The Khalas Tv Blog Punjab ਗੋਲਡੀ ਦੇ ਘਰ ਤੋਂ ਹੋਵੇਗੀ ਪ੍ਰਚਾਰ ਦੀ ਸ਼ੁਰੂਆਤ : ਖਹਿਰਾ
Punjab

ਗੋਲਡੀ ਦੇ ਘਰ ਤੋਂ ਹੋਵੇਗੀ ਪ੍ਰਚਾਰ ਦੀ ਸ਼ੁਰੂਆਤ : ਖਹਿਰਾ

ਕਾਂਗਰਸ ਵੱਲੋਂ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਜਿਸ ਤੋਂ ਬਾਅਦ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਵੀਡੀਓ ਜਾਰੀ ਕਰ ਪਾਰਟੀ ਪ੍ਰਤੀ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਫੀ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਜਿਸ ਤੋਂ ਕਿਆਸ ਲਗਾਏ ਜਾ ਰਹੇ ਸੀ ਕਿ ਪਾਰਟੀ ਵਿੱਚ ਬਗਾਵਤ ਹੋ ਸਕਦੀ ਹੈ।

ਪਰ ਹੁਣ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਕਾਂਗਰਸ ਪਾਰਟੀ ਹਲਕੇ ਸੰਗਰੂਰ ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਧੂਰੀ ਦੇ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਦੇ ਘਰ ਤੋਂ ਕਰਨ ਜਾ ਰਹੀ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਅੱਜ ਦਲਬੀਰ ਸਿੰਘ ਗੋਲਡੀ ਨੇ ਵੀਡੀਓ ਵਿੱਚ ਪਾਰਟੀ ਪ੍ਰਤੀ ਨਰਾਜ਼ਗੀ ਜ਼ਾਹਰ ਕੀਤੀ ਸੀ।

ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਤੇ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਕਿ ਜਿੱਥੇ ਮੈਂ ਆਪਣੇ ਛੋਟੇ ਵੀਰ ਗੋਲਡੀ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦਾ ਅਤਿ ਧੰਨਵਾਦੀ ਹਾਂ ਉੱਥੇ ਹੀ ਸਾਰੇ ਵਰਕਰਾਂ ਨੂੰ ਅਪੀਲ ਕਰਦਾ ਹਾਂ ਕਿ ਕੱਲ੍ਹ 11:30 ਵਜੇ ਸਾਰੇ ਵਰਕਰ ਦਲਬੀਰ ਸਿੰਘ ਗੋਲਡੀ ਦੇ ਘਰ ਪਹੁੰਚਣ, ਜਿੱਥੋਂ ਕਾਂਗਰਸ ਹਾਈਕਮਾਨ ਵੱਲੋਂ ਵੋਟਾਂ ਦਾ ਆਗਾਜ਼ ਕੀਤਾ ਜਾਵੇੇਗਾ।

Exit mobile version