The Khalas Tv Blog Punjab ਖਹਿਰਾ ਨੇ ਲਾਇਆ ਮਾਨ ਸਰਕਾਰ ‘ਤੇ ਨਿਸ਼ਾਨਾ
Punjab

ਖਹਿਰਾ ਨੇ ਲਾਇਆ ਮਾਨ ਸਰਕਾਰ ‘ਤੇ ਨਿਸ਼ਾਨਾ

ਦ ਖ਼ਾਲਸ ਬਿਊਰੋ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੰਬੋਧਨ ਕਰਦੇ ਹੋਏ ਟਵੀਟ ਕੀਤਾ ਹੈ ਕਿ ਕਿੰਨੇ ‘ਕ ਕਿਸਾਨਾਂ ਦੀ ਨੂੰ ਹੋਰ ਖੁ ਦ ਕੁ ਸ਼ੀਆਂ ਕਰਨੀਆਂ ਪੈਣਗੀਆਂ ਤਾਂ ਜੋ ਤੁਹਾਡੀ ਸਰਕਾਰ ਕੋਈ ਨੀਤੀ ਬਣਾਵੇ।ਭਾਰਤੀ ਕਿਸਾਨ ਯੂਨੀਅਨ ਦੇ ਰਿਕਾਰਡ ਅਨੁਸਾਰ 1.4.22 ਤੋਂ ਹੁਣ ਤੱਕ 55 ਖੁਦਕੁਸ਼ੀਆਂ ਹੋ ਚੁੱਕੀਆਂ ਹਨ!ਤੁਹਾਡੇ ਸਲਾਹਕਾਰ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ‘ਆਪ’ ਦੀ ਸਰਕਾਰ ਆਉਣ ‘ਤੇ ਕੋਈ ਕਿਸਾਨ ਖੁਦਕੁਸ਼ੀ ਨਹੀਂ ਕਰੇਗਾ?
ਉਹਨਾਂ ਆਪਣੇ ਟਵੀਟ ਵਿੱਚ ਇੱਕ ਅਖਬਾਰ ਵਿੱਚ ਲੱਗੀ ਖਬਰ ਨੂੰ ਵੀ ਸਾਂਝੀ ਕੀਤਾ ਹੈ,ਜਿਸ ਵਿੱਚ ਇੱਕ ਆਤਮਹਤਿਆ ਕਰ ਚੁੱਕੇ ਕਿਸਾਨ ਦੇ ਪਰਿਵਾਰ ਦੇ ਹਾਲਾਤ ਨੂੰ ਬਿਆਨ ਕੀਤਾ ਗਿਆ ਹੈ ।

Exit mobile version