The Khalas Tv Blog Punjab ਖਹਿਰਾ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ
Punjab

ਖਹਿਰਾ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ

‘ਦ ਖ਼ਾਲਸ ਬਿਊਰੋ : ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਨੂੰ ਨਿ ਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਨੇ ਅੱਜ ਇੱਕ ਤੋਂ ਬਾਅਦ ਇੱਕ ਟਵਿਟ ਕਰਦਿਆਂ ਪੰਜਾਬ ਸਰਕਾਰ ‘ਤੇ ਨਿ ਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਭਗਵੰਤ ਮਾਨ ਜੀ ਕਿਰਪਾ ਕਰਕੇ ਮਾੜੀ ਕਾਨੂੰਨ ਅਤੇ ਵਿਵਸਥਾ ਬਾਰੇ ਆਪਣੇ ਸ਼ਬਦਾਂ ਨੂੰ ਸੁਣੋ ਜੋ ਮਾੜੀ ਸਰਕਾਰ ਦੇ ਗ੍ਰਾਫ ਨੂੰ ਦਰਸਾ ਉਂਦਾ ਹੈ।

ਉਨ੍ਹਾਂ ਨੇ ਇਸ ਸਬੰਧੀ ਟਵਿਟ ਕਰਦਿਆਂ ਹੋਏ ਕਿਹਾ ਕਿ  ਭਗਵੰਤ ਮਾਨ ਜੀ ਕਿਰਪਾ ਕਰਕੇ ਮਾੜੀ ਕਾਨੂੰਨ ਅਤੇ ਵਿਵਸਥਾ ਬਾਰੇ ਆਪਣੇ ਸ਼ਬਦਾਂ ਨੂੰ ਸੁਣੋ ਜੋ ਮਾੜੀ ਸਰਕਾਰ ਦੇ ਗ੍ਰਾਫ ਨੂੰ ਦਰਸਾਉਂਦਾ ਹੈ! ਤੁਸੀਂ ਆਪਣੀ ਸਰਕਾਰ ਬਾਰੇ ਕੀ ਕਹੋਗੇ ਜਿਸ ਨੇ ਸਿਰਫ 2 ਮਹੀਨਿਆਂ ਵਿੱਚ ਹੀ ਲੋਕਾਂ ਦੀ ਜਾ ਨ ਲੈ ਲਈ ਹੈ। ਜਿਵੇਂ ਸਿੱਧੂ ਮੂਸੇਵਾਲਾ,ਸੰਦੀਪ ਅੰਬੀਆਂ ਅਤੇ ਹੋਰ ਕਈ ਬੇਕਸੂਰ!

ਇਸ ਤੋਂ ਬਾਅਦ ਖਹਿਰਾ ਨੇ ਇੱਕ ਹੋਰ ਟਵਿਟ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਜੀ ਤੁਸੀਂ ਆਪਣੀ ਸੁਰੱਖਿਆ ਕਿਉਂ ਨਹੀਂ ਕੱਟਦੇ, ਤੁਹਾਡੀ ਸੁਰੱਖਿਆ ਵਿੱਚ 90 ਪੀਬੀ ਕਮਾਂਡੋਜ਼ ਕਿਉਂ ਹਨ।

ਖਹਿਰਾਂ ਨੇ ਇਹ ਵੀ ਕਿਹਾ ਕਿ ਤੁਹਾਡੀ ਭੈਣ ਲਈ 2 ਜਿਪਸੀ ਗੱਡੀਆਂ ਅਤੇ ਸੁਰੱਖਿਆ ਕਿਉਂ ਹਨ? ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ ਤੁਹਾਡੇ ਮੰਤਰੀਆਂ ਕੋਲ 50 ਬੰਦੂਕਧਾਰੀ ਅਤੇ ਵੱਡੇ ਕਾਫ਼ਲੇ ਕਿਉਂ ਹਨ? ਕੀ ਤੁਸੀਂ ਸਿਰਫ ਵਿਰੋਧ ਤੋਂ ਪੈਸੇ ਬਚਾਉਣ ਜਾ ਰਹੇ ਹੋ?

Exit mobile version