇ ਦੀ ਚੋਟ ਨਾਲ ਖਾਲਸਾ ਪੰਥ ਦੇ ਨਾਅਰੇ ਲਗਾਏ ਗਏ। ਨੌਜਵਾਨਾਂ, ਬਜ਼ੁਰਗਾਂ, ਹਰ ਵਰਗ ਦੇ ਲੋਕਾਂ ਵੱਲੋਂ ਸ਼ਸਤਰ ਫੜ ਕੇ ਇਹ ਮਾਰਚ ਕੱਢਿਆ ਗਿਆ।

ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਮਾਰਚ ਕੱਢਿਆ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਇਸ ਮਾਰਚ ਵਿੱਚ ਹਿੱਸਾ ਲਿਆ। ਖ਼ਾਲਸਾ ਵਹੀਰ ਵਿੱਚ ਸੰਗਤਾਂ ਦੇ ਵਿੱਚ ਅੰਮ੍ਰਿਤ ਸੰਚਾਰ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਿਆ ਗਿਆ। ਬਹੁਤ ਸਾਰੇ ਨੌਜਵਾਨਾਂ ਨੇ ਖ਼ਾਲਸਾ ਵਹੀਰ ਦੌਰਾਨ ਅੰਮ੍ਰਿਤ ਛਕਿਆ।

ਹੁਣ ਤੁਹਾਨੂੰ ਦੱਸ ਦਿੰਦੇ ਹਾਂ 14 ਦਸੰਬਰ ਤੱਕ ਖ਼ਾਲਸਾ ਵਹੀਰ ਦਾ ਰੂਟ ਮੈਪ। ਅੱਜ ਖ਼ਾਲਸਾ ਵਹੀਰ ਸੈਫਲਾਬਾਦ ਵਿਖੇ ਆਪਣਾ ਪੜਾਅ ਕਰੇਗੀ।

  • 7 ਦਸੰਬਰ ਨੂੰ ਬਿਹਾਰੀਪੁਰ,
  • 8 ਦਸੰਬਰ ਨੂੰ ਕਾਲਾ ਸੰਘਿਆਂ,
  • 9 ਦਸੰਬਰ ਨੂੰ ਖੋਜੇਵਾਲ,
  • 10 ਅਤੇ 11 ਦਸੰਬਰ ਨੂੰ ਕਰਤਾਰਪੁਰ,
  • 12 ਦਸੰਬਰ ਨੂੰ ਗੁਰੂ ਤੇਗ ਬਹਾਦਰ ਨਗਰ (ਜਲੰਧਰ),
  • 13 ਦਸੰਬਰ ਨੂੰ ਕੁੱਕੜ ਪਿੰਡ
  • 14 ਦਸੰਬਰ ਨੂੰ ਫਗਵਾੜਾ ਵਿਖੇ

ਖ਼ਾਲਸਾ ਵਹੀਰ ਆਪਣਾ ਪੜਾਅ ਕਰੇਗੀ। ਖ਼ਾਲਸਾ ਵਹੀਰ ਵੱਲੋਂ 15 ਦਸੰਬਰ ਤੋਂ ਬਾਅਦ ਵਾਲਾ ਪ੍ਰੋਗਰਾਮ ਜਲਦ ਹੀ ਜਾਰੀ ਕੀਤਾ ਜਾਵੇਗਾ।

Exit mobile version