‘ਦ ਖ਼ਾਲਸ ਬਿਊਰੋ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਆਰਟੀਆਈ ਤਹਿਤ ਮਿਲੀ ਜਾਣਕਾਰੀ ਦੇ ਆਧਾਰ ਉਤੇ ਦਾਅਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਕੱਲੇ ਅਪਰੈਲ ਮਹੀਨੇ ਵਿਚ ਪ੍ਰਚਾਰ ਉਤੇ 24 ਕਰੋੜ ਰੁਪਏ ਖਰਚ ਦਿੱਤੇ ਹਨ।
ਉਨ੍ਹਾਂ ਨੇ ਇਸ ਸਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ-”ਹੈਰਾਨ ਕਰਨ ਵਾਲੀ RTI ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਕੱਲੇ ਅਪ੍ਰੈਲ ਮਹੀਨੇ ਵਿਚ ਪ੍ਰਚਾਰ ‘ਤੇ 24 ਕਰੋੜ ਖਰਚੇ! ਕੀ ਇਹ ਉਸੇ ਤਰ੍ਹਾਂ ਹੈ ਕਿ ਜਿਵੇਂ ਉਨ੍ਹਾ ਨੇ ਪਜਾਬ ਸਰਕਾਰ ਦੇ ਖਜ਼ਾਨੇ ਨੂੰ ਭਰਨ ਦਾ ਵਾਅਦਾ ਕੀਤਾ ਸੀ? ਉਹ 1 ਸਾਲ ਵਿਚ ਵਿਧਾਇਕਾਂ ਦੀਆਂ ਕਈ ਪੈਨਸ਼ਨਾਂ ਕੱਟ ਕੇ ਸਿਰਫ 8 ਕਰੋੜ ਹੀ ਬਚਾ ਸਕਣਗੇ? ਪਰ ਉਨ੍ਹਾਂ ਨੇ ਇੱਕ ਮਹੀਨੇ ਵਿੱਚ 24 ਕਰੋੜ ਖਰਚ ਕੀਤੇ!